ਨਵੀਂ ਦਿੱਲੀ- ਕਾਮੇਡੀ ਕਿੰਗ ਕਪਿਲ ਸ਼ਰਮਾ ਐਂਡ ਕੰਪਨੀ ਦਾ ਕੈਨੇਡਾ ਦੌਰਾ ਧਮਾਕੇਦਾਰ ਢੰਗ ਨਾਲ ਸ਼ੁਰੂ ਹੋ ਗਿਆ ਹੈ। ਵੈਨਕੂਵਰ ਵਿਚ ਕਪਿਲ ਸ਼ਰਮਾ ਦਾ ਸ਼ੋਅ ਬਹੁਤ ਹਿੱਟ ਅਤੇ ਹਾਊਸਫੁੱਲ ਰਿਹਾ। ਸਟੇਡੀਅਮ ਲੋਕਾਂ ਦੀ ਭੀੜ ਨਾਲ ਖਚਾਖਚ ਭਰਿਆ ਹੋਇਆ ਸੀ। ਕਪਿਲ ਨੇ ਆਪਣੇ ਹਿੱਟ ਸ਼ੋਅ ਦੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।
Also Read: ਪੰਜਾਬ 'ਚ ਅੱਤ ਦੀ ਗਰਮੀ ਤੋਂ ਜਲਦ ਮਿਲੇਗਾ ਛੁਟਕਾਰਾ, IMD ਨੇ ਜਾਰੀ ਕੀਤੀ ਐਡਵਾਇਜ਼ਰੀ
View this post on Instagram
ਕਪਿਲ ਨੇ ਮੂਸੇਵਾਲਾ ਨੂੰ ਕੀਤਾ ਯਾਦ
ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਆਪਣੇ ਵੈਨਕੂਵਰ ਸ਼ੋਅ ਵਿਚ ਸਿੱਧੂ ਮੂਸੇਵਾਲਾ ਨੂੰ ਯਾਦ ਕਰਨਾ ਨਹੀਂ ਭੁੱਲੇ। ਕਪਿਲ ਦੇ ਸ਼ੋਅ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕਪਿਲ ਨੇ ਸਿੱਧੂ ਮੂਸੇਵਾਲਾ ਨੂੰ ਖਾਸ ਅੰਦਾਜ਼ ਵਿਚ ਸ਼ਰਧਾਂਜਲੀ ਦਿੱਤੀ ਹੈ। ਕਪਿਲ ਨੇ ਮੂਸੇਵਾਲਾ ਦਾ ਹਿੱਟ ਗੀਤ '295' ਗਾਇਆ। ਜਿਵੇਂ ਹੀ ਕਪਿਲ ਨੇ ਮੂਸੇਵਾਲਾ ਦਾ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਚੀਅਰਅੱਪ ਕਰਨਾ ਸ਼ੁਰੂ ਕਰ ਦਿੱਤਾ।
ਸਟੇਜ 'ਤੇ ਉਨ੍ਹਾਂ ਸਾਰੇ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਜਿਨ੍ਹਾਂ ਦੀ ਹਾਲ ਹੀ 'ਚ ਮੌਤ ਹੋਈ ਹੈ। ਜਿਵੇਂ ਕਿ ਕੇ.ਕੇ., ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਦਿਖਾਈ ਗਈ। ਇਸ ਦੇ ਨਾਲ ਇਹ ਲਿਖਿਆ ਗਿਆ ਸੀ ਕਿ ਲੈਜੇਂਡ ਕਦੇ ਨਹੀਂ ਮਰਦੇ। ਮੂਸੇਵਾਲਾ ਦੇ ਇਸ ਸ਼ਰਧਾਂਜਲੀ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ। ਲੋਕਾਂ ਨੇ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਦਰਅਸਲ ਕਪਿਲ ਨੇ ਸਾਰੇ ਪੰਜਾਬੀਆਂ ਅਤੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
Also Read: ਅਮਰੀਕਾ 'ਚ ਸਿੱਖ ਨੌਜਵਾਨ ਸਤਨਾਮ ਸਿੰਘ ਦਾ ਕਤਲ, ਹਮਲਾਵਰ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
View this post on Instagram
ਸ਼ੋਅ ਤੋਂ ਬ੍ਰੇਕ ਲੈ ਕੇ ਟੂਰ ਉੱਤੇ ਹੈ ਕਪਿਲ ਐਂਡ ਕੰਪਨੀ
ਕਪਿਲ ਅਤੇ ਉਨ੍ਹਾਂ ਦੀ ਟੀਮ ਸੋਸ਼ਲ ਮੀਡੀਆ ਰਾਹੀਂ ਆਪਣੇ ਕੈਨੇਡਾ ਦੌਰੇ ਦੀਆਂ ਪਲ-ਪਲ ਅਪਡੇਟਸ ਦੇ ਰਹੀ ਹੈ। ਕਪਿਲ ਦੇ ਕੋ-ਸਟਾਰ ਅਤੇ ਚੰਗੇ ਦੋਸਤ ਚੰਦਨ ਪ੍ਰਭਾਕਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਲੋਕਾਂ ਦੀ ਭੀੜ ਸੀਟੀਆਂ ਅਤੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕਰ ਰਹੀ ਹੈ ਅਤੇ ਲੋਕ ਚੰਦੂ ਚੰਦੂ ਦੇ ਕਹਿ ਰਹੇ ਹਨ। ਚੰਦਨ ਨੇ ਲੋਕਾਂ ਦੇ ਪਿਆਰ ਲਈ ਧੰਨਵਾਦ ਕੀਤਾ ਹੈ। ਪਤਾ ਲੱਗਾ ਹੈ ਕਿ ਕਪਿਲ ਐਂਡ ਕੰਪਨੀ ਨੇ ਕਾਮੇਡੀ ਸ਼ੋਅ ਤੋਂ ਬ੍ਰੇਕ ਲੈ ਲਿਆ ਹੈ। ਉਹ ਇਕ ਮਹੀਨੇ ਦੇ ਕੈਨੇਡਾ ਅਤੇ ਅਮਰੀਕਾ ਦੇ ਦੌਰੇ 'ਤੇ ਹਨ।
ਕਪਿਲ ਦੇ ਨਾਲ ਸੁਮੋਨਾ ਚੱਕਰਵਰਤੀ, ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਚੰਦਨ ਪ੍ਰਭਾਕਰ ਵੀ ਆਏ ਹਨ। ਅਰਚਨਾ ਪੂਰਨ ਸਿੰਘ ਇਸ ਦੌਰੇ ਦਾ ਹਿੱਸਾ ਨਹੀਂ ਹੈ। ਟੂਰ 'ਤੇ ਜਾਣ ਤੋਂ ਪਹਿਲਾਂ ਕਪਿਲ ਅਤੇ ਕ੍ਰਿਸ਼ਨਾ ਇਸ ਦੇ ਲਈ ਅਰਚਨਾ ਪੂਰਨ ਨੂੰ ਛੇੜਦੇ ਵੀ ਨਜ਼ਰ ਆਏ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Dates Benefits : सर्दियों में रोजाना खाली पेट करे खजूर का सेवन, शरीर में बनी रहेगी गर्माहट
Pakistan News : पाकिस्तान में 3 हिंदुओं का अपहरण; पुलिस को धमकी देते हुए रखी ये डिमांड, वीडियो वायरल
AMU Bomb Threat : अलीगढ़ मुस्लिम यूनिवर्सिटी को बम से उड़ाने की धमकी