LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਸ਼ੇ ਲਈ ਨਾ ਦਿੱਤੇ ਪੈਸੇ ਤਾਂ ਨਸ਼ੇੜੀ ਪੁੱਤ ਨੇ ਮਾਂ ਨੂੰ ਹੀ ਉਤਾਰ ਦਿੱਤਾ ਮੌਤ ਦੇ ਘਾਟ

8n10

ਸਮਰਾਲਾ: ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਪੂਨੀਆ ਵਿਖੇ ਇਕ ਨਸ਼ੇੜੀ ਪੁੱਤ ਵੱਲੋਂ ਕਥਿਤ ਤੌਰ ’ਤੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ਬਾਰੇ ਕੁਝ ਵੀ ਦੱਸਣ ਤੋਂ ਪੁਲਸ ਨੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ ਪਰ ਪਿੰਡ ਦੇ ਲੋਕਾਂ ਅਤੇ ਹੋਰ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਸ ਨੇ ਕਾਰਵਾਈ ਲਈ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਦੀ ਕਾਰਵਾਈ ਲਈ ਲਾਸ਼ ਨੂੰ ਹਸਪਤਾਲ ਭੇਜਣ ਲਈ ਬਿਆਨ ਲਿਖੇ ਜਾ ਰਹੇ ਹਨ।

Also Read: 37,000 'ਤੇ ਪੁੱਜੇ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ, ਆਬੋ-ਹਵਾ 'ਤੇ ਪਿਆ ਡੂੰਘਾ ਅਸਰ

ਹੁਣ ਤੱਕ ਦੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ ਸਾਢੇ 4 ਵਜੇ ਪਿੰਡ ਪੂਨੀਆ ਨਿਵਾਸੀ ਜਗਜੀਵਨ ਸਿੰਘ (27) ਪੁੱਤਰ ਰਾਮ ਸਿੰਘ, ਜੋ ਕਿ ਕਥਿਤ ਤੌਰ ’ਤੇ ਨਸ਼ਿਆਂ ਦਾ ਆਦੀ ਦੱਸਿਆ ਜਾ ਰਿਹਾ ਹੈ, ਨੇ ਆਪਣੀ ਮਾਂ ਭਿੰਦਰ ਕੌਰ (50) ਕੋਲੋ ਨਸ਼ੇ ਦੀ ਲੱਤ ਪੂਰੀ ਕਰਨ ਲਈ ਪੈਸਿਆਂ ਦੀ ਮੰਗ ਕੀਤੀ। ਮਾਂ ਨੇ ਜਦੋਂ ਪੁੱਤ ਨੂੰ ਪੈਸੇ ਨਾ ਦਿੱਤੇ ਅਤੇ ਨਸ਼ਾ ਕਰਨ ਤੋਂ ਵਰਜਿਆ ਤਾਂ ਗੁੱਸੇ ਵਿਚ ਆਇਆ ਇਹ ਨਸ਼ੇੜੀ ਪੁੱਤ ਆਪਣੀ ਮਾਂ ਨਾਲ ਝਗੜਾ ਕਰਨ ਲੱਗ ਪਿਆ। ਇਸ ਦੌਰਾਨ ਪੁੱਤ ਨੇ ਮਾਂ ਨੂੰ ਬੁਰੀ ਤਰ੍ਹਾਂ ਪਟਕ ਕੇ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਗੁੱਝੀ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਲਾਕਿ ਮ੍ਰਿਤਕ ਦੀ ਨੂੰਹ ਅਤੇ ਉਸ ਦੀ ਧੀ ਨੇ ਕਿਸੇ ਵੀ ਤਰ੍ਹਾਂ ਦੇ ਲੜਾਈ-ਝਗੜੇ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ।

Also Read: ਛੁੱਟੀਆਂ 'ਚ ਕਰੋ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ, IRCTC ਲਿਆਇਆ ਹੈ ਇਹ ਸ਼ਾਨਦਾਰ ਟੂਰ ਪੈਕੇਜ

ਦਿਨ ਚੜ੍ਹਦੇ ਹੀ ਜਦੋਂ ਪਿੰਡ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ। ਜਿਸ ’ਤੇ ਪੁਲਸ ਤਾਂ ਮੌਕੇ ’ਤੇ ਪਹੁੰਚ ਗਈ ਪਰ ਕਈ ਘੰਟੇ ਬੀਤਣ ਮਗਰੋਂ ਵੀ ਇਸ ਸੰਬੰਧ ’ਚ ਅਗਲੀ ਕਾਰਵਾਈ ਲਈ ਕੋਈ ਵੀ ਆਪਣੇ ਬਿਆਨ ਲਿਖਵਾਉਣ ਲਈ ਸਾਹਮਣੇ ਨਹੀਂ ਆਇਆ। ਮ੍ਰਿਤਕ ਦਾ ਪਤੀ ਰਾਮ ਸਿੰਘ ਵੀ ਸ਼ਰਾਬ ਪੀਣ ਦਾ ਆਦਿ ਹੈ ਅਤੇ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਘਟਨਾ ਵੇਲੇ ਰਾਮ ਸਿੰਘ ਘਰ ਵਿਚ ਹੀ ਹਾਜ਼ਰ ਸੀ। ਉਧਰ ਇਸ ਮਾਮਲੇ ’ਚ ਸਥਾਨਕ ਪੁਲਸ ਨੇ ਮ੍ਰਿਤਕ ਜਨਾਨੀ ਦੇ ਕਤਲ ਹੋਣ ਦੀ ਪੁਸ਼ਟੀ ਨਹੀਂ ਕੀਤੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

Also Read: ਸਿੱਧੂ-ਚੰਨੀ ਦੀ ਤਲਖੀ ਬਰਕਰਾਰ! ਚੱਲਦੀ ਮੀਟਿੰਗ 'ਚੋਂ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ

In The Market