LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'‘ਆਪ’ ਲਈ ਚੋਣਾਂ ਸਰਕਾਰ ਬਦਲਣ ਦਾ ਜ਼ਰੀਆ ਨਹੀਂ, ਸਗੋਂ ਸਮਾਜ ਤੇ ਦੇਸ਼ ’ਚ ਬਦਲਾਅ ਲਿਆਉਣ ਦਾ ਮੌਕਾ'

9j keju

ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ਆਪ’ ਲਈ ਚੋਣਾਂ ਸਰਕਾਰ ਬਦਲਣ ਦਾ ਜ਼ਰੀਆ ਨਹੀਂ, ਸਗੋਂ ਇਹ ਸਮਾਜ ਤੇ ਦੇਸ਼ ’ਚ ਬਦਲਾਅ ਲਿਆਉਣ ਦਾ ਮੌਕਾ ਹੈ। 

Also Read: ਪੰਜਾਬ ਚੋਣਾਂ 2022 ਲਈ AAP ਵਲੋਂ ਉਮੀਦਵਾਰਾਂ ਦੀ 9ਵੀਂ ਸੂਚੀ ਜਾਰੀ, ਦੇਖੋ ਲਿਸਟ

ਕੇਜਰੀਵਾਲ ਨੇ ਕਿਹਾ ਕਿ ਹੁਣ ਤਕ ਸਿਆਸੀ ਪਾਰਟੀਆਂ ਨੇ ਸਾਨੂੰ ਦੱਸਦੀਆਂ ਰਹੀਆਂ ਕਿ ਸਰਕਾਰ ਚਲਾਉਣਾ ਬਹੁਤ ਮੁਸ਼ਕਿਲ ਹੈ ਤੇ ਇਸ ’ਚ ਥੋੜ੍ਹੀ-ਬਹੁਤੀ ਬੇਈਮਾਨੀ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਬਿਤ ਕੀਤਾ ਕਿ ਸਰਕਾਰ ਈਮਾਨਦਾਰੀ ਨਾਲ ਵੀ ਚੱਲ ਸਕਦੀ ਹੈ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਤੁਸੀਂ ਜਦੋਂ ਪ੍ਰਚਾਰ ਲਈ ਨਿਕਲੋ ਤਾਂ ਇਹ ਸੋਚ ਕੇ ਨਿਕਲਣਾ ਕਿ ਦੇਸ਼ ਤੇ ਸਮਾਜ ’ਚ ਬਦਲਾਅ ਲਿਆਉਣ ਲਈ ਕੰਮ ਕਰ ਰਹੇ ਹੋ। ਤੁਸੀਂ ਚੋਣ ਪ੍ਰਚਾਰ ਨਹੀਂ ਦੇਸ਼ਭਗਤੀ ਦਾ ਕੰਮ ਕਰ ਰਹੇ ਹੋ। ਇਨ੍ਹਾਂ ਚੋਣਾਂ ’ਚ ਤੁਹਾਡਾ ਮਕਸਦ ਇਕ ਪਾਰਟੀ ਬਦਲ ਕੇ ਦੂਜੀ ਪਾਰਟੀ ਲਿਆਉਣਾ ਨਹੀਂ ਹੈ, ਸਗੋਂ ਭ੍ਰਿਸ਼ਟ ਵਿਵਸਥਾ ਨੂੰ ਉਖਾੜ ਕੇ ਵਧੀਆ ਵਿਵਸਥਾ ਲਿਆਉਣਾ ਹੈ।

Also Read: 10ਵੀਂ ਪਾਸ ਨੌਜਵਾਨਾਂ ਲਈ ਰੱਖਿਆ ਮੰਤਰਾਲਾ ਵਿਚ ਨੌਕਰੀ ਦਾ ਸੁਨਹਿਰੀ ਮੌਕਾ 

ਦਿੱਲੀ ’ਚ ‘ਆਪ’ ਨੇ ਵਿਕਾਸ ਕਰਕੇ ਦੱਸ ਦਿੱਤਾ ਕਿ ਬਦਲਾਅ ਲਿਆਉਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਦੱਸਿਆ ਕਿ ਚੋਣਾਂ ਲਈ ਬਹੁਤ ਸਾਰਾ ਪੈਸਾ ਚਾਹੀਦਾ ਹੈ ਤੇ ਚੋਣ ਜਿੱਤਣ ਲਈ ਬੇਈਮਾਨੀ ਕਰਨੀ ਪੈਂਦੀ ਹੈ ਪਰ ‘ਆਪ’ ਨੇ ਈਮਾਨਦਾਰੀ ਨਾਲ ਚੋਣਾਂ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਘਰ-ਘਰ ਜਾ ਕੇ ਪ੍ਰਚਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ‘ਆਪ’ ਵਰਕਰਾਂ ਨੂੰ ਅੱਜ ਤੋਂ ਹੀ ਘਰ-ਘਰ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਲੋਕਾਂ ਨੂੰ ਮਿਲੋ ਤਾਂ ਦਿੱਲੀ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਦੱਸੋ ਤੇ ਕਿਸੇ ਪਾਰਟੀ ਦੇ ਖ਼ਿਲਾਫ ਕੁਝ ਵੀ ਗਲਤ ਨਹੀਂ ਬੋਲਣਾ ਹੈ। ਸਾਨੂੰ ਸਿਰਫ ਹਾਂ-ਪੱਖੀ ਮੁਹਿੰਮ ਚਲਾਉਣੀ ਹੈ। 

In The Market