LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਖਪਾਲ ਖਹਿਰਾ ਖਿਲਾਫ ਪੇਸ਼ ED ਦੇ ਚਲਾਨ 'ਤੇ ਬੇਟੇ ਮਹਿਤਾਬ ਖਹਿਰਾ ਨੇ ਚੁੱਕੇ ਸਵਾਲ, ਸ਼ੇਅਰ ਕੀਤੀ ਪੋਸਟ

9j khaira

ਚੰਡੀਗੜ- ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ,2022 ਨੂੰ ਹੋਣ ਵਾਲੀਆਂ ਹਨ, ਜਿਸ ਨੂੰ ਲੈ ਕੇ ਚੋਣ ਜ਼ਾਬਤਾ ਸ਼ੁਰੂ ਹੋ ਗਿਆ ਹੈ। ਬਾਕੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਕਾਂਗਰਸ ਪਾਰਟੀ ਨੇ ਅਜੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਇਸ ਸਬੰਧ ’ਚ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ED ਦੀ ਕਾਰਵਾਈ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਉਸ ਨੇ ਕਿਹਾ ਕਿ ED ਇਹ ਸਿਰਫ਼ ਮੇਰੇ ਪਿਤਾ ਨੂੰ ਡਰਾਉਣ ਧਮਕਾਉਣ, ਉਨ੍ਹਾਂ ਦੀ ਸੱਚ ਦੀ ਅਵਾਜ਼ ਨੂੰ ਦਬਾਉਣ ਅਤੇ ਅਗਾਮੀ ਚੋਣਾਂ ਵਿੱਚੋਂ ਬਾਹਰ ਰੱਖਣ ਲਈ ਕਰ ਰਹੀ ਹੈ।

Also Read: '‘ਆਪ’ ਲਈ ਚੋਣਾਂ ਸਰਕਾਰ ਬਦਲਣ ਦਾ ਜ਼ਰੀਆ ਨਹੀਂ, ਸਗੋਂ ਸਮਾਜ ਤੇ ਦੇਸ਼ ’ਚ ਬਦਲਾਅ ਲਿਆਉਣ ਦਾ ਮੌਕਾ'

 

ਸੁਖਪਾਲ ਸਿੰਘ ਖਹੀਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਸਾਂਝੀ ਕੀਤੀ ਪੋਸਟ ’ਚ ਲਿਖਿਆ ਕਿ ’ਦੋਸਤੋ, ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ED ਵੱਲੋਂ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਨੇ ਝੂਠ ਦੇ ਪੁਲੰਦੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਜਿਹੜੀ ED ਨੇ ਛਾਪੇਮਾਰੀ ਦੌਰਾਨ ਮੇਰੇ ਪਿਤਾ ਨੂੰ ਇੰਟਰਨੈਸ਼ਨਲ ਡਰੱਗ ਕਿੰਗਪਿੰਨ ਕਿਹਾ ਸੀ, ਨਕਲੀ ਪਾਸਪੋਰਟ ਹੋਣ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ’ਤੇ 1.19 ਲੱਖ ਅਮਰੀਕੀ ਡਾਲਰ ਇਕੱਠੇ ਕਰਨ ਦਾ ਇਲਜ਼ਾਮ ਲਗਾਇਆ ਸੀ, ਇਹ ਕੋਈ ਵੀ ਇਲਜ਼ਾਮ ਹੁਣ ਚਲਾਨ ਦਾ ਹਿੱਸਾ ਨਹੀਂ ਹਨ।

Also Read: ਪੰਜਾਬ ਚੋਣਾਂ 2022 ਲਈ AAP ਵਲੋਂ ਉਮੀਦਵਾਰਾਂ ਦੀ 9ਵੀਂ ਸੂਚੀ ਜਾਰੀ, ਦੇਖੋ ਲਿਸਟ

ਉਨ੍ਹਾਂ ਨੇ ਲਿਖਿਆ ਕਿ ਚਲਾਨ ਮੁਤਾਬਕ ED ਦੀ ਕਹਾਣੀ ਨੇ ਸਿਰਫ਼ ਅਤੇ ਸਿਰਫ਼ ਸਾਡੇ ਪਰਿਵਾਰ ਦੇ 6 ਸਾਲ (2014-2020) ਦੀ ਆਮਦਨ ਅਤੇ ਖ਼ਰਚ ਵਿਚਲੇ 3.82 ਕਰੋੜ ਦੇ ਫਰਕ ਨੂੰ ਜੁਰਮ ਬਣਾਇਆ ਹੈ। ਇਹ ਕੰਮ ਤਾਂ ਕੋਈ ਇਨਕਮ ਟੈਕਸ ਦਾ ਇੰਸਪੈਕਟਰ ਵੀ ਕਰ ਸਕਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ED ਦੀ ਸਾਰੀ ਜਾਂਚ ਕੇਵਲ ਤੇ ਕੇਵਲ ਮੇਰੀ ਭੈਣ ਅਤੇ ਮੇਰੇ ਵਿਆਹ ਦੁਆਲੇ ਬੁਣੀ ਗਈ ਹੈ। ED ਨੇ ਜਾਣ ਬੁੱਝ ਕੇ ਸਾਡੀ ਖੇਤੀਬਾੜੀ ਦੀ 6 ਸਾਲ ਦੀ ਡੇਢ ਕਰੋੜ ਰੁਪਏ ਦੀ ਆਮਦਨ ਨੂੰ ਅੱਖੋਂ ਪਰੋਖੇ ਕੀਤਾ ਹੈ।

Also Read: 10ਵੀਂ ਪਾਸ ਨੌਜਵਾਨਾਂ ਲਈ ਰੱਖਿਆ ਮੰਤਰਾਲਾ ਵਿਚ ਨੌਕਰੀ ਦਾ ਸੁਨਹਿਰੀ ਮੌਕਾ 

ਉਨ੍ਹਾਂ ਨੇ ਕਿਹਾ ਕਿ ਇਸੇ ਤਰਾਂ ਸਾਡੇ ਪਰਿਵਾਰ ਦੀਆਂ 2 ਕਰੋੜ ਰੁਪਏ ਦੀਆਂ ਖੇਤੀਬਾੜੀ ਲਿਮਟਾਂ ਨੂੰ ਵੀ ਕਿਸੇ ਖਾਤੇ ਨਹੀਂ ਗਿਣਿਆ ਹੈ ਅਤੇ ਨਾ ਹੀ ਸਾਡੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਕੋਲ਼ੋਂ ਲਏ ਕਰਜ਼ਿਆਂ ਨੂੰ ਗਿਣਿਆ ਹੈ। ਬਿਨਾਂ ਕਿਸੇ ਸਬੂਤ ਦੇ ਬੱਸ ਜੁਬਾਨੀ ਕਲਾਮੀ ਇਹ ਇਲਜ਼ਾਮ ਸਾਡੇ ਪਰਿਵਾਰ ਤੇ ਲੱਗਾ ਦਿੱਤਾ ਹੈ ਕਿ ਇਹ 3.82 ਕਰੋੜ ਰੁਪਏ ਸਾਡੇ ਪਰਿਵਾਰ ਨੂੰ ਗੁਰਦੇਵ ਸਿੰਘ ਨੇ ਪਿਛਲੇ 6 ਸਾਲਾਂ ਵਿੱਚ ਦਿੱਤੇ ਹਨ, ਜੋ ਆਪ 2015 ਤੋਂ ਜੇਲ ਵਿੱਚ ਹੈ।

In The Market