LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IRCTC ਤੋਂ ਕਰਨਾ ਚਾਹੁੰਦੇ ਹੋ ਤਤਕਾਲ ਟਿਕਟ ਬੁਕ? ਇਸ ਟ੍ਰਿਕ ਨਾਲ ਮਿਲੇਗੀ ਕਨਫਰਮ ਸੀਟ

13j irctc

ਨਵੀਂ ਦਿੱਲੀ : ਟ੍ਰੇਨ ਟਿਕਟ ਬੁਕ (Train ticket book) ਕਰਨ ਵਿਚ ਆਈ.ਆਰ.ਸੀ.ਟੀ.ਸੀ. ਦੀ ਵੈਬਸਾਈਟ (IRCTC Website) ਜਾਂ ਐਪ ਕਾਫੀ ਕੰਮ ਆਉਂਦਾ ਹੈ। ਹਾਲਾਂਕਿ ਤਤਕਾਲ ਟਿਕਟ ਬੁੱਕ (Instant ticket book) ਕਰਨ ਵਿਚ ਕਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਤਤਕਾਲ ਟਿਕਟ ਕੁਝ ਹੀ ਦੇਰ ਵਿਚ ਖਤਮ ਹੋ ਜਾਂਦੇ ਹਨ ਜਿਸ ਨਾਲ ਕਨਫਰਮ ਸੀਟ (Confirmed seat) ਨਹੀਂ ਮਿਲ ਜਾਂਦੀ ਹੈ। ਪਰ ਕੁਝ ਟਿਪਸ ਅਪਣਾ ਕੇ ਆਪ ਤਤਕਾਲ ਟਿਕਟ (Instant tickets) ਬਹੁਤ ਛੇਤੀ ਬੁਕ ਕਰ ਸਕਦੇ ਹਨ ਅਤੇ ਕਨਫਰਮ ਸੀਟ (Confirmed seat) ਵੀ ਮਿਲ ਜਾਵੇਗੀ। ਇਥੇ ਇਸ ਦੇ ਲਈ ਪੂਰਾ ਤਰੀਕਾ ਤੁਹਾਨੂੰ ਦੱਸ ਰਹੇ ਹਨ। ਆਈ.ਆਰ.ਸੀ.ਟੀ.ਸੀ. (IRCTC) ਤੋਂ ਟਿਕਟ ਬੁਕ (Ticket book) ਕਰਨ ਲਈ ਤੁਹਾਡਾ ਇਸ 'ਤੇ ਅਕਾਉਂਟ ਹੋਣਾ ਚਾਹੀਦਾ ਹੈ। Also Read : ਕਾਂਗਰਸ ਨੇ ਯੂ.ਪੀ. 'ਚ 125 ਉਮੀਦਵਾਰਾਂ ਸੂਚੀ ਕੀਤੀ ਜਾਰੀ, ਰੇਪ ਪੀੜਤਾ ਦੀ ਮਾਂ ਨੂੰ ਵੀ ਦਿੱਤੀ ਟਿਕਟ

15 of 27 trains operating from Chandigarh yet to resume services | Cities  News,The Indian Express
ਜੇਕਰ ਤੁਹਾਡਾ ਅਕਾਉਂਟ ਇਸ 'ਤੇ ਪਹਿਲਾਂ ਤੋਂ ਹੈ ਤਾਂ ਤੁਸੀਂ ਅੱਗੇ ਦੇ ਪ੍ਰੋਸੈਸ ਲਈ ਵਧ ਸਕਦੇ ਹਨ। ਤਤਕਾਲ ਟਿਕਟ ਛੇਤੀ ਬੁਕ ਕਰਨ ਲਈ ਤੁਹਾਨੂੰ ਆਈ.ਆਰ.ਸੀ.ਟੀ.ਸੀ. ਦੀ ਵੈਬਸਾਈਟ ਦੀ ਥਾਂ ਇਸ ਦੇ ਐਪ ਨੂੰ ਯੂਜ਼ ਕਰਨਾ ਚਾਹੀਦਾ ਹੈ। ਇਸ ਨੂੰ ਤੁਸੀਂ ਗੂਗਲ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਆਈ.ਆਰ.ਸੀ.ਟੀ.ਸੀ. ਮੋਬਾਇਲ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਸ ਵਿਚ ਲਾਗਇਨ ਕਰ ਲਓ। ਲਾਗਇਨ ਹੋ ਜਾਣ ਤੋਂ ਬਾਅਦ ਤੁਹਾਨੂੰ ਐਪ ਦੇ ਹੇਠਾਂ My Account ਦਾ ਆਪਸ਼ਨ ਦਿਖੇਗਾ। ਇਸ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ My Master List ਦੇ ਆਪਸ਼ਨ ਨੂੰ ਸਿਲੈਕਟ ਕਰਨਾ ਹੈ। Also Read : ਵੰਡ 'ਚ 'ਵਿਛੜੇ ਭਰਾਵਾਂ ਦੇ ਹੋਏ ਮੇਲੇ, ਪਾਕਿ ਰੇਂਜਰਾਂ ਦੇ ਵੀ ਪਸੀਜ ਗਏ ਦਿਲ 

