LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

NCB ਵਲੋਂ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 286 ਕਿੱਲੋ ਗਾਂਜਾ ਜ਼ਬਤ

27june ncb

ਮੁੰਬਈ- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਖੇਤਰੀ ਇਕਾਈ ਨੇ ਇਕ ਅੰਤਰ-ਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਅਤੇ ਸੋਲਾਪੁਰ-ਮੁੰਬਈ ਹਾਈਵੇਅ 'ਤੇ ਇਕ ਵਾਹਨ ਵਿਚ ਤਸਕਰਾਂ ਕੋਲੋਂ 286 ਕਿਲੋ ਚੰਗੀ ਗੁਣਵੱਤਾ ਵਾਲਾ ਗਾਂਜਾ ਜ਼ਬਤ ਕੀਤਾ ਹੈ। ਜਿਸ ਦੀ ਕੀਮਤ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਐੱਨ.ਸੀ.ਬੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਨਸ਼ਾ ਵਿਰੋਧੀ ਮੁਹਿੰਮ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐੱਨ.ਸੀ.ਬੀ. ਨੂੰ ਸੂਚਨਾ ਮਿਲੀ ਸੀ ਕਿ ਇਕ ਅੰਤਰਰਾਜੀ ਗਿਰੋਹ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਮੁੰਬਈ ਭੇਜਣ ਦੀ ਯੋਜਨਾ ਬਣਾ ਰਿਹਾ ਹੈ।

Also Read: ਭਗਵੰਤ ਮਾਨ ਸਰਕਾਰ ਨੇ ਚੋਣ ਵਾਅਦਾ ਕੀਤਾ ਪੂਰਾ, 1 ਜੁਲਾਈ ਤੋਂ ਹਰ ਘਰ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ

ਅਧਿਕਾਰੀ ਨੇ ਕਿਹਾ ਕਿ ਤੁਰੰਤ ਵੱਖ-ਵੱਖ ਖੁਫੀਆ ਨੈੱਟਵਰਕ ਹਰਕਤ 'ਚ ਆਏ ਅਤੇ ਐੱਨਸੀਬੀ ਅਧਿਕਾਰੀਆਂ ਨੂੰ ਇਕ ਵਾਹਨ ਬਾਰੇ ਪਤਾ ਲੱਗਾ ਜਿਸ ਦੀ ਵਰਤੋਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਭਾਰੀ ਮਾਤਰਾ ਵਿਚ ਗਾਂਜਾ ਲਿਜਾਣ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਦੋ ਦਿਨਾਂ ਤੱਕ ਸੋਲਾਪੁਰ-ਮੁੰਬਈ ਹਾਈਵੇਅ 'ਤੇ ਕਈ ਟੀਮਾਂ ਨੂੰ ਰਣਨੀਤਕ ਤੌਰ 'ਤੇ ਤਾਇਨਾਤ ਕੀਤਾ ਗਿਆ ਸੀ। ਐਤਵਾਰ ਦੇਰ ਰਾਤ ਇਕ ਸ਼ੱਕੀ ਵਾਹਨ, ਜਿਸ ਵਿਚ ਦੋ ਵਿਅਕਤੀ ਸਵਾਰ ਸਨ ਨੂੰ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿਚ ਛੁਪੇ 95 ਪੈਕਟ ਬਰਾਮਦ ਹੋਏ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪੈਕੇਟਾਂ 'ਚੋਂ ਕੁੱਲ 286 ਕਿਲੋ ਗਾਂਜਾ ਜ਼ਬਤ ਕੀਤਾ ਗਿਆ ਅਤੇ ਦੋਵਾਂ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ। NCB ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਅੰਤਰ-ਰਾਜੀ ਡਰੱਗ ਸਿੰਡੀਕੇਟ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ, ਜਿਸ ਦੀਆਂ ਤਾਰਾਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ ਵੱਖ-ਵੱਖ ਸੂਬਿਆਂ 'ਚ ਫੈਲੀਆਂ ਹੋਈਆਂ ਹਨ।

Also Read: 'ਬਜਟ 'ਚ ਪੰਜਾਬ ਦੇ ਹਰ ਵਰਗ ਦਾ ਰੱਖਿਆ ਗਿਆ ਧਿਆਨ', ਪੰਜਾਬ ਬਜਟ ਤੋਂ ਬਾਅਦ ਬੋਲੇ ਹਰਪਾਲ ਚੀਮਾ

In The Market