LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ', ਛਾਤੀ 'ਚ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ ਤੇ ਕਰਦਾ ਰਿਹਾ ਵਾਹਿਗੁਰੂ ਦਾ ਜਾਪ

sai

ਬਠਿੰਡਾ: ਵੀਰਵਾਰ ਦੁਪਹਿਰੇ ਇਕ ਵਜੇ ਦੇ ਕਰੀਬ ਪਿੰਡ ਲਹਿਰਾ ਮੁਹੱਬਤ ਮਾਰਕੀਟ ਦੇ ਨੇੜੇ ਛੋਟੇ ਹਾਥੀ ਦਾ ਟਾਇਰ ਫਟਣ ਤੋਂ ਬਾਅਦ ਪੈਸੇਂਜਰ ਸੀਟ ਉੱਤੇ ਬੈਠੇ ਹਰਦੀਪ ਸਿੰਘ ਦੀ ਛਾਤੀ ਵਿਚ ਸੜਕਰ ਕਿਨਾਰੇ ਲੱਗੀ ਲੋਹੇ ਦੀ ਤਕਰੀਬਨ 6 ਫੁੱਟ ਲੰਬਾ ਐਂਗਲ ਆਰ ਪਾਰ ਹੋ ਗਿਆ। ਮੌਕੇ 'ਤੇ ਜਾ ਰਹੇ ਲੋਕ ਇਕ ਵਾਰ ਤਾਂ ਹਾਲਤ ਦੇਖ ਕੇ ਡਰ ਗਏ ਸਨ, ਪਰ ਉੱਥੋਂ ਲੰਘ ਰਿਹਾ ਇਕ ਕਾਰ ਸਵਾਰ ਹਰਦੀਪ ਨੂੰ ਆਦੇਸ਼ ਹਸਪਤਾਲ ਲੈ ਕੇ ਪਹੁੰਚ ਗਿਆ।

ਪੜੋ ਹੋਰ ਖਬਰਾਂ: ਭਿੱਖੀਵਿੰਡ ਦੇ ਖੇਤਾਂ 'ਚੋਂ ਮਿਲੇ 60 ਪਾਕਿਸਤਾਨੀ ਗੁਬਾਰੇ, ਪੁਲਿਸ ਚੌਕਸ

ਬਿਨਾਂ ਦੇਰੀ ਕੀਤੇ ਡਾਕਟਰਾਂ ਦੀ ਟੀਮ ਹਰਦੀਪ ਨੂੰ ਓਟੀ ਲੈ ਗਈ ਅਤੇ 15 ਸਿਹਤ ਸਟਾਫ ਦੀ ਟੀਮ ਨੇ 6 ਸਰਜਨਾਂ ਸਮੇਤ ਤੁਰੰਤ ਆਪਰੇਸ਼ਨ ਦੀ ਤਿਆਰੀ ਕੀਤੀ ਅਤੇ ਐਂਗਲ ਕੱਟਣ ਤੋਂ ਬਾਅਦ ਆਪਰੇਸ਼ਨ ਲਗਾਤਾਰ 5 ਘੰਟੇ ਚੱਲਦਾ ਰਿਹਾ। ਹੁਣ ਹਰਦੀਪ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੂਜੇ ਪਾਸੇ ਆਦੇਸ਼ ਹਸਪਤਾਲ ਦੀ ਸਰਜਨ ਟੀਮ ਦੇ ਡਾ. ਸੰਦੀਪ ਢੰਡ ਦੇ ਅਨੁਸਾਰ ਜੇਕਰ ਐਂਗਲ ਥੋੜਾ ਜਿਹਾ ਵੀ ਇੱਧਰ ਓਧਰ ਹੁੰਦਾ ਤਾਂ ਦਿੱਲ ਨੂੰ ਨੁਕਸਾਨ ਪਹੁੰਚ ਸਕਦਾ ਸੀ।

ਪੜੋ ਹੋਰ ਖਬਰਾਂ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਭਰਾ ਦਾ ਦਿਹਾਂਤ, ਟਵੀਟ ਰਾਹੀਂ ਸਾਂਝੀ ਕੀਤੀ ਜਾਣਕਾਰੀ

