LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਗਨਾਂ ਦੀ ਮਹਿੰਦੀ ਵੀ ਨਹੀਂ ਸੀ ਲੱਥੀ, ਪਤੀ ਤੇ ਸੱਸ ਨੇ ਕੀਤਾ ਨਵ-ਵਿਆਹੁਤਾ ਦਾ ਕਤਲ

13j newlymarried

ਬੁਢਲਾਡਾ : ਸਥਾਨਕ ਸ਼ਹਿਰ ਦੇ ਵਾਰਡ ਨੰਬਰ 11 (Ward No. 11) ਵਿਖੇ ਇਕ ਨਵ ਵਿਆਹੁਤਾ (Newlyweds) ਔਰਤ ਦਾ ਰੰਗ ਕਾਲਾ ਹੋਣ ਕਾਰਨ ਪਤੀ ਅਤੇ ਸੱਸ ਨੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਦੇ ਪੁਲਿਸ (Police) ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦੀ ਲੜਕੀ ਬੰਧਨਾ ਦਾ 49 ਦਿਨ ਪਹਿਲਾਂ ਵਿਆਹ ਹੋਇਆ ਸੀ। ਪਿਤਾ ਦਾ ਕਹਿਣਾ ਹੈ ਕਿ ਉਕਤ ਪਰਿਵਾਰ ਮੇਰੀ ਲੜਕੀ ਦੇ ਕਾਲੇ ਰੰਗ ਕਾਰਨ ਉਸ ਨਾਲ ਝਗੜਾ ਕਰਦਾ ਸੀ ਅਤੇ ਇਸ ਕਾਰਨ ਹੀ ਉਸ ਦੀ ਲੜਕੀ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ (Police) ਵਲੋਂ ਜਾਂਚ ਕੀਤੀ ਜਾ ਰਹੀ ਹੈ। Also Read : IRCTC ਤੋਂ ਕਰਨਾ ਚਾਹੁੰਦੇ ਹੋ ਤਤਕਾਲ ਟਿਕਟ ਬੁਕ? ਇਸ ਟ੍ਰਿਕ ਨਾਲ ਮਿਲੇਗੀ ਕਨਫਰਮ ਸੀਟ

What You Can Do in Case Police Officer Refuses Your Request to File an FIR  - Latest News & Information
ਪ੍ਰਾਪਤ ਵੇਰਵਿਆਂ ਮੁਤਾਬਕ ਸ਼ਹਿਰ ਦੀ ਵਾਰਡ ਨੰਬਰ 11 'ਚ ਬੀਤੇ ਦਿਨੀਂ ਬੰਧਨਾ ਨਾਂ ਦੀ ਲੜਕੀ ਦਾ ਵਿਆਹ ਮੰਗਲ ਪੁੱਤਰ ਮੰਗੂ ਨਾਲ ਹੋਇਆ ਸੀ। ਕੁੜੀ ਦਾ ਰੰਗ ਪੱਕਾ ਸੀ। ਪੱਕਾ ਰੰਗ ਹੋਣ ਕਾਰਨ ਵਿਆਹ ਤੋਂ ਹੁਣ ਤੱਕ ਉਸ ਦਾ ਪਤੀ ਅਤੇ ਸੱਸ ਉਸ ਨੂੰ ਪਸੰਦ ਨਹੀਂ ਸੀ ਕਰਦੇ, ਜਿਸ ਕਰਕੇ ਹਮੇਸ਼ਾਂ ਘਰ ਵਿੱਚ ਲੜਾਈ-ਝਗੜਾ ਰਹਿੰਦਾ ਸੀ। ਮ੍ਰਿਤਕ ਲਾੜੀ ਦੇ ਪਿਤਾ ਮਾਲਟਾ ਨੇ ਦੱਸਿਆ ਕਿ ਮੇਰੀ ਕੁੜੀ ਦਾ ਫੋਨ 12 ਜਨਵਰੀ ਦੀ ਸ਼ਾਮ ਨੂੰ ਆਇਆ। ਉਸ ਨੇ ਸਾਨੂੰ ਦੱਸਿਆ ਕਿ ਮੇਰੀ ਸੱਸ ਅਤੇ ਪਤੀ ਮੇਰੇ ਨਾਲ ਬਹੁਤ ਕਲੇਸ਼ ਕਰਦੇ ਹਨ। ਇਸੇ ਦੌਰਾਨ ਮੋਬਾਇਲ ਬੰਦ ਹੋ ਗਿਆ ਅਤੇ ਥੋੜੀ ਦੇਰ ਬਾਅਦ ਬੰਧਨਾ ਦੇ ਪਤੀ ਦਾ ਫੋਨ ਆਇਆ। Also Read : ਕਾਂਗਰਸ ਨੇ ਯੂ.ਪੀ. 'ਚ 125 ਉਮੀਦਵਾਰਾਂ ਸੂਚੀ ਕੀਤੀ ਜਾਰੀ, ਰੇਪ ਪੀੜਤਾ ਦੀ ਮਾਂ ਨੂੰ ਵੀ ਦਿੱਤੀ ਟਿਕਟ

CBI arrests Delhi Police SI in bribery case, recovers Rs 1.12 cr in cash

ਉਸ ਨੇ ਦੱਸਿਆ ਕਿ ਤੁਹਾਡੀ ਕੁੜੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਸਰਕਾਰੀ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੀ ਧੀ ਦੀ ਲਾਸ਼ ਮੁਰਦਾ ਘਰ ਵਿਚ ਪਈ ਹੋਈ ਸੀ। ਮ੍ਰਿਤਕ ਦੇ ਪਿਓ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਬੀਲੇ ਦੇ ਰੀਤੀ ਰਿਵਾਜਾਂ ਅਨੁਸਾਰ ਕੀਤਾ ਸੀ। ਉਸ ਨੇ ਸਹੁਰੇ ਪਰਿਵਾਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਜਵਾਈ ਮੰਗਲ ਅਤੇ ਉਸ ਦੀ ਮਾਂ ਰੇਖਾ ਨੇ ਕਿਸੇ ਸਰਾਣੇ ਜਾਂ ਕੱਪੜੇ ਨਾਲ ਉਸ ਦੀ ਧੀ ਦਾ ਮੁੰਹ ਦੱਬਕੇ ਸਾਹ ਰੋਕ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।  ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪਲਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕ ਦੇ ਪਤੀ ਮੰਗਲ ਅਤੇ ਸੱਸ ਰੇਖਾ ਰਾਣੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਭੇਜ ਦਿੱਤਾ।

 

 

In The Market