ਚੰਡੀਗੜ੍ਹ (ਇੰਟ.)-ਪੰਜਾਬ (Punjab) ਵਿਚ ਬਿਜਲੀ ਸੰਕਟ (Electricity Crisis) ਦੇ ਕਾਰਣ ਸੂਬਾ ਸਰਕਾਰ (Punjab Government) ਨੇ ਕਈ ਅਹਿਮ ਕਦਮ ਚੁੱਕੇ ਹਨ। ਉਥੇ ਹੀ ਇਸ 'ਤੇ ਰਾਜਨੀਤੀ (Politics) ਵੀ ਭੱਖ ਗਈ ਹੈ। ਅਕਾਲੀ-ਬਸਪਾ ਗਠਜੋੜ (SAD-BSP Alliance) ਅਤੇ ਆਮ ਆਦਮੀ ਪਾਰਟੀ (Aam Admi party) ਦੇ ਨੇਤਾ ਵੀ ਸੜਕਾਂ 'ਤੇ ਉਤਰ ਆਏ ਹਨ। ਆਮ ਆਦਮੀ ਪਾਰਟੀ ਨੇ ਅੱਜ ਸਿਸਵਾਂ (Siswan) ਵਿਚ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਦੇ ਫਾਰਮ ਹਾਊਸ (Farm House) ਦਾ ਘਿਰਾਓ ਕੀਤਾ। ਇਸ ਦੌਰਾਨ ਆਪ ਵਰਕਰਾਂ ਅਤੇ ਪੁਲਿਸ (Police) ਵਿਚਾਲੇ ਤਿੱਖੀ ਝੜਪ ਵੀ ਹੋਈ। ਆਪ ਵਰਕਰਾਂ ਨੇ ਬੈਰੀਕੇਡਸ (Barrier) ਹਟਾ ਦਿੱਤੇ। ਆਪ ਵਰਕਰਾਂ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਪਾਣੀ ਦੀਆਂ ਬੌਛਾੜਾਂ ਛੱਡਣੀਆਂ ਪਈਆਂ। ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ ਗ੍ਰਿਫਤਾਰ ਕਰ ਕੇ ਮਾਜਰੀ ਥਾਣੇ ਲਿਆਂਦਾ ਗਿਆ।ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ (Bhagwant mann) ਨੇ ਕਿਹਾ ਕਿ ਪੰਜਾਬ ਦੇ ਲੋਕ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਿਰਫ ਇਕ ਵਿਅਕਤੀ ਆਪਣੇ ਘਰ ਵਿਚ ਬੈਠਾ ਆਨੰਦ ਮਾਣ ਰਿਹਾ ਹੈ।
Read this- MLA ਘੁਬਾਇਆ ਦਾ ਜ਼ਬਰਦਸਤ ਵਿਰੋਧ, ਸਕਿਓਰਿਟੀ ਨੇ ਪੰਚਾਇਤ ਮੈਂਬਰ ਨੂੰ ਮਾਰਿਆ ਥੱਪੜ
ਅਸੀਂ ਸੀ.ਐੱਮ. ਦੇ ਫਾਰਮ ਹਾਊਸ ਦਾ ਮੀਟਰ ਚੈੱਕ ਕਰਨ ਆਏ ਹਾਂ ਤਾਂ ਜੋ ਪਤਾ ਲੱਗ ਸਕੇ ਕਿ ਇਥੇ ਕਿੰਨੇ ਘੰਟੇ ਬਿਜਲੀ ਦਾ ਕੱਟ ਲੱਗ ਰਿਹਾ ਹੈ। ਉਥੇ ਹੀ ਪ੍ਰਦਰਸ਼ਨ ਦੇ ਮੱਦੇਨਜ਼ਰ ਸੀ.ਐੱਮ. ਹਾਊਸ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮਾਨ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵਿਚ ਲਾਗੂ ਪੰਜਾਬ ਵਿਰੋਧੀ ਬਿਜਲੀ ਸਮਝੌਤੇ ਅਤੇ ਮਾਫੀਆ ਰਾਜ ਕੈਪਟਨ ਦੇ ਸ਼ਾਸਨ ਵਿਚ ਵੀ ਚੱਲ ਰਹੇ ਹਨ। ਬਿਜਲੀ ਮੰਤਰੀ ਹੋਣ ਦੇ ਨਾਅਤੇ ਮੁੱਖ ਮੰਤਰੀ ਨੂੰ ਮੌਜੂਦਾ ਬਿਜਲੀ ਸੰਕਟ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਬਿਜਲੀ ਸੰਕਟ 'ਤੇ ਸੁਖਬੀਰ ਬਾਦਲ ਦੇ ਪ੍ਰਦਰਸ਼ਨ ਨੂੰ ਭਗਵੰਤ ਮਾਨ ਨੇ ਨਾਟਕ ਦੱਸਿਆ ਅਤੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੇ ਨਿੱਜੀ ਬਿਜਲੀ ਕੰਪਨੀਆਂ ਦੇ ਨਾਲ ਗਲਤ ਸਮਝੌਤੇ ਕੀਤੇ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल