LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

DAP ਨੂੰ ਲੈ ਕੇ ਸੁਖਬੀਰ ਬਾਦਲ ਦਾ CM ਚੰਨੀ ਨੂੰ ਅਲਟੀਮੇਟਮ, ਦਿੱਤਾ ਇਕ ਹਫਤੇ ਦਾ ਸਮਾਂ

8n11

ਚੰਡੀਗੜ੍ਹ: ਪੰਜਾਬ ਵਿਚ ਡੀਏਪੀ ਖਾਦ ਦਾ ਮਸਲਾ ਵਧਦਾ ਹੀ ਜਾ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ।

Also Read: ਅਮਰੀਕਾ ਨੇ ਹਟਾਈ ਯਾਤਰਾ ਪਾਬੰਦੀ, ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲੇਗੀ ਐਂਟਰੀ

ਸੁਖਬੀਰ ਸਿੰਘ ਬਾਦਲ ਨੇ ਆਪਣੇ ਇਕ ਟਵੀਟ ਵਿਚ ਕਿਹਾ ਕਿ ਕਾਂਗਰਸ ਸਰਕਾਰ ਹਰ ਮੋਰਚੇ 'ਤੇ ਫੇਲ ਹੋਈ ਹੈ ਅਤੇ ਕਿਸਾਨ ਵਰਗ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਬਿਜਾਈ ਸਮੇਂ ਡੀਏਪੀ ਖਾਦ ਦੀ ਘਾਟ ਅਤੇ ਕਪਾਹ ਦੇ ਕਿਸਾਨਾਂ ਨੂੰ ਮੁਆਵਜ਼ੇ ਵਿੱਚ ਦੇਰੀ ਗੰਭੀਰ ਚਿੰਤਾ ਦੇ ਮੁੱਦੇ ਹਨ। ਮੈਂ ਆਪਣੇ ਕਿਸਾਨਾਂ ਦੇ ਹੱਕਾਂ ਲਈ ਲੜਦੇ ਰਹਾਂਗਾ। ਇਸ ਦੇ ਨਾਲ ਹੀ ਉਨ੍ਹਾਂ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਕਿਹਾ, 'ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ, ਜੇਕਰ ਹਫਤੇ ਦੇ ਅੰਦਰ ਡੀਏਪੀ ਨਾ ਪਹੁੰਚੀ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਤੁਹਾਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦੇਵੇਗਾ। ਅੱਜ ਸਾਡਾ ਇਕੱਲਾ ਪ੍ਰੋਟੈਸਟ ਹੈ ਪਰ ਚੰਨੀ ਸਾਬ੍ਹ ਤਿਆਰ ਹੋਜੋ, ਫਿਰ ਮੁੱਖ ਮੰਤਰੀ ਤੁਸੀਂ ਆਪਣੇ ਘਰ ਵਿਚ ਹੀ ਰਹਿ ਜਾਓਂਗੇ, ਬਾਹਰ ਨੀ ਨਿਕਲਣ ਦਿੰਦੇ।

Also Read: ਨਸ਼ੇ ਲਈ ਨਾ ਦਿੱਤੇ ਪੈਸੇ ਤਾਂ ਨਸ਼ੇੜੀ ਪੁੱਤ ਨੇ ਮਾਂ ਨੂੰ ਹੀ ਉਤਾਰ ਦਿੱਤਾ ਮੌਤ ਦੇ ਘਾਟ

ਝੋਨੇ ਦੀ ਕਟਾਈ ਤੋਂ ਬਾਅਦ ਜਿੱਥੇ ਕਣਕ ਦੀ ਬਿਜਾਈ ਜ਼ੋਰਾਂ ਉਤੇ ਹੈ, ਉਥੇ ਹੀ ਕਿਸਾਨਾਂ ਨੂੰ ਡੀਏਪੀ ਖਾਦ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਇਸੇ ਕਾਰਨ ਕਿਸਾਨ ਡੀਏਪੀ ਖਾਦ ਲਈ ਜੱਦੋ ਜਹਿਦ ਕਰਦੇ ਹੋਏ ਨਜ਼ਰ ਆ ਰਹੇ ਹਨ।

Also Read: 37,000 'ਤੇ ਪੁੱਜੇ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ, ਆਬੋ-ਹਵਾ 'ਤੇ ਪਿਆ ਡੂੰਘਾ ਅਸਰ

In The Market