LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ

harbhajan singh

ਨਵੀਂ ਦਿੱਲੀ (ਇੰਟ.)- ਟੀਮ ਇੰਡੀਆ (Team India) ਦੇ ਸ਼ਾਨਦਾਰ ਸਪਿਨਰਸ (Spinners) ਵਿਚੋਂ ਇਕ ਹਰਭਜਨ ਸਿੰਘ (Harbhajan Singh) ਦਾ ਅੱਜ ਜਨਮਦਿਨ ਹੈ। ਅੱਜ ਹਰਭਜਨ ਸਿੰਘ (Harbhajan Singh) ਦਾ 41ਵਾਂ ਜਿਨਦਿਨ ਹੈ। ਇੰਨੀ ਉਮਰ ਹੋਣ ਤੋਂ ਬਾਅਦ ਵੀ ਅਜੇ ਤੱਕ ਉਹ ਕ੍ਰਿਕਟ ਖੇਡ ਰਹੇ ਹਨ। ਇਹ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਹੁੰਦੀ। ਹਰਭਜਨ ਸਿੰਘ ਦਾ ਜਨਮ ਅੱਜ ਹੀ ਦੇ ਦਿਨ ਯਾਨੀ ਤਿੰਨ ਜੁਲਾਈ ਸਾਲ 1980 ਨੂੰ ਪੰਜਾਬ ਦੇ ਜਲੰਧਰ ਵਿਚ ਹੋਇਆ ਸੀ। ਹਰਭਜਨ ਸਿੰਘ ਭਾਵੇਂ ਟੀਮ ਇੰਡੀਆ ਤੋਂ ਬਾਹਰ ਹੋਣ ਅਤੇ ਉਨ੍ਹਾਂ ਨੇ ਪਿਛਲੇ ਪੰਜ ਸਾਲ ਤੋਂ ਕੋਈ ਵੀ ਇੰਟਰਨੈਸ਼ਨਲ ਮੈਚ ਨਹੀਂ ਖੇਡਿਆ ਪਰ ਉਨ੍ਹਾਂ ਨੇ ਅਜੇ ਤੱਕ ਸਨਿਆਸ ਦਾ ਐਲਾਨ ਨਹੀਂ ਕੀਤਾ ਹੈ। ਉਹ ਲਗਾਤਾਰ ਖੇਡ ਰਹੇ ਹਨ। ਭਾਵੇਂ ਟੀਮ ਇੰਡੀਆ ਲਈ ਨਹੀਂ ਤਾਂ ਆਈ.ਪੀ.ਐੱਲ. ਵਿਚ ਹੀ ਸਹੀ। ਇਹ ਦੱਸਦਾ ਹੈ ਕਿ ਹਰਭਜਨ ਸਿੰਘ ਕਿੰਨੇ ਜੀਵਟ ਹਨ।

ebikeGo appoints Harbhajan Singh as brand ambassador

Read this- CM ਫਾਰਮਹਾਊਸ ਘੇਰਨ ਗਏ 'ਆਪ' ਵਰਕਰਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀ ਪਾਣੀ ਦੀ ਬੌਛਾਰ

ਹਰਭਜਨ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਟਵੀਟ ਕਰ ਕੇ ਹਰਭਜਨ ਸਿੰਘ ਨੂੰ ਵਧਾਈਆਂ ਦਿੱਤੀਆਂ। ਹਰਭਜਨ ਸਿੰਘ ਨੇ ਆਪਣੇ ਇੰਟਰਨੈਸ਼ਨਲ ਕਰੀਅਰ ਵਿਚ ਵੈਸੇ ਤਾਂ ਪੂਰੀ ਦੁਨੀਆ ਦੇ ਬੱਲੇਬਾਜ਼ਾਂ ਨੂੰ ਆਪਣੀ ਸਪਿਨ 'ਤੇ ਖੂਬ ਘੁਮਾਇਆ। ਪਰ ਹਰਭਜਨ ਸਿੰਘ ਦੀਆਂ ਗੇਦਾਂ ਨਾਲ ਸਭ ਤੋਂ ਜ਼ਿਆਦਾ ਖੌਫ ਕੋਈ ਖਾਂਦਾ ਸੀ ਤਾਂ ਉਹ ਆਸਟ੍ਰੇਲੀਆਈ ਬੱਲੇਬਾਜ਼ ਹੀ ਸਨ, ਚਾਹੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਹੋਣ ਜਾਂ ਫਿਰ ਵਿਕੇਟ ਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਸਾਰੇ ਉਨ੍ਹਾਂ ਅੱਗੇ ਬੇਬਸ ਹੀ ਸਾਬਿਤ ਹੋਏ। ਹਰਭਜਨ ਸਿੰਘ ਨੇ ਟੈਸਟ ਕ੍ਰਿਕਟ ਵਿਚ 103 ਮੈਚ ਖੇਡ ਕੇ 417 ਵਿਕਟਾਂ ਲਈਆਂ ਹਨ।

Warm wishes to @harbhajan_singh on his birthday. We all thank you for making India & Punjab proud with your stellar performances and ‘never say die’ attitude. May God bless you with long, healthy & prosperous life. pic.twitter.com/euMbm3Nj57

Read this- MLA ਘੁਬਾਇਆ ਦਾ ਜ਼ਬਰਦਸਤ ਵਿਰੋਧ, ਸਕਿਓਰਿਟੀ ਨੇ ਪੰਚਾਇਤ ਮੈਂਬਰ ਨੂੰ ਮਾਰਿਆ ਥੱਪੜ

ਉਹ ਟੈਸਟ ਵਿਚ 25 ਵਾਰ ਪੰਜ ਵਿਕਟਾਂ ਅਤੇ ਪੰਜ ਵਾਰ 10 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ। ਵਨਡੇ ਵਿਚ 236 ਮੈਚਾਂ ਵਿਚੋਂ ਹਰਭਜਨ ਸਿੰਘ ਨੇ 269 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਤਿੰਨ ਵਾਰ ਉਹ ਵਨ ਡੇ ਵਿਚ ਵੀ ਪੰਜ ਤੋਂ ਜ਼ਿਆਦਾ ਵਿਕਟਾਂ ਲੈ ਚੁੱਕੇ ਹਨ। ਉਥੇ ਹੀ ਟੀ-20 ਵਿਚ ਵੀ 28 ਮੈਚ ਖੇਡ ਕੇ ਉਹ 25 ਵਿਕਟਾਂ ਝਟਕਾ ਚੁੱਕੇ ਹਨ। ਹਰਭਜਨ ਸਿੰਘ ਨੇ ਸਮੇਂ-ਸਮੇਂ 'ਤੇ ਬੱਲੇ ਨਾਲ ਵੀ ਟੀਮ ਇੰਡੀਆ ਲਈ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਟੀਮ ਇੰਡੀਆ ਲਈ ਆਖਰੀ ਮੈਚ ਤਿੰਨ ਮਾਰਚ 2016 ਨੂੰ ਖੇਡਿਆ ਸੀ। ਇਸ ਤੋਂ ਬਾਅਦ ਉਹ ਟੀਮ ਇੰਡੀਆ ਲਈ ਨਹੀਂ ਚੁਣੇ ਗਏ।

In The Market