LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

5 ਮਹੀਨੇ ਪਹਿਲਾਂ ਖਰੀਦੇ ਇਲੈਕਟ੍ਰਿਕ ਸਕੂਟਰ 'ਚ ਪੈ ਗਏ ਪਟਾਕੇ, ਮਿਨਰਲ ਵਾਟਰ ਨਾਲ ਬੁਝਾਈ ਅੱਗ

29m fire scooter

ਮੰਨਾਪੁਰਾਈ : ਇਲੈਕਟ੍ਰਿਕ 2 ਵ੍ਹੀਲਰਸ (Electric 2 wheelers) ਵਿਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮਹਾਰਾਸ਼ਟਰ (Maharashtra) ਦੇ ਪੁਣੇ ਅਤੇ ਤਾਮਿਲਨਾਡੂ ਦੇ ਵੇਲੋਰ ਤੋਂ ਬਾਅਦ ਹੁਣ ਨਵੀਂ ਘਟਨਾ ਤਾਮਿਲਨਾਡੂ (Tamil Nadu) ਦੇ ਹੀ ਮੰਨਾਪੁਰਾਈ ਦੀ ਹੈ। ਸਿੰਗਾਪੁਰ ਵਿਚ ਇਲੈਕਟ੍ਰਿਸ਼ੀਅਨ (Electrician in Singapore) ਦਾ ਕੰਮ ਕਰਨ ਵਾਲਾ ਮੁਰੂਗੇਸਨ (Murugesan) ਬੀਤੇ ਦਿਨੀਂ ਛੁੱਟੀਆਂ ਵਿਚ ਆਪਣੇ ਘਰ ਆਇਆ ਸੀ। ਉਸ ਨੇ ਪੰਜ ਮਹੀਨੇ ਪਹਿਲਾਂ ਹੀ ਇਲੈਕਟ੍ਰਿਕ ਸਕੂਟਰ (Electric scooter) ਖਰੀਦਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਓਕੀਨਾਵਾ ਕੰਪਨੀ ਦਾ ਹੈ। ਸਿੰਗਾਪੁਰ ਪਰਤਣ ਤੋਂ ਪਹਿਲਾਂ ਉਹ ਆਪਣਾ ਇਲੈਕਟ੍ਰਿਕ ਸਕੂਟਰ 27 ਮਾਰਚ ਨੂੰ ਆਪਣੇ ਇਕ ਦੋਸਤ ਬਾਲੂ ਦੀ ਦੁਕਾਨ ਦੇ ਬਾਹਰ ਖੜ੍ਹਾ ਕਰ ਗਿਆ ਸੀ। ਅਗਲੇ ਦਿਨ ਉਸ ਦੇ ਦੋਸਤ ਬਾਲੂ ਨੇ ਜਦੋਂ ਆਪਣੀ ਦੁਕਾਨ ਖੋਲ੍ਹੀ ਤਾਂ ਇਲੈਕਟ੍ਰਿਕ ਸਕੂਟਰ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ।

Ola Electric launches probe after video of S1 Pro on fire in Pune goes  viral | Bike News
ਇਸ ਤੋਂ ਬਾਅਦ ਇਲੈਕਟ੍ਰਿਕ ਸਕੂਟਰ ਵਿਚ ਅੱਗ ਲੱਗ ਗਈ। ਆਸ-ਪਾਸ ਪਾਣੀ ਨਹੀਂ ਹੋਣ ਕਾਰਣ ਬਾਅਦ ਵਿਚ ਵਿਚ ਗੁਆਂਢੀਆਂ ਦੀ ਮਦਦ ਨਾਲ ਪਾਣੀ ਅਤੇ ਮਿਰਨਲ ਵਾਟਰ ਪਾ ਕੇ ਅੱਗ ਬੁਝਾਈ ਗਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਪੁਣੇ ਵਿਚ ਧਨੋਰੀ ਇਲਾਕੇ ਵਿਚ ਇਕ ਓਲਾ ਸਕੂਟਰ ਵਿਚ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ ਵਿਚ ਇਲੈਕਟ੍ਰਿਕ ਸਕੂਟਰ ਸੜਕ 'ਤੇ ਧੂੰ-ਧੂੰ ਕੇ ਸੜਣ ਲੱਗਾ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

In The Market