LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

37,000 'ਤੇ ਪੁੱਜੇ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ, ਆਬੋ-ਹਵਾ 'ਤੇ ਪਿਆ ਡੂੰਘਾ ਅਸਰ

8n7

ਚੰਡੀਗੜ੍ਹ: ਖੇਤਾਂ 'ਚ ਪਰਾਲੀ ਨੂੰ ਲਾਈ ਜਾਣ ਵਾਲੀ ਅੱਗ 'ਤੇ ਕਾਬੂ ਪਾਉਣ ਲਈ ਸਾਲਾਨਾ ਕੋਸ਼ਿਸ਼ਾਂ ਦੇ ਬਾਵਜੂਦ, ਸ਼ਨੀਵਾਰ ਰਾਤ ਨੂੰ 5,000 ਤੋਂ ਵੱਧ ਮਾਮਲਿਆਂ ਦੇ ਨਾਲ ਇਹ ਅੰਕੜਾ 35,000 ਦੇ ਅੰਕੜੇ ਨੂੰ ਪਾਰ ਕਰਦਿਆਂ 37,000 ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਉਣ ਵਾਲੇ ਹਫ਼ਤੇ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲਿਆਂ ਦੇ ਸਿਖਰ ਤੱਕ ਪਹੁੰਚਣ ਦੀ ਉਮੀਦ ਹੈ ਜੋ ਪੰਜਾਬ ਤੇ ਦਿੱਲੀ ਦੀ ਹਵਾ ਨੂੰ ਹੋਰ ਪ੍ਰਦੂਸ਼ਿਤ ਕਰ ਸਕਦੀ ਹੈ।

Also Read: ਛੁੱਟੀਆਂ 'ਚ ਕਰੋ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ, IRCTC ਲਿਆਇਆ ਹੈ ਇਹ ਸ਼ਾਨਦਾਰ ਟੂਰ ਪੈਕੇਜ

ਇਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ ਪਾਲ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਕੇਸਾਂ 'ਚ ਕਮੀ ਆਈ ਹੈ, ਹਾਲਾਂਕਿ ਪਿਛਲੇ ਕੁੱਝ ਦਿਨਾਂ 'ਚ ਹਰ ਰੋਜ਼ 3 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਹੁਣ ਤੱਕ ਪਰਾਲੀ ਸਾੜਨ ਦੇ 37 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ। ਚੇਅਰਮੈਨ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ 6 ਜ਼ਿਲ੍ਹਿਆਂ 'ਚ ਏਅਰ ਕੁਆਲਿਟੀ ਇੰਡੈਕਸ (AQI) 'ਚ ਵਾਧਾ ਹੋਇਆ ਹੈ ਪਰ ਹੁਣ ਹਵਾ ਸਾਫ਼ ਹੈ। ਪ੍ਰੋ. ਆਦਰਸ਼ ਪਾਲ ਨੇ ਕਿਹਾ ਕਿ 6 ਨਵੰਬਰ ਤੱਕ ਪਰਾਲੀ ਸਾੜਨ ਦੇ 32 ਹਜ਼ਾਰ ਕੇਸਾਂ 'ਚ 43 ਲੱਖ, 15 ਹਜ਼ਾਰ ਜ਼ੁਰਮਾਨਾ ਲਾਇਆ ਜਾ ਚੁੱਕਿਆ ਹੈ।

Also Read: ਇਹ ਹੈ ਦੁਨੀਆ ਦੀ ਸਭ ਤੋਂ ਵਧੇਰੇ ਡਾਊਨਲੋਡ ਕੀਤੀ ਜਾਣ ਵਾਲੀ ਐਪ, Facebook, whatsapp ਨੂੰ ਛੱਡਿਆ ਪਿੱਛੇ


ਪ੍ਰੋ. ਆਦਰਸ਼ ਪਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਕਿ ਇਸ ਵਾਰ ਲੋਕਾਂ ਨੇ ਗਰੀਨ ਪਟਾਕੇ ਚਲਾ ਕੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ 'ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀਵਾਲੀ ਵਾਲੇ ਦਿਨ ਘੱਟ ਪ੍ਰਦੂਸ਼ਣ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਮੇਸ਼ਾ ਹੀ ਪੰਜਾਬ 'ਤੇ ਉਂਗਲੀ ਕਰਦਾ ਸੀ ਕਿ ਪਰਾਲੀ ਸਾੜਨ ਕਾਰਨ ਦਿੱਲੀ 'ਚ ਪ੍ਰਦੂਸ਼ਣ ਵੱਧਦਾ ਹੈ ਪਰ ਇਹ ਦੋਸ਼ ਬੇ-ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਹਵਾ 'ਤੇ ਕਿਸ ਦਾ ਜ਼ੋਰ ਹੈ।

Also Read: ਸਿੱਧੂ-ਚੰਨੀ ਦੀ ਤਲਖੀ ਬਰਕਰਾਰ! ਚੱਲਦੀ ਮੀਟਿੰਗ 'ਚੋਂ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ

In The Market