ਸਰੀਰ ਵਿਚੋਂ ਐਂਗਲ ਕੱਢਣਾ ਸੀ ਵੱਡਾ ਚੈਲੇਂਜ
ਹਰਦੀਪ ਦੀ ਛਾਤੀ ਤੋਂ ਪਾਰ ਹੋਏ ਐਂਗਲ ਨੂੰ ਕੱਢਣਾ ਕਿਸੇ ਮਿਸ਼ਨ ਤੋਂ ਘੱਟ ਨਹੀਂ ਸੀ। ਐਂਗਲ ਨੂੰ ਪਹਿਲਾਂ ਕਟਰ ਨਾਲ ਕੱਟਿਆ ਗਿਆ। ਇਸ ਤੋਂ ਬਾਅਦ ਵੱਡਾ ਚੈਲੇਂਜ ਐਂਗਲ ਨੂੰ ਛਾਤੀ ਵਿਚੋਂ ਬਾਹਰ ਕੱਢਣਾ ਸੀ, ਜਿਸ ਵਿਚ ਬਹੁਤ ਵਧੇਰੇ ਮਾਤਰਾ ਵਿਚ ਖੂਨ ਦਾ ਰਿਸਾਅ ਹੋਣਾ ਸੀ ਤੇ ਇਸ ਨੂੰ ਰੋਕਣਾ ਸਰਜਨ ਟੀਮ ਦੇ ਲਈ ਇਕ ਵੱਡੀ ਚੁਣੌਤੀ ਸੀ। ਸਰਜਨ ਡਾ. ਸੰਦੀਪ ਢੰਡ ਦੇ ਮੁਤਾਬਕ ਐਂਗਲ ਲੰਬਾ ਸੀ। ਇਸ ਲਈ ਐਕਸ-ਰੇ ਮੁਮਕਿਨ ਨਹੀਂ ਸੀ। ਐਂਗਲ ਨੂੰ ਕੱਟਣ ਤੋਂ ਬਾਅਦ ਸੀਟੀ ਸਕੈਨ ਕੀਤਾ ਗਿਆ, ਜਿਸ ਵਿਚ ਪਸਲੀਆਂ ਤੇ ਕੇਪੁਲਾ ਨੂੰ ਨੁਕਸਾਨ ਪਹੁੰਚਿਆ ਸੀ। ਇਸ ਤੋਂ ਬਾਅਦ ਬੇਹੋਸ਼ ਕਰ ਕੇ ਪੰਜ ਘੰਟੇ ਤੱਕ ਖੂਨ ਦੇ ਰਿਸਾਅ ਨੂੰ ਰੋਕਣ ਦੇ ਨਾਲ ਨਾਲ ਨੁਕਸਾਨੇ ਅੰਗਾਂ ਨੂੰ ਸੁਰੱਖਿਅਤ ਕਰਨਾ ਵੱਡਾ ਚੈਲੇਂਜ ਸੀ।

ਪੜੋ ਹੋਰ ਖਬਰਾਂ: ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਤਾਲਿਬਾਨ, ਹੁਣ ਤੱਕ 18 ਸੂਬਿਆਂ ਉੱਤੇ ਕੀਤਾ ਕਬਜ਼ਾ

ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦਾ ਰਿਹਾ ਹਰਦੀਪ
ਸਰਜਰੀ ਹੋਣ ਤੱਕ ਹਰਦੀਪ ਵਾਹਿਗੁਰੂ ਦਾ ਜਾਪ ਕਰਦਾ ਰਿਹਾ। ਉਸਨੇ ਕਿਹਾ ਕਿ ਜੇ ਉਸਨੇ ਜੀਵਨ ਵਿਚ ਕਿਸੇ ਨਾਲ ਬੁਰਾ ਨਹੀਂ ਕੀਤਾ, ਤਾਂ ਵਾਹਿਗੁਰੂ ਉਸਦਾ ਵੀ ਬੁਰਾ ਨਹੀਂ ਕਰੇਗਾ। ਡਾਕਟਰ ਹਰਦੀਪ ਦਾ ਜੋਸ਼ ਦੇਖ ਕੇ ਹੈਰਾਨ ਰਹਿ ਗਏ। ਇੰਨਾ ਹੋਣ ਦੇ ਬਾਵਜੂਦ ਉਸ ਨੂੰ ਦਰਦ ਦਾ ਕੋਈ ਅਹਿਸਾਸ ਨਹੀਂ ਸੀ।

In The Market