LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਾਭਾ ਜੇਲ੍ਹ 'ਚੋਂ 5 ਲਿਫਾਫਿਆਂ 'ਚ ਭਰੇ ਮਿਲੇ 9 ਮੋਬਾਈਲ, ਸਿਗਰਟ, ਜ਼ਰਦਾ ਤੇ ਈਅਰਫੋਨ

16may jail

ਨਾਭਾ- ਪੰਜਾਬ ਦੀ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚੋਂ 9 ਮੋਬਾਈਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 43 ਜਰਦੇ ਦੀਆਂ ਪੁੜੀਆਂ, 7 ਸਿਗਰਟ ਦੇ ਡੱਬੇ, ਇਕ ਈਅਰਫੋਨ, 2 ਚਾਰਜ, 4 ਡਾਟਾ ਕੇਬਲ, 55 ਕੈਪਸੂਲ ਅਤੇ 76 ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹ ਸਾਰਾ ਸਮਾਨ 5 ਲਿਫਾਫਿਆਂ ਵਿੱਚ ਪੈਕ ਕੀਤਾ ਗਿਆ ਸੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਮਾਨ ਲਿਫ਼ਾਫ਼ਿਆਂ ਵਿੱਚ ਪੈਕ ਕਰਕੇ ਜੇਲ੍ਹ ਵਿੱਚ ਸੁੱਟਿਆ ਗਿਆ ਸੀ। ਇਸ ਬਰਾਮਦਗੀ ਤੋਂ ਬਾਅਦ ਜੇਲ ਦੀ ਸੁਰੱਖਿਆ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

Also Read: Oops Moment ਦਾ ਸ਼ਿਕਾਰ ਹੋਈ ਪੂਨਮ ਪਾਂਡੇ, ਡਾਂਸ ਕਰਦਿਆਂ ਖਿਸਕਿਆ ਕ੍ਰੌਪ ਟੌਪ

50 ਦਿਨਾਂ ਵਿੱਚ ਮਿਲੇ 710 ਮੋਬਾਈਲ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੇਲ੍ਹਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿੱਚ ਹੁਣ ਤੱਕ 710 ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਬੂਲ ਕੀਤਾ ਹੈ ਕਿ ਇਨ੍ਹਾਂ ਮੋਬਾਈਲਾਂ ਰਾਹੀਂ ਗੈਂਗਸਟਰ ਅਤੇ ਅਪਰਾਧੀ ਜੇਲ੍ਹ ਦੇ ਬਾਹਰ ਆਪਣਾ ਨੈੱਟਵਰਕ ਚਲਾ ਰਹੇ ਸਨ। ਮਾਨ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਇਹ ਮੋਬਾਈਲ ਜੇਲ੍ਹ ਅੰਦਰ ਲਿਆਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

CM ਮਾਨ ਨੇ ਸੁਧਾਰ ਘਰ ਬਣਾਉਣ ਦਾ ਕੀਤਾ ਦਾਅਵਾ
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਹਕੀਕਤ ਵਿੱਚ ਸੁਧਾਰ ਘਰ ਬਣਾਇਆ ਜਾਵੇਗਾ। ਜੁਰਮ ਕਰਨ ਤੋਂ ਬਾਅਦ ਜੇਲ੍ਹ ਜਾਣ ਵਾਲੇ ਹਰ ਕੈਦੀ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇਗਾ। ਜੇਲ੍ਹ ਵਿੱਚ ਹੁਣ ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੇਗਾ। ਜੇਲ੍ਹ ਵਿੱਚ ਬਣੇ ਆਰਾਮਦਾਇਕ ਕਮਰਿਆਂ ਨੂੰ ਵੀ ਢਾਹ ਕੇ ਪ੍ਰਬੰਧਕੀ ਕੰਪਲੈਕਸ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

Also Read: ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ: ਅੰਮ੍ਰਿਤਸਰ-ਜਲੰਧਰ 'ਚ ਪਾਰਾ 46 ਪਾਰ

ਕੈਦੀਆਂ ਦੇ ਭੱਜਣ ਕਾਰਨ ਚਰਚਾ ਵਿੱਚ ਰਹੀ ਨਾਭਾ ਜੇਲ੍ਹ 
ਵੱਧ ਸੁਰੱਖਿਆ ਵਾਲੀ ਨਾਭਾ ਜੇਲ੍ਹ ਕੈਦੀਆਂ ਦੇ ਫਰਾਰ ਹੋਣ ਕਾਰਨ ਸੁਰਖੀਆਂ ਵਿੱਚ ਰਹੀ ਹੈ। 2016 'ਚ ਨਾਭਾ ਜੇਲ ਤੋੜ ਕੇ ਬਦਨਾਮ ਗੈਂਗਸਟਰ ਗੁਰਪ੍ਰੀਤ ਸ਼ੇਖੋ ਅਤੇ ਵਿੱਕੀ ਗੌਂਡਰ ਦੀ ਸਾਜ਼ਿਸ਼ ਤਹਿਤ 6 ਕੈਦੀ ਫਰਾਰ ਹੋ ਗਏ ਸਨ। ਇਨ੍ਹਾਂ 'ਚ 2 ਅੱਤਵਾਦੀ ਅਤੇ 4 ਗੈਂਗਸਟਰ ਸ਼ਾਮਲ ਸਨ। ਇਨ੍ਹਾਂ 'ਚੋਂ ਇਕ ਅੱਤਵਾਦੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜੇਲ੍ਹ ਤੋਂ ਫਰਾਰ ਹੋਏ ਕੁਝ ਗੈਂਗਸਟਰਾਂ ਨੂੰ ਪੁਲਿਸ ਨੇ ਮਾਰ ਦਿੱਤਾ ਹੈ।

In The Market