LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

70 ਸਾਲ ਦੇ ਸਾਬਕਾ MLA ਨੇ ਲੁਧਿਆਣਾ ਦੀ 32 ਸਾਲਾ ਮਹਿਲਾ ਨਾਲ ਕਰਵਾਇਆ ਵਿਆਹ

9march mla

ਲੁਧਿਆਣਾ : ਕਹਿੰਦੇ ਨੇ ਕਿ ਇਸ਼ਕ 'ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਜੀ ਹਾਂ ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਹਲਕਾ ਭਦੌੜ ਵਿਚ ਸਾਹਮਣੇ ਆਇਆ ਹੈ। ਇਥੋਂ ਦੀ ਵਿਧਾਨ ਸਭਾ ਹਲਕਾ ਭਦੌੜ (Vidhan Sabha constituency Bhadaur) (ਰਾਖਵੀਂ) ਸੀਟ ਤੋਂ 1992 ਵਿਚ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਵਿਧਾਇਕ ਰਹੇ ਨਿਰਮਲ ਸਿੰਘ ਨਿੰਮਾ (Nirmal Singh Nimma) ਨੇ 70 ਸਾਲ ਦੀ ਉਮਰ ਵਿਚ ਫਿਰ ਤੋਂ ਵਿਆਹ ਕਰ ਲਿਆ। ਨਿੰਮਾ ਨੇ 6 ਮਾਰਚ ਨੂੰ ਲੁਧਿਆਣਾ ਦੀ ਰਹਿਣ ਵਾਲੀ 32 ਸਾਲਾ ਮਹਿਲਾ ਦੇ ਨਾਲ ਵਿਆਹ ਕਰ ਲਿਆ ਹੈ। ਨਿੰਮਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕੁਝ ਸਮਾਂ ਪਹਿਲਾਂ ਕਾਂਗਰਸ (Congress) ਵਿਚ ਲੈ ਕੇ ਆਏ ਸਨ। ਪੰਜਾਬ ਵਿਧਾਨ ਸਭਾ ਚੋਣ ਨਤੀਜਿਆਂ (Punjab Assembly Election Results) ਤੋਂ ਪਹਿਲਾਂ ਨਿੰਮਾ ਦਾ ਵਿਆਹ ਦੀ ਇੰਟਰਨੈੱਟ ਮੀਡੀਆ (Internet media) 'ਤੇ ਖਾਸੀ ਚਰਚਾ ਹੋ ਰਹੀ ਹੈ। ਲੋਕ ਕਾਂਗਰਸ ਨੂੰ ਵਧਾਈਆਂ ਦੇਣ ਲੱਗੇ ਹਨ। Also Read : ਇਸ ਦਿਨ ਲੱਗੇਗਾ ਸਾਲ 2022 ਦਾ ਪਹਿਲਾ ਸੂਰਜ ਗ੍ਰਹਿਣ


ਨਿੰਮਾ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਹਲਕਾ ਭਦੌੜ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਕਰ ਰਹੇ ਸਨ। ਪਰ ਕਾਂਗਰਸ ਨੇ ਚਮਕੌਰ ਸਾਹਿਬ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੂੰ ਭਦੌੜ ਤੋਂ ਵੀ ਚੋਣ ਮੈਦਾਨ ਵਿਚ ਉਤਾਰ ਦਿੱਤਾ। ਇਸ ਤੋਂ ਬਾਅਦ ਨਿਰਮਲ ਸਿੰਘ ਨਿੰਮਾ ਚੋਣਾਂ ਦੌਰਾਨ ਉਨ੍ਹਾਂ ਦੇ ਨਾਲ ਡਟੇ ਰਹੇ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਦੀ ਪਤਨੀ ਦਾ ਡੇਢ ਸਾਲ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ, ਜਦੋਂ ਕਿ ਉਨ੍ਹਾਂ ਦੀ ਧੀ ਵੀ ਹੈ ਜਿਸ ਦਾ ਹੁਣ ਵਿਆਹ ਹੋ ਚੁੱਕਾ ਹੈ। Also Read: ਪੰਜਾਬ ਚੋਣਾਂ: ਨਤੀਜਿਆਂ ਦੀਆਂ ਤਿਆਰੀਆਂ ਮੁਕੰਮਲ, ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਗਿਣਤੀ


ਬਹੁਜਨ ਸਮਾਜ ਪਾਰਟੀ ਤੋਂ ਚੋਣ ਜਿੱਤਣ ਤੋਂ ਬਾਅਦ ਪਿਛਲੇ ਦਿਨੀਂ ਨਿੰਮਾ ਕੈਪਟਨ ਦੀ ਪਾਰਟੀ ਵਿਚ ਸ਼ਾਮਲ ਹੋਏ ਸਨ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਕਾਂਗਰਸ ਵਿਚ ਵਾਪਸੀ ਕੀਤੀ ਸੀ। ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ 1992 ਵਿਚ ਬਹੁਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਨਿੰਮਾ ਨੂੰ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਰੀਬੀ ਮੰਨਿਆ ਜਾਂਦਾ ਹੈ। ਮਨਪ੍ਰੀਤ ਦੀ ਪਾਰਟੀ ਦੇ ਮਰਜ ਦੌਰਾਨ ਉਹ ਵੀ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। 2017 ਵਿਚ ਉਨ੍ਹਾਂ ਨੂੰ ਹਲਕਾ ਭਦੌੜ ਤੋਂ ਕਾਂਗਰਸ ਦੀ ਟਿਕਟ ਮਿਲੀ ਸੀ ਪਰ ਆਖਰੀ ਵੇਲੇ ਟਿਕਟ ਬਦਲ ਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਮਿਲ ਗਈ ਸੀ।

In The Market