LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਕੂਲਾਂ ਦੇ ਬੱਚੇ ਲਗਾਤਾਰ ਹੋ ਰਹੇ ਪਾਜ਼ੇਟਿਵ, ਸ੍ਰੀ ਮੁਕਤਸਰ ਸਾਹਿਬ ਦੇ ਸਕੂਲ ਵਿਚ ਕੋਰੋਨਾ ਦੀ ਦਸਤਕ

scholl2

ਸ੍ਰੀ ਮੁਕਤਸਰ ਸਾਹਿਬ: ਲੰਬੀ ਹਲਕੇ ਅਧੀਨ ਪੈਂਦੇ ਸਰਕਾਰੀ ਸਕੂਲ ਪੰਜਾਵਾ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਦੇ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਉਸ ਸਕੂਲ ਦੀ 10 ਵੀਂ ਸ਼੍ਰੇਣੀ ਨੂੰ ਸਸਪੈਂਡ ਕਰ ਦਿੱਤਾ ਗਿਆ। ਉਧਰ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਦੀ ਗਿਆਰਵੀ ਸ਼੍ਰੈਣੀ ਦੀ ਵਿਦਿਆਰਥਣ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਵਿਦਿਆਰਥਣ ਪਿੰਡ ਪੰਜਾਵਾ ਦੀ ਰਹਿਣ ਵਾਲੀ ਹੈ। 

ਪੜੋ ਹੋਰ ਖਬਰਾਂ: ਭਿੱਖੀਵਿੰਡ ਦੇ ਖੇਤਾਂ 'ਚੋਂ ਮਿਲੇ 60 ਪਾਕਿਸਤਾਨੀ ਗੁਬਾਰੇ, ਪੁਲਿਸ ਚੌਕਸ

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਜਨਾਲਾ ਦੇ ਸਰਕਾਰੀ ਸੀਨੀਅਰ ਕੰਨਿਆ ਸੈਕੰਡਰੀ ਸਕੂਲ ਦੀਆਂ 8 ਵਿਦਿਆਰਥਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਬਾਲਿਆਂਵਾਲੀ, ਟਾਂਡਾ ਦੇ ਪਿੰਡ ਜਾਜਾ ਵਿਚ ਸਰਕਾਰੀ ਹਾਈ ਸਕੂਲ ਤੇ ਲੁਧਿਆਣਾ ਦੇ 2 ਸਰਕਾਰੀ ਸਕੂਲਾਂ ਵਿਚੋਂ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਪੜੋ ਹੋਰ ਖਬਰਾਂ: 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ', ਛਾਤੀ 'ਚ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ ਤੇ ਕਰਦਾ ਰਿਹਾ ਵਾਹਿਗੁਰੂ ਦਾ ਜਾਪ

ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਵਲੋਂ 2 ਅਗਸਤ ਨੂੰ ਪੰਜਾਬ ਵਿਚ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਸਕੂਲ ਸਟਾਫ਼ ਦੇ ਕੋਰੋਨਾ ਟੈਸਟ ਕਰਨ ਦੇ ਨਾਲ-ਨਾਲ ਸਕੂਲ ਨੂੰ ਸੈਨੇਟਾਈਜ਼ ਕਰਵਾਇਆ ਜਾਵੇਗਾ।

ਪੜੋ ਹੋਰ ਖਬਰਾਂ: ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਤਾਲਿਬਾਨ, ਹੁਣ ਤੱਕ 18 ਸੂਬਿਆਂ ਉੱਤੇ ਕੀਤਾ ਕਬਜ਼ਾ

In The Market