LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਛੁੱਟੀਆਂ 'ਚ ਕਰੋ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ, IRCTC ਲਿਆਇਆ ਹੈ ਇਹ ਸ਼ਾਨਦਾਰ ਟੂਰ ਪੈਕੇਜ

8n8

ਨਵੀਂ ਦਿੱਲੀ- ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਅਤੇ ਸਰਦੀਆਂ ਵੀ ਸ਼ੁਰੂ ਹੋ ਗਈਆਂ ਹਨ। ਅਜਿਹੇ 'ਚ ਤੁਹਾਡੇ 'ਚੋਂ ਕਈਆਂ ਨੇ ਕਿਤੇ ਘੁੰਮਣ ਦੀ ਯੋਜਨਾ ਬਣਾਈ ਹੋਵੇਗੀ। ਇਸ ਦੌਰਾਨ ਕਈ ਯਾਤਰੀ ਧਾਰਮਿਕ ਯਾਤਰਾ ਕਰਨ ਦਾ ਮਨ ਵੀ ਬਣਾ ਰਹੇ ਹਨ। ਜੇਕਰ ਤੁਸੀਂ ਵੀ ਸਰਦੀਆਂ ਵਿੱਚ ਧਾਰਮਿਕ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਮਾਤਾ ਵੈਸ਼ਣੋ ਦੇਵੀ ਤੀਰਥ ਯਾਤਰਾ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪਾਂ ਵਿੱਚੋਂ ਇੱਕ ਸਾਬਤ ਹੋ ਸਕਦੀ ਹੈ।

Also Read: ਸਿੱਧੂ-ਚੰਨੀ ਦੀ ਤਲਖੀ ਬਰਕਰਾਰ! ਚੱਲਦੀ ਮੀਟਿੰਗ 'ਚੋਂ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ

ਵੈਸ਼ਨੋ ਦੇਵੀ ਇੱਕ ਅਜਿਹਾ ਤੀਰਥ ਸਥਾਨ ਹੈ, ਜਿੱਥੇ ਹਰ ਮੌਸਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਜੰਮੂ ਦੇ ਪਹਾੜਾਂ ਦੀਆਂ ਕੁਦਰਤੀ ਘਾਟੀਆਂ ਦੇ ਵਿਚਕਾਰ ਸਥਿਤ ਇਹ ਤੀਰਥ ਸਥਾਨ ਹਮੇਸ਼ਾ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ। ਆਈਆਰਸੀਟੀਸੀ ਵੈਸ਼ਣੋ ਦੇਵੀ ਜਾਣ ਦੀ ਇੱਛਾ ਰੱਖਣ ਵਾਲੇ ਯਾਤਰੀਆਂ ਲਈ ਬਹੁਤ ਹੀ ਸ਼ਾਨਦਾਰ ਟੂਰ ਪੈਕੇਜ ਪੇਸ਼ ਕਰ ਰਿਹਾ ਹੈ। IRCTC ਨੇ ਇਸ ਟੂਰ ਪੈਕੇਜ ਦਾ ਨਾਂ 'ਮਾਤਾ ਵੈਸ਼ਨੋ ਦੇਵੀ ਵਿਦ ਪਟਨੀਟੋਪ' ਰੱਖਿਆ ਹੈ।

ਟੂਰ ਦਾ ਸਮਾਂ
ਇਹ ਯਾਤਰਾ ਮੱਧ ਪ੍ਰਦੇਸ਼ ਦੇ ਡਾਕਟਰ ਅੰਬੇਡਕਰ ਨਗਰ ਰੇਲਵੇ ਸਟੇਸ਼ਨ (ਮਹੂ ਸਟੇਸ਼ਨ) ਤੋਂ ਸ਼ੁਰੂ ਹੋਵੇਗੀ। ਟਰੇਨ 'ਚ ਰਾਤ ਭਰ ਸਫਰ ਕਰਨ ਤੋਂ ਬਾਅਦ ਸੈਲਾਨੀ ਅਗਲੇ ਦਿਨ ਕਟੜਾ ਪਹੁੰਚ ਜਾਣਗੇ। ਕਟੜਾ ਵਿਖੇ ਰਾਤ ਦਾ ਆਰਾਮ ਕਰਨ ਤੋਂ ਬਾਅਦ ਅਗਲੇ ਦਿਨੇ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਣਗੇ।