Passengers a harried lot as trains cancelled, delayed in Chandigarh
ਇਸ ਵਿਚ ਤੁਹਾਨੂੰ ਟੌਪ ਲੈਫਟ ਵਿਚ ਮੌਜੂਦ Add Passenger ਦੇ ਆਪਸ਼ਨ 'ਤੇ ਕਲਿੱਕ ਕਰਕੇ ਉਨ੍ਹਾਂ ਸਾਰੇ ਪੈਸੇਂਜਰ ਦਾ ਨਾਂ ਐਡ ਕਰ ਦਿਓ ਜਿਨ੍ਹਾਂ ਲਈ ਤੁਸੀਂ ਟਿਕਟ ਬੁਕ ਕਰਨੀ ਹੈ। ਤੁਹਾਨੂੰ ਦੱਸ ਦਈਏ ਕਿ ਤੁਰੰਤ ਟਿਕਟ ਬੁਕਿੰਗ ਏ.ਸੀ. ਕੋਚ ਲਈ ਸਵੇਰੇ 10 ਵਜੇ ਤੋਂ ਅਤੇ ਨਾਨ ਏ.ਸੀ ਲਈ 11 ਵਜੇ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਤੁਰੰਤ ਟਿਕਟ ਬੁਕ ਕਰਨ ਦੇ ਟਾਈਮ ਤੋਂ ਦੋ-ਤਿੰਨ ਮਿੰਟ ਪਹਿਲਾਂ ਐਪ ਵਿਚ ਲਾਗਇਨ ਕਰ ਲਓ। ਇਸ ਤੋਂ ਬਾਅਦ ਤੁਸੀਂ ਸਟੇਸ਼ਨ, ਡੇਟ ਅਤੇ ਟ੍ਰੇਨ ਨੂੰ ਸਲੈਕਟ ਕਰ ਲਓ। ਟਾਈਮ ਸ਼ੁਰੂ ਹੁੰਦੇ ਹੀ ਤੁਰੰਤ ਟਿਕਟ ਬੁਕ ਕਰਨਾ ਸ਼ੁਰੂ ਕਰੋ। ਜਿੱਥੇ ਤੁਹਾਨੂੰ ਪੈਸੇਂਜਰ ਡਿਟੇਲਸ ਪਾਉਣੀ ਹੈ ਉਥੇ ਹੀ ਤੁਸੀਂ ਐਡ ਐਗਜ਼ਿਸਟਿੰਗ ਦੇ ਆਪਸ਼ਨ 'ਤੇ ਕਲਿੱਕ ਕਰਕੇ ਤੁਹਾਨੂੰ ਜੋ My Master List ਵਿਚ ਪੈਸੇਂਜਰ ਐਡ ਕੀਤਾ ਸੀ ਉਸ ਨੂੰ ਐਡ ਕਰ ਸਕਦੇ ਹੋ। ਇਸ ਨਾਲ ਤੁਹਾਡਾ ਕਾਫੀ ਟਾਈਮ ਬਚ ਜਾਵੇਗਾ। ਇਸ ਤੋਂ ਬਾਅਦ ਪੇਮੈਂਟ ਦੇ ਸਮੇਂ ਯੂ.ਪੀ.ਆਈ. ਦਾ ਯੂਜ਼ ਕਰਕੇ ਤੁਸੀਂ ਹੋਰ ਵੀ ਸਮਾਂ ਬਚਾ ਸਕਦੇ ਹੋ। ਇਸ ਨਾਲ ਤੁਸੀਂ ਕਨਫਰਮ ਤਤਕਾਲ ਟਿਕਟ ਬੁਕ ਕਰ ਸਕਦੇ ਹੋ।

In The Market