LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਅਕਤੀ 'ਤੇ ਆਸਮਨੋ ਡਿੱਗਿਆ ਕਹਿਰ, ਵਾਲ-ਵਾਲ ਬਚੀ ਜਾਨ

bijali fire

ਲੁਧਿਆਣਾ :  ਬੀਤੀ ਰਾਤ ਆਈ ਨੇਰੀ ਝਖੜ ਦੌਰਾਨ (lightning) ਆਸਮਨੋ ਬਿਜਲੀ ਡਿੱਗਣ ਨਾਲ ਰੋਡ ਤੇ ਜਾਂਦੇ ਮੋਟਰਸਾਈਕਲ ਨੂੰ ਅੱਗ (fire) ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਘਟਨਾ ਖੰਨਾ ਨਜਦੀਕ ਪਿੰਡ ਇਕਲੋਹਾ 'ਚ ਵਾਪਰੀ ਹੈ।  ਇਸ ਹਾਦਸੇ ਵਿਚ ਵਿਅਕਤੀ ਦਾ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਸ ਹਾਦਸੇ ਦੀ ਵੀਡਿਓ ਤੇਜ਼ੀ ਨਾਲ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ

ਮਿਲੀ ਜਾਣਕਾਰੀ ਦੇ ਮੁਤਾਬਿਕ ਜਿਸ ਵਿਅਕਤੀ 'ਤੇ (lightning) ਆਸਮਨੋ ਬਿਜਲੀ ਡਿੱਗੀ ਉਹ ਵਿਅਕਤੀ ਤਰਸੇਮ ਲਾਲ ਇਕਲਾਹਾਂ ਦਾ ਰਹਿਣ ਵਾਲਾ ਹੈ। ਇਸ ਹਾਦਸੇ ਵਿਚ ਇਹ ਗੰਭੀਰ ਜ਼ਖ਼ਮੀ ਹੋ ਗਿਆ ਹੈ। ਗੰਭੀਰ ਰੂਪ 'ਚ ਜ਼ਖ਼ਮੀ ਹੋਏ ਤਰਸੇਮ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਚਕੋਹੀ ਤੋਂ ਵਾਪਸ ਆਪਣੇ ਪਿੰਡ ਇਕਲਾਹਾਂ ਆ ਰਿਹਾ ਸੀ ਤਾਂ ਤੇਜ ਮੀਂਹ ਹਨੇਰੀ ਦੌਰਾਨ ਮੇਰੇ ਉੱਪਰ ਅਸਮਾਨੀ ਬਿਜਲੀ ਡਿੱਗ ਗਈ ਜਿਸ ਨਾਲ ਮੇਰੇ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੇਰੀ ਲੱਤਾਂ ਵੀ ਅੱਗ ਨਾਲ ਝੁਲਸ ਗਈਆਂ ਪਰ ਮੈਂ ਵਾਲ ਵਾਲ ਬੱਚ ਗਿਆ। ਮੌਕੇ 'ਤੇ  ਪਿੰਡ ਦੇ ਲੋਕਾਂ ਨੇ ਮੈਨੂੰ ਬਚਾ ਲਿਆ ਤੇ ਮੋਟਰਸਾਈਕਲ ਦੀ ਅੱਗ ਬੁਝਾਈ।

ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਪੁਲਸ ਮੁਕਾਬਲੇ 'ਤੇ ਪਰਿਵਾਰ ਨੇ ਖੜ੍ਹੇ ਕੀਤੇ ਸਵਾਲ

ਇਸ ਤੋਂ ਬਾਅਦ ਮੈਨੂੰ ਹਸਪਤਾਲ ਲੈ ਕੇ ਗਏ।ਉੱਥੇ ਤਰਸੇਮ ਕੁਮਾਰ ਦੇ ਪੁੱਤਰ ਬਿਨੀ ਨੇ ਦੱਸਿਆ ਕਿ ਮੇਰੇ ਪਿਤਾ ਚਕੋਹੀ ਤੋਂ ਆ ਰਹੇ ਤਾਂ ਰਸਤੇ 'ਚ ਮੇਰੇ ਪਿਤਾ ਦੇ ਸਿਰ ਤੇ ਅਸਮਾਨੀ ਬਿਜਲੀ ਡਿੱਗ ਗਈ ਜੋ ਕਿ ਸਿਰ ਤੋਂ ਮੋਟਰਸਾਈਕਲ ਦੀ ਟੈਂਕੀ ਨੂੰ ਪੈ ਗਈ ਜਿਸ ਨਾਲ ਮੋਟਰਸਾਈਕਲ ਪੂਰਾ ਸੜ ਗਿਆ ਪਰ ਪਿਤਾ ਨੂੰ ਪਿੰਡ ਦੇ ਲੋਕਾਂ ਨੇ ਬਚਾ ਲਿਆ।

In The Market