LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਲਾਰੈਂਸ ਦੀ ਅਦਾਲਤ 'ਚ ਪੇਸ਼ੀ, ਸਖ਼ਤ ਸੁਰੱਖਿਆ 'ਚ ਲਿਜਾਇਆ ਗਿਆ ਮਾਨਸਾ

27june lawrence

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਜਲਦ ਹੀ ਮਾਨਸਾ ਦੀ ਅਦਾਲਤ ਵਿਚ ਪੇਸ਼ ਹੋਵੇਗਾ। ਪੰਜਾਬ ਪੁਲਿਸ ਉਸ ਨੂੰ ਬੁਲੇਟ ਪਰੂਫ਼ ਗੱਡੀ ਵਿੱਚ ਸਖ਼ਤ ਸੁਰੱਖਿਆ ਨਾਲ ਖਰੜ ਤੋਂ ਮਾਨਸਾ ਲੈ ਗਈ ਹੈ। ਪੰਜਾਬ ਪੁਲਿਸ ਹੁਣ ਲਾਰੈਂਸ ਦਾ ਹੋਰ ਰਿਮਾਂਡ ਮੰਗੇਗੀ। ਇਸ ਤੋਂ ਪਹਿਲਾਂ ਪੁਲਿਸ ਨੇ ਉਸ ਦਾ ਕਰੀਬ 12 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ।

Also Read: ਕਪਿਲ ਸ਼ਰਮਾ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਖਾਸ ਸ਼ਰਧਾਂਜਲੀ, ਵੈਨਕੂਵਰ ਕੰਸਰਟ ਰਿਹਾ ਹਾਊਸਫੁੱਲ

ਲਾਰੈਂਸ ਨੂੰ ਪੰਜਾਬ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਤਿਹਾੜ ਜੇਲ੍ਹ ਤੋਂ ਲਿਆਂਦਾ ਹੈ। ਉਸ ਦੇ ਇਸ਼ਾਰੇ 'ਤੇ ਹੀ ਮੂਸੇਵਾਲਾ ਨੂੰ ਮਾਰਿਆ ਗਿਆ ਸੀ। ਜਿਸ ਦੀ ਸਾਜ਼ਿਸ਼ ਲਾਰੈਂਸ ਨੇ ਜੇਲ੍ਹ ਵਿਚ ਬੰਦ ਗੈਂਗਸਟਰਾਂ ਨਾਲ ਰਚੀ ਸੀ।

ਲਾਰੈਂਸ ਦੀ ਸਾਜ਼ਿਸ਼, ਗੋਲਡੀ, ਅਨਮੋਲ ਅਤੇ ਸਚਿਨ ਨੇ ਦਿੱਤਾ ਅੰਜਾਮ
ਲਾਰੈਂਸ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਦੇ ਲਈ ਉਸ ਨੇ ਕੈਨੇਡਾ ਬੈਠੇ ਸਾਥੀ ਗੈਂਗਸਟਰ ਗੋਲਡੀ ਬਰਾੜ, ਭਰਾ ਅਨਮੋਲ ਅਤੇ ਭਤੀਜੇ ਸਚਿਨ ਨੂੰ ਇਹ ਕੰਮ ਸੌਂਪਿਆ। ਜਿਸ ਤੋਂ ਬਾਅਦ ਇਨ੍ਹਾਂ ਗੈਂਗਸਟਰਾਂ ਨੇ ਸ਼ਾਰਪ ਸ਼ੂਟਰਾਂ ਦਾ ਇੰਤਜ਼ਾਮ ਕੀਤਾ। ਜਿਸ ਤੋਂ ਬਾਅਦ ਇਹ ਕਤਲੇਆਮ ਕੀਤਾ ਗਿਆ।

ਅਗਸਤ ਤੋਂ ਸਾਜ਼ਿਸ਼ ਰਚ ਰਿਹਾ ਸੀ ਲਾਰੈਂਸ 
ਪੰਜਾਬ ਪੁਲਿਸ ਦੀ ਪੁੱਛਗਿੱਛ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗੈਂਗਸਟਰ ਲਾਰੈਂਸ ਪਿਛਲੇ ਸਾਲ ਅਗਸਤ ਤੋਂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਸੀ। ਲਾਰੈਂਸ ਮੂਸੇਵਾਲਾ ਤੋਂ ਆਪਣੇ ਕਾਲਜ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਦੇ ਲਈ ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਇਸ ਸਾਲ ਜਨਵਰੀ ਵਿਚ ਵੀ ਮੂਸੇਵਾਲਾ ਨੂੰ ਮਾਰਨ ਲਈ ਆਏ ਸਨ। ਹਾਲਾਂਕਿ ਉਸ ਸਮੇਂ ਮੂਸੇਵਾਲਾ ਦੇ ਨਾਲ 10 ਕਮਾਂਡੋ ਸਨ। ਜਿਨ੍ਹਾਂ ਕੋਲ AK 47 ਦੇਖ ਕੇ ਸ਼ਾਰਪ ਸ਼ੂਟਰ ਵਾਪਸ ਪਰਤ ਗਏ।

Also Read: ਪੰਜਾਬ 'ਚ ਅੱਤ ਦੀ ਗਰਮੀ ਤੋਂ ਜਲਦ ਮਿਲੇਗਾ ਛੁਟਕਾਰਾ, IMD ਨੇ ਜਾਰੀ ਕੀਤੀ ਐਡਵਾਇਜ਼ਰੀ

ਬੜੀ ਚਲਾਕੀ ਨਾਲ ਰਚੀ ਗਈ ਸੀ ਸਾਜ਼ਿਸ਼
ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਬੜੀ ਚਲਾਕੀ ਨਾਲ ਰਚੀ ਗਈ ਸੀ। ਇਸ ਦੇ ਲਈ 2-2 ਦੇ ਬੈਚਾਂ ਵਿਚ 6 ਸ਼ਾਰਪ ਸ਼ੂਟਰ ਰੱਖੇ ਗਏ ਸਨ। ਜੋ ਇੱਕ ਦੂਜੇ ਦੇ ਗਰੁੱਪ ਨੂੰ ਨਹੀਂ ਜਾਣਦੇ ਸਨ। ਇਸ ਤੋਂ ਬਾਅਦ ਫੈਨ ਬਣ ਕੇ ਉਸ ਦੇ ਸਾਥੀ ਸੰਦੀਪ ਕੇਕੜਾ ਅਤੇ ਨਿੱਕੂ ਨੇ ਮੂਸੇਵਾਲਾ ਦੀ ਰੇਕੀ ਕੀਤੀ। ਜਿਸ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਬਿਨਾਂ ਸੁਰੱਖਿਆ ਤੇ ਬੁਲੇਟਪਰੂਫ ਗੱਡੀ ਦੀ ਥਾਂ ਥਾਰ ਨਾਲ ਬਾਹਰ ਨਿਕਲਿਆ ਅਤੇ ਸ਼ਾਰਪ ਸ਼ੂਟਰਾਂ ਨੇ ਮਾਨਸਾ ਦੇ ਜਵਾਹਰਕੇ 'ਚ ਮੂਸੇਵਾਲਾ ਦਾ ਕਤਲ ਕਰ ਦਿੱਤਾ।

In The Market