LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਗਦੀਸ਼ ਟਾਈਟਲਰ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਲਿਆ ਲੰਮੇ ਹੱਥੀਂ

29o16

ਚੰਡੀਗੜ੍ਹ- ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਪੰਜਾਬ ਅਤੇ ਸਿੱਖ ਵਿਰੋਧੀ ਫ਼ੈਸਲੇ ਲੈਂਦੀ ਹੈ। ਜਗਦੀਸ਼ ਟਾਈਟਲਰ ਨੇ ਹਜ਼ਾਰਾਂ ਸਿੱਖ ਭੈਣਾਂ-ਭਰਾਵਾਂ ਦਾ ਕਤਲ ਕੀਤਾ ਅਤੇ ਉਸ ਨੂੰ ਸਜ਼ਾ ਦੇਣ ਦੀ ਬਜਾਏ ਕਾਂਗਰਸ ਨੇ ਮੰਤਰੀ ਬਣਾ ਦਿੱਤਾ ਅਤੇ ਹੁਣ ਕਾਂਗਰਸ ਕਮੇਟੀ ਦਾ ਪੱਕਾ ਮੈਂਬਰ ਬਣਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ਕਾਂਗਰਸ ਦੀ ਨਿੰਦਾ ਕਰਦਾ ਹਨ ਕਿਉਂਕਿ ਉਹ ਚੁੱਪ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਟਾਈਟਲਰ ਨੂੰ ਕਾਂਗਰਸ ਪਾਰਟੀ ਦੇ ਸਥਾਈ ਸੱਦੇ ਵਾਲਿਆਂ ਵਿਚੋਂ ਇਕ ਵਜੋਂ ਨਾਮਜ਼ਦ ਕਰਨਾ ਸਿੱਖ ਕੌਮ ਦਾ ਅਪਮਾਨ ਹੈ ਅਤੇ ਇਹ ਕੁਰਬਾਨੀਆਂ ਦਾ ਅਪਮਾਨ ਹੈ।

Also Read: ਜਗਦੀਸ਼ ਟਾਈਟਲਰ 'ਤੇ ਮੁੜ ਛਿੜਿਆ ਵਿਵਾਦ, ਮਨਜਿੰਦਰ ਸਿਰਸਾ ਚੁੱਕੇ ਕਾਂਗਰਸ 'ਤੇ ਵੱਡੇ ਸਵਾਲ

ਦੱਸ ਦੀਏ ਕਿ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਜਗਦੀਸ਼ ਟਾਈਟਲਰ ਨੂੰ ਜਗ੍ਹਾ ਦਿੱਤੀ ਗਈ ਹੈ, ਜਿਸ ’ਤੇ ਵਿਵਾਦ ਛਿੜ ਗਿਆ। ਦਰਅਸਲ ਵੀਰਵਾਰ ਨੂੰ ਕਾਂਗਰਸ ਦੀ ਦਿੱਲੀ ਇਕਾਈ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ’ਚ ਜਗਦੀਸ਼ ਟਾਈਟਲਰ ਦਾ ਨਾਮ ਵੀ ਸ਼ਾਮਲ ਹੈ। ਦੱਸ ਦੇਈਏ ਕਿ ਟਾਈਟਲਰ ਦਾ ਨਾਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਿਲਸਿਲੇ ’ਚ ਸਾਹਮਣੇ ਆਇਆ ਸੀ। ਟਾਈਟਲਰ ’ਤੇ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ 1984 ’ਚ ਲੋਕਾਂ ਨੂੰ ਸਿੱਖ ਵਿਰੋਧੀ ਦੰਗਿਆਂ ਦੌਰਾਨ ਭੜਕਾਇਆ ਸੀ।

Also Read: ਗੂਗਲ ਦੀ ਜੈਸ਼-ਏ-ਮੁਹੰਮਦ ਖਿਲਾਫ ਵੱਡੀ ਕਾਰਵਾਈ, 'ਪਲੇ ਸਟੋਰ' ਤੋਂ ਹਟਾਇਆ ਐਪ

ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ,‘‘ਸਿੱਖਾਂ ਦੇ ਜ਼ਖ਼ਮਾਂ ’ਤੇ ਨਮਕ ਛਿੜਕਦੇ ਹਨ! ਕਾਂਗਰਸ ਹਾਈ ਕਮਾਨ ਨੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਅਤੇ ਮਾਸਟਰਮਾਇੰਡਾਂ ’ਚੋਂ ਇਕ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਮੇਟੀ ’ਚ ਸਥਾਈ ਸੱਦਾ ਦਿੱਤਾ ਹੈ।’’ ਇਸ ਦੇ ਨਾਲ ਹੀ ਦੂਜੇ ਟਵੀਟ ’ਚ ਸਿਰਸਾ ਨੇ ਕਿਹਾ,‘‘ਇਸ ਫ਼ੈਸਲੇ ਤੋਂ ਦੁਖ਼ੀ ਮਹਿਸੂਸ ਕਰ ਰਹੇ ਹਾਂ। ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਮਾਲਾ ਪਹਿਨਾਉਂਦੀ ਹੈ, ਜਿਸ ਦਾ ਮਾਮਲਾ ਸੀ.ਬੀ.ਆਈ. ਕੋਲ ਪੈਂਡਿੰਗ ਹੈ #ਜਗਦੀਸ਼ ਟਾਈਟਰ। ਪਰ ਪੰਜਾਬ ਕਾਂਗਰਸ ਦੇ ਨੇਤਾ ਹਾਲੇ ਵੀ ਚੁੱਪ ਹਨ।’’

Also Read: ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵਿਰੁੱਧ ਵੈਟ ਦੇ 40,000 ਕੇਸ ਰੱਦ ਕਰਨ ਦਾ ਐਲਾਨ

In The Market