LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੰਡ 'ਚ 'ਵਿਛੜੇ ਭਰਾਵਾਂ ਦੇ ਹੋਏ ਮੇਲੇ, ਪਾਕਿ ਰੇਂਜਰਾਂ ਦੇ ਵੀ ਪਸੀਜ ਗਏ ਦਿਲ 

13j

ਅੰਮ੍ਰਿਤਸਰ : ਭਾਰਤ-ਪਾਕਿਸਤਾਨ (India-Pakistan) ਵੰਡ ਵੇਲੇ 74 ਸਾਲ ਪਹਿਲਾਂ ਵਿਛੜੇ ਦੋ ਸਗੇ ਭਰਾਵਾਂ ਦਾ ਬੁੱਧਵਾਰ ਨੂੰ ਅਜਿਹਾ ਮਿਲਨ ਹੋਇਆ ਕਿ ਦੋਵੇਂ ਤਾਂ ਫੁੱਟ-ਫੁੱਟ ਕੇ ਰੋਏ ਹੀ, ਉਥੇ ਮੌਜੂਦ ਬਾਕੀ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਪਾਕਿਸਤਾਨ ਦੇ ਫੈਸਲਾਬਾਦ (Faisalabad of Pakistan) ਵਿਚ ਰਹਿਣ ਵਾਲੇ ਮੁਹੰਮਦ ਸਦੀਕ (Muhammad Sadiq) ਅਤੇ ਭਾਰਤ ਵਿਚ ਰਹਿਣ ਵਾਲੇ ਮੁਹੰਮਦ ਹਬੀਬ (Muhammad Habib) ਆਕਾ ਉਰਫ ਸ਼ੈਲਾ ਪਾਕਿਸਤਾਨ (Pakistan) ਸਥਿਤ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਵਿਚ ਮਿਲੇ। Also Read : ਕੋਰੋਨਾ ਪਾਜ਼ੇਟਿਵ ਲੋਕ ਵੀ ਪਾ ਸਕਣਗੇ ਵੋਟ, 80 ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਮਿਲੇਗੀ ਸਹੂਲਤ

Visiting The Kartarpur Sahib Corridor: Here Everything that you Need to  Know - Tusk Travel

ਦੋਹਾਂ ਭਰਾਵਾਂ ਦੇ ਮਿਲਣ ਵਿਚ ਸੋਸ਼ਲ ਜ਼ਰੀਆ ਬਣਿਆ। ਦੋਵੇਂ ਪਹਿਲਾਂ ਇਸ ਵਰਚੁਅਲ ਪਲੇਟਫਾਰਮ 'ਤੇ ਮਿਲੇ, ਇਸ ਤੋਂ ਬਾਅਦ ਆਹਮੋ-ਸਾਹਮਣੇ। ਪਹਿਲਾਂ ਤਾਂ ਦੋਵੇਂ ਗਲੇ ਲਗ ਕੇ ਰੋਏ, ਫਿਰ ਇਕ-ਦੂਜੇ ਦੇ ਹੰਝੂ ਪੂੰਝੇ। ਹਬੀਬ ਨੇ ਆਪਣੇ ਪਾਕਿਸਤਾਨੀ ਭਰਾ ਸਦੀਕ ਨੂੰ ਕਿਹਾ-ਚੁੱਪ ਕਰ ਜਾ, ਸ਼ੁਕਰ ਹੈ ਮਿਲ ਤਾਂ ਲਏ...। ਹਬੀਬ ਨੇ ਭਰਾਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸਾਰਾ ਜੀਵਨ ਮਾਂ ਦੀ ਸੇਵਾ ਵਿਚ ਲਗਾ ਦਿੱਤਾ। ਮਾਂ ਦੀ ਪਰਵਰਿਸ਼ ਕਾਰਣ ਵਿਆਹ ਵੀ ਨਹੀਂ ਕੀਤਾ। Also Read: ਹੁਣ ਜਨਤਾ ਚੁਣੇਗੀ ਆਮ ਆਦਮੀ ਪਾਰਟੀ ਦਾ CM ਚਿਹਰਾ, ਮੋਬਾਇਲ ਨੰਬਰ ਜਾਰੀ (ਵੀਡੀਓ) 

Separated Due to Partition, Two Brothers Reunite 74 Years Later at Kartarpur  Corridor, Video Shows Tearful Reunion | Shiksha News

