LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ 'ਚ ਸਿੱਖ ਨੌਜਵਾਨ ਸਤਨਾਮ ਸਿੰਘ ਦਾ ਕਤਲ, ਹਮਲਾਵਰ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

27june america

ਨਿਊਯਾਰਕ- ਅਜੇ 25 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਅਮਰੀਕਾ ਵਿੱਚ 'ਬੰਦੂਕ ਕਲਚਰ' ਨੂੰ ਖਤਮ ਕਰਨ ਲਈ ਇੱਕ ਐਂਟੀ-ਗਨ ਹਿੰਸਾ ਬਿੱਲ 'ਤੇ ਦਸਤਖਤ ਕੀਤੇ ਹਨ। ਪਰ ਕਾਨੂੰਨ ਬਣਨ ਤੋਂ ਬਾਅਦ ਵੀ ਇੱਥੇ ਸ਼ਰੇਆਮ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੁਈਨਜ਼, ਨਿਊਯਾਰਕ ਵਿੱਚ ਇੱਕ 31 ਸਾਲਾ ਸਿੱਖ ਨੌਜਵਾਨ ਦੀ ਉਸ ਦੇ ਘਰ ਦੇ ਬਾਹਰ ਖੜ੍ਹੀ ਕਾਰ ਵਿੱਚ ਬੈਠੇ ਹੋਏ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਨਿਊਯਾਰਕ ਪੁਲਿਸ ਵਿਭਾਗ ਦੁਆਰਾ ਪ੍ਰਕਾਸ਼ਿਤ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ‘ਨਿਊਯਾਰਕ ਪੋਸਟ’ ਵਿੱਚ ਛਪੀ ਰਿਪੋਰਟ ਮੁਤਾਬਕ ਸਤਨਾਮ ਸਿੰਘ ਸ਼ਨੀਵਾਰ ਦੁਪਹਿਰ ਕਰੀਬ 3.45 ਵਜੇ ਕੁਈਨਜ਼ ਦੇ ਸਾਊਥ ਓਜ਼ੋਨ ਪਾਰਕ ਵਿੱਚ ਖੜੀ ਕਾਲੇ ਰੰਗ ਦੀ ਜੀਪ ਵਿੱਚ ਬੈਠਾ ਸੀ ਜਦੋਂ ਹਮਲਾਵਰ ਉਸ ਦੇ ਨੇੜੇ ਆਇਆ ਅਤੇ ਉਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

Also Read: NCB ਵਲੋਂ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 286 ਕਿੱਲੋ ਗਾਂਜਾ ਜ਼ਬਤ

ਪੁਲਿਸ ਨੇ ਦੱਸਿਆ ਕਿ ਸਿੰਘ ਦੀ ਗਰਦਨ ਅਤੇ ਛਾਤੀ ਵਿੱਚ ਗੋਲੀ ਲੱਗੀ ਹੈ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਸਿੰਘ ਨੇ ਕਿਸੇ ਨੂੰ ਪਿਕ ਕਰਨਾ ਸੀ, ਇਸ ਲਈ ਉਹ ਕੁਝ ਸਮਾਂ ਪਹਿਲਾਂ ਆਪਣੇ ਇਕ ਦੋਸਤ ਤੋਂ ਕਾਲੇ ਰੰਗ ਦੀ ਰੈਂਗਲਰ ਸਹਾਰਾ ਜੀਪ ਲੈ ਕੇ ਗਿਆ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਸਿੰਘ ਤੱਕ ਪੈਦਲ ਹੀ ਪਹੁੰਚਿਆ ਸੀ। ਪਰ ਗੁਆਂਢੀਆਂ ਦੇ ਅਨੁਸਾਰ ਉਹ ਸਿਲਵਰ ਰੰਗ ਦੀ ਸੇਡਾਨ ਵਿੱਚ ਸਵਾਰ ਸੀ ਅਤੇ ਜੀਪ ਦੇ ਕੋਲੋਂ ਲੰਘਦੇ ਸਮੇਂ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਗੁਆਂਢੀ ਜੋਨ ਕੈਪੇਲਾਨੀ ਨੇ ਕਿਹਾ, "ਸਿੰਘ 129ਵੀਂ ਸਟਰੀਟ ਤੋਂ ਹੇਠਾਂ ਪਾਰਕਿੰਗ ਵਿੱਚ ਖੜ੍ਹੀ ਜੀਪ ਵੱਲ ਜਾ ਰਿਹਾ ਸੀ ਜਦੋਂ ਸੇਡਾਨ ਸਵਾਰ ਹਮਲਾਵਰ ਉੱਥੋਂ ਲੰਘਿਆ ਤੇ ਫਿਰ ਯੂਟਰਨ ਲਿਆ। ਵਾਪਸ ਆਇਆ ਤੇ ਗੋਲੀਆਂ ਚਲਾ ਦਿੱਤੀਆਂ ਤੇ ਫਿਰ 129ਵੀ ਸਟ੍ਰੀਟ ਤੋਂ ਚਲਾ ਗਿਆ।"

Also Read: ਭਗਵੰਤ ਮਾਨ ਸਰਕਾਰ ਨੇ ਚੋਣ ਵਾਅਦਾ ਕੀਤਾ ਪੂਰਾ, 1 ਜੁਲਾਈ ਤੋਂ ਹਰ ਘਰ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ
ਕੈਪੇਲਾਨੀ ਦੇ ਅਨੁਸਾਰ, ਗੋਲੀਬਾਰੀ ਉਸ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਰਿਕਾਰਡ ਹੋ ਗਈ ਸੀ ਅਤੇ ਨਿਊਯਾਰਕ ਪੁਲਿਸ ਵਿਭਾਗ ਦੇ ਕਰਮਚਾਰੀ ਸਬੂਤ ਇਕੱਠੇ ਕਰਨ ਲਈ ਫੁਟੇਜ ਦੀ ਜਾਂਚ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਜਾਸੂਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਸਿੰਘ ਹਮਲਾਵਰ ਦਾ ਨਿਸ਼ਾਨਾ ਸੀ ਜਾਂ ਕੀ ਉਹ ਕਾਰ ਦੇ ਮਾਲਕ ਨੂੰ ਮਾਰਨਾ ਚਾਹੁੰਦਾ ਸੀ ਅਤੇ ਇਸ ਗੱਲ ਤੋਂ ਅਣਜਾਣ ਸੀ ਕਿ ਗੱਡੀ ਦੇ ਅੰਦਰ ਕੌਣ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਘਟਨਾ ਦੇ ਸਬੰਧ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਕ ਹੋਰ ਗੁਆਂਢੀ ਕ੍ਰਿਸਟੀਨਾ ਪਰਸਾਡ ਨੇ ਕਿਹਾ, "ਸਿੰਘ ਬਹੁਤ ਸ਼ਾਂਤ ਅਤੇ ਦਿਆਲੂ ਸਨ। ਮੈਂ ਹਰ ਰੋਜ਼ ਉਸ ਨੂੰ 'ਹੈਲੋ' ਕਹਿੰਦੀ ਸਾਂ। ਹੋ ਸਕਦਾ ਹੈ ਕਿ ਉਹੀ ਨਿਸ਼ਾਨੇ ਉੱਤੇ ਰਹੇ ਹੋਣ ਪਰ ਮੈਨੂੰ ਪਤਾ ਨਹੀਂ।

In The Market