LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼, ਮਿਲਿਆ ਸ਼ਕਤੀਸ਼ਾਲੀ ਬੰਬ

14j bomb

ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ (Assembly elections) 2022 ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰੱਚੀ ਜਾ ਰਹੀ ਹੈ। ਅੰਮ੍ਰਿਤਸਰ ਦੀ ਭਾਰਤ-ਪਾਕਿ ਸਰਹੱਦ ’ਤੇ ਸਥਿਤ ਪਿੰਡ ਧਨੌਆ ਕਲਾਂ ’ਚੋਂ ਐੱਸ.ਟੀ.ਐੱਫ ਅਤੇ ਪੁਲਸ ਫੋਰਸ ਨੇ ਵੱਡੀ ਮਾਤਰਾ ’ਚ ਵਿਸਫੋਰਟ ਸਮੱਗਰੀ ਬਰਾਮਦ ਹੋਈ, ਜਿਸ ਨੂੰ ਡਿਫਿਊਜ਼ ਦਸਤੇ (Bomb Diffuse Squad) ਵਲੋਂ ਨਕਾਰਾ ਕਰ ਦਿੱਤਾ ਗਿਆ ਹੈ। ਐੱਸ.ਟੀ.ਐੱਫ. (STF) ਦੇ ਏ ਆਈ ਜੀ ਰਛਪਾਲ ਸਿੰਘ (Rachpal Singh) ਦੀ ਅਗਵਾਈ ਵਿਚ ਬੰਬ ਨੂੰ ਨਕਾਰਾ ਕੀਤਾ ਗਿਆ। ਬੰਬ ਨੂੰ ਨਕਾਰਾ ਕਰਨ ਸਮੇਂ ਮੌਜੂਦ ਸੁਰੱਖਿਆ ਦਸਤਿਆਂ ਨੂੰ  ਵੀ ਦੂਰ ਕਰ ਦਿੱਤਾ ਗਿਆ। ਇਸ ਦੌਰਾਨ 5 ਕਿਲੋਗ੍ਰਾਮ ਆਰ.ਡੀ.ਐਕਸ ਬਰਾਮਦ ਕੀਤਾ ਗਿਆ ਹੈ। ਇਸ ਮੌਕੇ ਬੀ.ਐੱਸ.ਐੱਫ. ਦੀ 168 ਬਟਾਲੀਅਨ (168 Battalion) ਦੇ ਕਮਾਂਡੈਂਟ ਪ੍ਰਦੀਪ ਸਿੰਘ (Commandant Pradeep Singh) ਵੀ ਮੌਜੂਦ ਸਨ। Also Read : ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼, ਮਿਲਿਆ ਸ਼ਕਤੀਸ਼ਾਲੀ ਬੰਬ

ਪੰਜਾਬ ਦੇ ਗੁਰਦਾਸਪੁਰ ਤੋਂ ਵੀ ਪੁਲਿਸ ਨੇ ਵੀਰਵਾਰ ਨੂੰ ਢਾਈ ਕਿਲੋ ਆਰ.ਡੀ.ਐੱਕਸ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਕ ਵੱਡੀ ਮਾਤਰਾ ’ਚ ਬਰਾਮਦ ਹੋਈ ਵਿਸਫੋਰਟ ਸਮੱਗਰੀ ਨੂੰ ਡਿਫਿਊਜ਼ ਕਰ ਦਿੱਤਾ ਗਿਆ ਹੈ, ਜਿਸ ਤੋਂ ਪੁਲਸ ਵਲੋਂ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਇਲਾਕੇ ਦੀ ਪੂਰੀ ਤਰ੍ਹਾਂ ਨਾਲ ਘੇਰਾਬੰਦੀ ਕਰ ਲਈ ਹੈ। ਸਥਾਨਕ ਪੁਲਸ ਅਤੇ ਐੱਸ. ਟੀ. ਐੱਫ. ਦੀ ਫੋਰਸ ਨੇ ਇਲਾਕੇ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਹੈ, ਜਿਸ ਤੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। 

In The Market