Also Read: ਇਹ ਹੈ ਦੁਨੀਆ ਦੀ ਸਭ ਤੋਂ ਵਧੇਰੇ ਡਾਊਨਲੋਡ ਕੀਤੀ ਜਾਣ ਵਾਲੀ ਐਪ, Facebook, whatsapp ਨੂੰ ਛੱਡਿਆ ਪਿੱਛੇ

ਹਾਲਾਂਕਿ ਦਰਸ਼ਨ ਦੌਰਾਨ ਸਾਰਾ ਖਰਚਾ ਸ਼ਰਧਾਲੂਆਂ ਨੂੰ ਖੁਦ ਚੁੱਕਣਾ ਪਵੇਗਾ। ਦਰਸ਼ਨਾਂ ਤੋਂ ਵਾਪਸੀ 'ਤੇ ਯਾਤਰੀ ਹੋਟਲ 'ਚ ਰਾਤ ਦਾ ਆਰਾਮ ਕਰਨਗੇ। ਅਗਲੇ ਦਿਨ ਨਾਸ਼ਤੇ ਤੋਂ ਬਾਅਦ ਯਾਤਰੀ ਪਟਨੀਟੋਪ ਲਈ ਆਪਣੀ ਯਾਤਰਾ ਸ਼ੁਰੂ ਕਰਨਗੇ। ਯਾਤਰੀ ਪਟਨੀਟੋਪ ਤੋਂ ਕਟੜਾ ਪਰਤਣਗੇ। ਅਗਲੇ ਦਿਨ, ਯਾਤਰੀ ਕਟੜਾ ਤੋਂ ਮਹੂ ਲਈ ਰਵਾਨਾ ਹੋਣਗੇ।

ਕਿੰਨੇ ਦਾ ਹੈ ਟੂਰ ਪੈਕੇਜ
ਮਾਤਾ ਵੈਸ਼ਨੋ ਦੇਵੀ ਦਰਸ਼ਨ ਦੇ ਇਸ ਛੇ ਦਿਨ ਅਤੇ ਪੰਜ ਰਾਤ ਦੇ ਟੂਰ ਪੈਕੇਜ ਲਈ ਤੁਹਾਨੂੰ 10,101 ਰੁਪਏ ਖਰਚ ਕਰਨੇ ਪੈਣਗੇ। ਇਸ ਟੂਰ ਪੈਕੇਜ ਦੇ ਤਹਿਤ, ਬੁਕਿੰਗ ਦੇ ਸਮੇਂ ਉਪਲਬਧਤਾ ਦੇ ਆਧਾਰ 'ਤੇ ਯਾਤਰੀਆਂ ਨੂੰ ਥਰਡ ਏਸੀ ਜਾਂ ਸੈਕਿੰਡ ਏਸੀ 'ਚ ਸਫਰ ਕਰਵਾਇਆ ਜਾਵੇਗਾ। 

Also Read: ਏਲਨਾਬਾਦ ਤੋਂ ਵਿਧਾਇਕ ਬਣਨ ਤੋਂ ਬਾਅਦ ਅਭੈ ਚੌਟਾਲਾ ਦਾ ਸਰਕਾਰ ਉੱਤੇ ਵੱਡਾ ਹਮਲਾ

ਇਸ ਤੋਂ ਇਲਾਵਾ 3 ਰਾਤਾਂ ਦੇ ਆਰਾਮ ਲਈ ਡੀਲਕਸ ਹੋਟਲ ਦਾ ਵੀ ਪ੍ਰਬੰਧ ਹੋਵੇਗਾ। ਸਾਰੀਆਂ ਸੈਰ-ਸਪਾਟੇ ਲਈ ਗੱਡੀਆਂ ਮੌਜੂਦ ਹੋਣਗੀਆਂ। 3 ਦਿਨਾਂ ਲਈ ਨਾਸ਼ਤੇ ਅਤੇ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

In The Market