ਇੰਝ ਤਾਂ ਲਾਂਘੇ ਵਿਚ ਪੈਰ ਰੱਖਦੇ ਹੀ ਪਹਿਲੀ ਹਦਾਇਤ ਦਿੱ੍ਰਤੀ ਜਾਂਦੀ ਹੈ ਕਿ ਭਾਰਤੀ ਕਿਸੇ ਵੀ ਪਾਕਿਸਤਾਨੀ ਨਾਲ ਗੱਲਬਾਤ ਨਹੀਂ ਕਰੇਗਾ ਅਤੇ ਨਾ ਹੀ ਨੰਬਰ ਐਕਸਚੇਂਜ ਕਰੇਗਾ। ਲਾਂਘੇ 'ਤੇ ਜੇਕਰ ਕੋਈ ਭਾਰਤੀ ਪਾਕਿਸਤਾਨੀ ਨਾਲ ਗੱਲਬਾਤ ਕਰਦਾ ਦਿਖ ਵੀ ਜਾਂਦਾ ਹੈ ਤਾਂ ਪਾਕਿ ਰੇਂਜਰਸ ਟੋਕ ਦਿੰਦੇ ਹਨ, ਪਰ ਇਸ ਮੰਜ਼ਰ ਤੋਂ ਬਾਅਦ ਤਾਂ ਪਾਕਿ ਰੇਂਜਰਸ ਦਾ ਵੀ ਦਿਲ ਪਸੀਜ ਗਿਆ ਅਤੇ ਇਨ੍ਹਾਂ ਦੋਹਾਂ ਭਰਾਵਾਂ ਨੂੰ ਜੁਦਾ ਕਰਨ ਦੀ ਹਿੰਮਤ ਸ਼ਾਮ 4 ਵਜੇ ਤੱਕ ਕਿਸੇ ਦੀ ਵੀ ਨਹੀਂ ਹੋਈ। Also Read: PM ਮੋਦੀ ਦੀ ਸੂਬਾ ਸਰਕਾਰਾਂ ਨਾਲ ਮੀਟਿੰਗ ਅੱਜ, ਲੈਣਗੇ ਕੋਰੋਨਾ ਹਾਲਾਤਾਂ ਦਾ ਜਾਇਜ਼ਾ

India slams Pakistan's decision to transfer management of Kartarpur Sahib  gurudwara to trust- The New Indian Express

ਕਰਤਾਰਪੁਰ ਲਾਂਘਾ ਪ੍ਰਾਜੈਕਟ ਦੇ ਸੀ.ਈ.ਓ. ਮੁਹੰਮਦ ਲਾਤਿਫ ਨੇ ਦੱਸਿਆ ਕਿ ਜਦੋਂ ਦੋਵੇਂ ਭਰਾ ਇਕ-ਦੂਜੇ ਦੇ ਗਲੇ ਮਿਲੇ ਤਾਂ ਦੋਹਾਂ ਦੀ ਉੱਚੀ-ਉੱਚੀ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਮੰਜ਼ਰ ਜਿਗਰ ਨੂੰ ਚੀਰ ਗਿਆ। ਸ੍ਰੀ ਕਰਤਾਰਪੁਰ ਸਾਹਿਬ ਵਿਚ 5 ਹਜ਼ਾਰ ਦੇ ਕਰੀਬ ਭਾਰਤੀਆਂ ਨੂੰ ਇਕ ਦਿਨ ਵਿਚ ਲਿਆਉਣ ਦਾ ਇੰਤਜ਼ਾਮ ਹੈ, ਪਰ ਅਜੇ ਇਹ ਗਿਣਤੀ 200 ਤੋਂ ਵੀ ਘੱਟ ਹੈ।
ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਵੰਡ ਵਿਚ ਵਿਛੜਿਆਂ ਦਾ ਕਰਤਾਰਪੁਰ ਵਿਚ ਮਿਲਣ ਹੋਇਆ ਹੋਵੇ। ਇਸ ਤੋਂ ਪਹਿਲਾਂ ਅੱਜੋਵਾਲ ਹੁਸ਼ਿਆਰਪੁਰ ਤੋਂ ਸੁਨੀਤਾ ਦੇਵੀ ਆਪਣੇ ਪਰਿਵਾਰ ਨਾਲ ਕਰਤਾਰਪੁਰ ਜਾ ਕੇ ਆਪਣੇ ਰਿਸ਼ਤੇਦਾਰਾਂ ਨਾਲ ਮਿਲੀ ਸੀ। ਵੰਡ ਵੇਲੇ ਸੁਨੀਤਾ ਦੇ ਪਿਤਾ ਭਾਰਤ ਵਿਚ ਹੀ ਰਹਿ ਗਏ ਸਨ ਅਤੇ ਬਾਕੀ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਦਾ ਜਤਿੰਦਰ ਸਿੰਘ ਅਤੇ ਹਰਿਆਣਾ ਦੀ ਮਨਜੀਤ ਕੌਰ ਸ੍ਰੀ ਕਰਤਾਰਪੁਰ ਸਾਹਿਬ ਆਪਣੇ ਆਨਲਾਈਨ ਦੋਸਤਾਂ ਨੂੰ ਮਿਲਣ ਪਹੁੰਚ ਗਏ ਸਨ। ਹਾਲਾਂਕਿ ਉਨ੍ਹਾਂ ਨੂੰ ਪਾਕਿਸਤਾਨ ਰੇਂਜਰਸ ਨੇ ਦੋਹਾਂ ਨੂੰ ਵਾਪਸ ਭੇਜ ਦਿੱਤਾ ਸੀ।

In The Market