LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰਾਂ ਨੂੰ ਦੁਕਾਨਦਾਰ ਨੇ ਪਾਈਆਂ ਭਾਜੜਾਂ, ਘਟਨਾ ਸੀਸੀਟੀਵੀ ਵਿਚ ਹੋਈ ਕੈਦ

gangstar

ਲੁਧਿਆਣਾ (ਇੰਟ.)- ਗੁੰਡਾ ਅਨਸਰ ਵਾਰਦਾਤਾਂ ਨੂੰ ਸ਼ਰ੍ਹੇਆਮ ਅੰਜਾਮ ਦੇ ਰਹੇ ਹਨ ਉਨ੍ਹਾਂ ਵਿਚ ਪੁਲਸ ਦਾ ਕੋਈ ਖੌਫ ਜਾਂ ਭੈਅ ਨਹੀਂ ਰਿਹਾ। ਇਸੇ ਤਰ੍ਹਾਂ ਲੁਧਿਆਣਾ ਵਿਚ ਕੁਝ ਗੁੰਡਾ ਅਨਸਰ ਦੁਕਾਨ ਵਿਚ ਦਾਖਲ ਹੋ ਕੇ ਪਿਸਤੌਲ ਵਿਖਾ ਕੇ ਲੁੱਟ ਕਰਨ ਦੇ ਇਰਾਦੇ ਨਾਲ ਆਏ ਪਰ ਉਨ੍ਹਾਂ ਆਪਣੀ ਜਾਨ ਦੇ ਲਾਲੇ ਪੈ ਗਏ ਅਤੇ ਉਹ ਉਥੋਂ ਇੰਝ ਭੱਜੇ ਕਿ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਸਬੰਧੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਰਾਹੀਂ ਪੁਲਸ ਉਨ੍ਹਾਂ ਗੁੰਡਾ ਅਨਸਰਾਂ ਨੂੰ ਪਛਾਣ ਕਰ ਕੇ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

Read this- ਇਕੱਠੀਆਂ ਜਨਮ ਲੈਣ ਵਾਲੀਆਂ 3 ਭੈਣਾਂ ਇਕੱਠਿਆਂ ਹੋਈਆਂ ਪ੍ਰੈਗਨੈਂਟ

ਪ੍ਰਾਪਤ ਵੇਰਵਿਆਂ ਅਨੁਸਾਰ ਗਿਆਸਪੁਰਾ ਇਲਾਕੇ ਵਿੱਚ ਇੱਕ ਗੈਂਗਸਟਰ ਵੱਲੋਂ ਦੁਕਾਨਦਾਰ ਤੋਂ ਫਿਰੌਤੀ ਮੰਗੀ ਗਈ, ਜਿਸ ਤੋਂ ਬਾਅਦ ਨਾ ਦੇਣ ਤੇ ਮੁਲਜ਼ਮ ਨੇ ਆਪਣੇ ਸਾਥੀਆਂ ਸਣੇ ਦੁਕਾਨ ਅੰਦਰ ਜਾ ਕੇ ਪਹਿਲਾਂ ਉਸ ਨੂੰ ਡਰਾਇਆ ਧਮਕਾਇਆ ਅਤੇ ਫਿਰ ਉਸ ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਦੁਕਾਨਦਾਰ ਰਣਜੋਧ ਸਿੰਘ ਨੇ ਵੀ ਮੁਲਜ਼ਮ ਤੇ ਕਰੌਸ ਫਾਇਰਿੰਗ ਕੀਤੀ ਅਤੇ ਗੋਲੀ ਮੁਲਜ਼ਮ ਦੇ ਲੱਕ ਵਿੱਚ ਲੱਗੀ ਜਿਸ ਤੋਂ ਬਾਅਦ ਉਹ ਆਪਣੇ ਸਾਥੀਆਂ ਸਣੇ ਉਥੋਂ ਫ਼ਰਾਰ ਹੋ ਗਿਆ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿਤੀ ਹੈ।

Read this- ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਰਣਧੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਨਾਂ ਅਮਨ ਟੈਟੂ ਦੱਸਿਆ ਜਾ ਰਿਹਾ ਹੈ, ਜਿਸ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਦੁਕਾਨਦਾਰ ਕੋਲੋਂ 30 ਹਜ਼ਾਰ ਦੀ ਫਿਰੌਤੀ ਮੰਗੀ ਸੀ ਅਤੇ ਨਾ ਦੇਣ 'ਤੇ ਮਾਰਨ ਦੀ ਧਮਕੀ ਦਿਤੀ ਸੀ ਜਿਸ ਨੂੰ ਦੁਕਾਨਦਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਮੁਲਜ਼ਮ ਨੇ ਬੀਤੀ ਸ਼ਾਮ ਹਮਲਾ ਕਰ ਦਿੱਤਾ, ਜਿਸ ਵਿੱਚ ਕਰਾਸ ਫਾਇਰਿੰਗ ਹੋਈ। ਉਨ੍ਹਾਂ ਕਿਹਾ ਕਿ ਮੁਲਜ਼ਮ ਵਿਰੁੱਧ ਸ਼ਿਕਾਇਤਕਰਤਾ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

In The Market