LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੂਗਲ ਦੀ ਜੈਸ਼-ਏ-ਮੁਹੰਮਦ ਖਿਲਾਫ ਵੱਡੀ ਕਾਰਵਾਈ, 'ਪਲੇ ਸਟੋਰ' ਤੋਂ ਹਟਾਇਆ ਐਪ

29o7

ਨਵੀਂ ਦਿੱਲੀ: ਗੂਗਲ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ 'ਤੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਐਪ 'ਚੰਗੀਆਂ ਗੱਲਾਂ' ਨੂੰ ਗੂਗਲ ਪਲੇ ਸਟੋਰ ਨੇ ਹਟਾ ਦਿੱਤਾ ਹੈ। 

Also Read: ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵਿਰੁੱਧ ਵੈਟ ਦੇ 40,000 ਕੇਸ ਰੱਦ ਕਰਨ ਦਾ ਐਲਾਨ

ਇਕ ਮੀਡੀਆ ਰਿਪੋਰਟ ਵਿਚ ਖੁਲਾਸੇ ਦੇ ਬਾਅਦ ਗੂਗਲ ਨੇ ਇਹ ਕਾਰਵਾਈ ਕੀਤੀ। ਐਪ ਹਟਾਏ ਜਾਣ ਤੱਕ ਇਸ ਨੂੰ 5000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ। ਐਪ ਦੇ ਤਾਰ ਸਿੱਧੇ ਤੌਰ 'ਤੇ ਮੁਖੀ ਮਸੂਦ ਅਜ਼ਹਰ ਨਾਲ ਜੁੜੇ ਸਨ। ਐਪ ਦੇ ਡਿਵੈਲਪਰ ਨੇ ਇਕ ਬਲਾਗ ਪੇਜ ਵੀ ਬਣਾਇਆ ਸੀ ਜੋ ਐਪ ਦੇ ਵੇਰਵੇ ਵਾਲੇ ਪੇਜ ਨਾਲ ਹਾਈਪਰਲਿੰਕ ਸੀ। ਇਸ ਪੇਜ 'ਤੇ ਦੋ ਬਾਹਰੀ ਪੇਜ ਵੀ ਹਾਈਪਰਲਿੰਕ ਸਨ, ਜਿਸ ਵਿਚ ਮਸੂਦ ਅਜ਼ਹਰ ਦੇ ਸੰਦੇਸ਼ ਵਾਲੇ ਵੀਡੀਓ ਅਤੇ ਉਸ ਦੇ ਛੋਟੇ ਭਰਾ ਅਬਦੁੱਲ ਰੌਫ ਅਸਗਰ ਅਤੇ ਕਰੀਬੀ ਤਲਹਾ ਸੈਫ ਦੀ ਰਿਕਾਡਿੰਗ ਵੀ ਸੀ। ਇਸ ਵਿਚ ਇਕ ਪੇਜ 'ਤੇ ਮਸੂਦ ਅਜ਼ਹਰ ਦੀਆਂ ਲਿਖੀਆਂ ਕਿਤਾਬਾਂ ਵੀ ਸਨ। 

Also Read: ਜੇਕਰ ਆਉਂਦੀ ਹੈ KYC ਲਈ ਕਾਲ ਤਾਂ ਕਰੋ ਇਹ ਕੰਮ, RBI ਵਲੋਂ ਅਲਰਟ ਜਾਰੀ

ਮੀਡੀਆ ਰਿਪੋਰਟਾਂ ਵਿਚ ਇਸ ਗੱਲ ਦਾ ਖੁਲਾਸਾ ਹੋਣ ਦੇ ਬਾਅਦ ਗੂਗਲ ਨੇ ਇਸ ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਗੌਰਤਲਬ ਹੈ ਕਿ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਮਾਨਤਾ ਦਿੱਤੀ ਸੀ।

Also Read: ਸਾਊਥ ਸੁਪਰਸਟਾਰ ਪੁਨੀਤ ਰਾਜਕੁਮਾਰ ਦਾ ਹਾਰਟ ਅਟੈਕ ਕਾਰਨ ਦੇਹਾਂਤ, ਫਿਲਮ ਜਗਤ 'ਚ ਸੋਗ

In The Market