LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੇ ਮੁਕੇਰੀਆਂ 'ਚ ਤੇਂਦੂਏ ਦੀ ਦਹਿਸ਼ਤ, ਸੀ.ਸੀ.ਟੀ.ਵੀ. ਦੀ ਫੁਟੇਜ ਆਈ ਸਾਹਮਣੇ 

29 m lepord

ਮੁਕੇਰੀਆਂ : ਪੰਜਾਬ ਵਿਚ ਹੁਸ਼ਿਆਰਪੁਰ (Hoshiarpur in the Punjab) ਜ਼ਿਲੇ ਦੇ ਮੁਕੇਰੀਆਂ ਸ਼ਹਿਰ (The city of Mukerian) ਵਿਚ ਸੋਮਵਾਰ-ਮੰਗਲਵਾਰ ਦਰਮਿਆਨੀ ਰਾਤ ਵਿਚ ਇਕ ਤੇਂਦੁਆ (Leopard) ਦਾਖਲ ਹੋ ਗਿਆ। ਮੁਕੇਰੀਆਂ ਪੰਜਾਬ ਦੇ ਕੰਡੀ ਏਰੀਆ ਤੋਂ ਲੱਗਦਾ ਹੈ ਜਿਸ ਦੇ ਦੂਜੇ ਪਾਸੇ ਹਿਮਾਚਲ ਲੱਗਦਾ ਹੈ। ਤੇਂਦੂਆ ਅਜਿਹੇ ਕੰਡੀ ਏਰੀਆ ਤੋਂ ਮੁਕੇਰੀਆਂ ਦੇ ਰਿਹਾਇਸ਼ੀ ਇਲਾਕੇ ਵਿਚ ਪਹੁੰਚਿਆ। ਮੰਗਲਵਾਰ ਸਵੇਰੇ ਲੋਕਾਂ ਦੀ ਭੀੜ ਦੇਖ ਕੇ ਤੇਂਦੂਆ ਡਰ ਕੇ ਮੁਕੇਰੀਆਂ ਸ਼ਹਿਰ ਦੇ ਹੀ ਇਕ ਖੰਡਰਨੁਮਾ ਮਕਾਨ ਵਿਚ ਲੁਕ ਗਿਆ। ਇਲਾਕੇ ਦੇ ਕੌਂਸਲਰ ਰੋਹਿਤ ਜੈਨ ਦੀ ਸੂਚਨਾ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀ ਪੁਲਿਸ ਟੀਮ ਦੇ ਨਾਲ ਮੌਕੇ 'ਤੇ ਪਹੁੰਚ ਗਏ। ਸਵੇਰ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਰੈਸਕਿਊ ਆਪ੍ਰੇਸ਼ਨ ਚੱਲਦਾ ਰਿਹਾ ਪਰ ਤੇਂਦੂਆ ਖੰਡਹਰ ਤੋਂ ਬਾਹਰ ਨਹੀਂ ਆਇਆ। Also Read : MP ਹਰਸਿਮਰਤ ਕੌਰ ਬਾਦਲ ਨੇ ਕਿਹਾ- ਪੰਜਾਬ ਦੇ ਹੱਕਾਂ 'ਤੇ ਮਾਰਿਆ ਜਾ ਰਿਹੈ ਡਾਕਾ

