LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

MLA ਘੁਬਾਇਆ ਦਾ ਜ਼ਬਰਦਸਤ ਵਿਰੋਧ, ਸਕਿਓਰਿਟੀ ਨੇ ਪੰਚਾਇਤ ਮੈਂਬਰ ਨੂੰ ਮਾਰਿਆ ਥੱਪੜ

pio putt

ਫਾਜ਼ਿਲਕਾ (ਬਿਊਰੋ)- ਫਾਜ਼ਿਲਕਾ (Fazilka) ਦੇ ਪਿੰਡ ਤੁਰਕਾ ਵਿੱਚ ਅੱਜ ਦਵਿੰਦਰ ਘੁਬਾਇਆ (Davinder Ghubaya) ਦਾ ਕਿਸਾਨ ਜੱਥੇਬੰਦੀਆ (kissan Union) ਵੱਲੋ ਭਾਰੀ ਵਿਰੋਧ (Protest) ਕੀਤਾ ਗਿਆ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ (BKU Dakonda) ਅਤੇ ਸਿਧੂਪੁਰ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਫਾਜ਼ਿਲਕਾ ਦੇ ਪਿੰਡ ਖੁਈ ਖੇੜਾ ਵਿਖੇ ਫਾਜ਼ਿਲਕਾ ਤੋਂ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਪਹੁੰਚੇ ਹੋਏ ਸਨ, ਜਿੱਥੇ ਉਹ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਹੋਏ ਸਨ।

Read this- ਬਾਲੀਵੁੱਡ ਪ੍ਰਸਿੱਧ ਅਦਾਕਾਰ ਆਮਿਰ ਖਾਨ ਤੇ ਕਿਰਣ ਰਾਓ ਨੇ ਕੀਤਾ ਤਲਾਕ ਲੈਣ ਦਾ ਫੈਸਲਾ

ਇਸ ਦੌਰਾਨ ਘੁਬਾਇਆ ਦੇ ਗੰਨਮੈਨ ਵੱਲੋਂ ਮੌਜੂਦਾ ਮੈਂਬਰ ਪੰਚਾਇਤ ਦੇ ਥੱਪੜ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ, ਜਿਸ ਵਿਚ ਪੁਲਸ ਦਸਤੇ ਨੇ ਉਸ ਸਥਿਤੀ ਨੂੰ ਸੰਭਾਲਦੇ ਹੋਏ ਘੁਬਾਇਆ ਅਤੇ ਉਸ ਦੇ ਸਮਰਥਕਾਂ ਨੂੰ ਪਿੰਡ ਵਿੱਚੋਂ ਬਾਹਰ ਕੱਢਿਆ। ਦੱਸਣਯੋਗ ਹੈ ਕਿ ਬੀਤੇ ਦਿਨੀਂ ਫਿਰੋਜ਼ਪੁਰ ਦੇ ਸਾਬਕਾ ਸੰਸਦ ਮੈਂਬਰ ਅਤੇ ਫਾਜ਼ਿਲਕੇ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਨੂੰ ਕਿਸਾਨਾਂ ਨੇ ਘੇਰ ਲਿਆ ਸੀ ਅਤੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ। ਹਾਲਾਂਕਿ ਦੋਹਾਂ ਧਿਰਾਂ ਵਿਚ ਜੰਮ ਕੇ ਬਹਿਸ ਹੋਈ। ਇਸ ਦੌਰਾਨ ਕਿਸਾਨਾਂ ਵਲੋਂ ਸ਼ੇਰ ਸਿੰਘ ਘੁਬਾਇਆ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।

In The Market