ਮੁਕੇਰੀਆਂ ਦੇ ਵਾਰਡ ਨੰਬਰ 15 ਦੇ ਕੌਂਸਲਰ ਰੋਹਿਤ ਜੈਨ ਮੁਤਾਬਕ ਤੇਂਦੂਆ ਭੋਜਨ ਦੀ ਭਾਲ ਵਿਚ ਜੰਗਲ ਤੋਂ ਨਿਕਲ ਕੇ ਰਿਹਾਇਸ਼ੀ ਏਰੀਆ ਵਿਚ ਪਹੁੰਚ ਗਿਆ। ਤੇਂਦੂਆ ਰਾਤ 3 -03 ਵਜੇ ਵਾਰਡ ਨੰਬਰ 15 ਦੀ ਲੰਬੀ ਗਲੀ ਵਿਚ ਰਹਿਣ ਵਾਲੇ ਸਤਨਾਮ ਸਿੰਘ ਦੇ ਘਰ ਦੇ ਬਾਹਰ ਪਹੁੰਚਿਆ। ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਉਸ ਦੀ ਪੂਰੀ ਮੂਵਮੈਂਟ ਕੈਦ ਹੋ ਗਈ। ਤੇਂਦੂਆ ਇਥੇ ਗਲੀ ਕੇ ਕਿਨਾਰੇ ਪਈਆਂ ਇੱਟਾਂ ਨੂੰ 4-5 ਸੈਕਿੰਡ ਤੱਕ ਸੁੰਘਣ ਤੋਂ ਬਾਅਦ ਘਰ ਦੇ ਮੁੱਖ ਦਰਵਾਜ਼ੇ ਵੱਲ ਵਧਿਆ। ਮੁੱਖ ਦਰਵਾਜ਼ਾ ਬੰਦ ਸੀ। ਤੇਂਦੁਏ ਨੇ ਉਸ ਦੇ ਸਾਹਮਣੇ 3-4 ਸੈਕਿੰਡ ਤੱਕ ਖੜ੍ਹੇ ਰਹਿ ਕੇ ਇਧਰ-ਓਧਰ ਦੇਖਿਆ ਅਤੇ ਫਿਰ ਮੁੜ ਕੇ ਦੂਜੇ ਪਾਸੇ ਚਲਾ ਗਿਆ।ਇਸ ਵਿਚਾਲੇ ਸਤਨਾਮ ਸਿਂਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਘਰ ਦੇ ਬਾਹਰੀ ਏਰੀਆ ਵਿਚ ਬਣੇ ਬਾਥਰੂਮ ਵਿਚ ਕੁਝ ਹਲਚਲ ਮਹਿਸੂਸ ਹੋਈ। ਉਹ ਬਾਹਰ ਨਿਕਲੇ ਤਾਂ ਤੇਂਦੂਆ ਨਜ਼ਰ ਆਇਆ। ਤੇਂਦੂਏ ਨੇ ਵੀ ਉਨ੍ਹਾਂ ਨੂੰ ਦੇਖ ਲਿਆ ਅਤੇ ਡਰ ਕੇ ਛੱਤ 'ਤੇ ਚੜ੍ਹ ਗਿਆ। ਇਸ ਤੋਂ ਬਾਅਦ ਉਹ ਨੇੜੇ ਵਾਲੇ ਖਾਲੀ ਪਲਾਟ ਦੇ ਅੰਦਰ ਛਲਾਂਗ ਲਗਾਉਂਦੇ ਹੋਏ ਉਸ ਦੇ ਪਿੱਛੇ ਖੰਡਰਨੁਮਾ ਮਕਾਨ ਵਿਚ ਲੁੱਕ ਗਿਆ। Also Read : 5 ਮਹੀਨੇ ਪਹਿਲਾਂ ਖਰੀਦੇ ਇਲੈਕਟ੍ਰਿਕ ਸਕੂਟਰ 'ਚ ਪੈ ਗਏ ਪਟਾਕੇ, ਮਿਨਰਲ ਵਾਟਰ ਨਾਲ ਬੁਝਾਈ ਅੱਗ

ਕੌਂਸਲਰ ਰੋਹਿਤ ਜੈਨ ਨੇ ਦੱਸਿਆ ਕਿ ਇਲਾਕੇ ਵਿਚ ਤੇਂਦੂਆ ਆਉਣ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੇ ਵਾਈਲਡ ਲਾਈਫ ਅਫਸਰ ਅੰਜਨ ਸਿੰਘ ਨੂੰ ਫੋਨ ਕੀਤਾ। ਵਾਈਲਡ ਲਾਈਫ ਦੀ ਇਕ ਟੀਮ ਅੰਜਨ ਸਿੰਘ ਦੀ ਅਗਵਾਈ ਵਿਚ ਤੁਰੰਤ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਪੁਲਿਸ ਦਸਤਾ ਵੀ ਬੁਲਾ ਲਿਆ ਗਿਆ। ਓਧਰ ਤੇਂਦੂਏ ਦੇ ਸ਼ਹਿਰ ਵਿਚ ਆਉਣ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਹਟਾਉਮ ਲਈ ਪੁਲਿਸ ਦੀ ਮਦਦ ਲੈਣੀ ਪਈ। ਲੋਕਾਂ ਨੂੰ ਹਟਾਉਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।
ਵਾਈਲਡ ਲਾਈਫ ਦੀ ਰੈਸਕਿਊ ਟੀਮ ਨੇ ਤੇਂਦੂਏ ਨੂੰ ਸੁਰੱਖਿਅਤ ਫੜਣ ਲਈ ਖੰਡਰਨੁਮਾ ਮਕਾਨ ਦੇ ਚਾਰੋਂ ਪਾਸਿਓਂ ਜਾਲ ਲਗਾ ਕੇ ਪੂਰੇ ਏਰੀਆ ਨੂੰ ਬੰਦ ਕਰ ਦਿੱਤਾ। ਤਕਰੀਬਨ ਇਕ ਸਾਲ ਪਹਿਲਾਂ ਮੁਕੇਰੀਆਂ ਦੇ ਹੀ ਹਾਜ਼ੀਪੁਰ ਇਲਾਕੇ ਵਿਚ ਵੀ ਕੰਡੀ ਏਰੀਆ ਤੋਂ ਤੇਂਦੂਆ ਆ ਗਿਆ ਸੀ। ਜਿਸ ਨੂੰ ਰੈਸਕਿਊ ਕੀਤਾ ਗਿਆ।

In The Market