LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ: ਅੰਮ੍ਰਿਤਸਰ-ਜਲੰਧਰ 'ਚ ਪਾਰਾ 46 ਪਾਰ, ਮੀਂਹ ਨਾਲ ਮਿਲ ਸਕਦੀ ਹੈ ਰਾਹਤ

16may garmi

ਚੰਡੀਗੜ੍ਹ- ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿਚ ਗਰਮੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ। ਐਤਵਾਰ ਨੂੰ ਗਰਮੀ ਨੇ ਬੀਤੇ 8 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ-ਮੰਗਲਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪੰਜਾਬ ਦੇ ਕੁਝ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਪਰ ਇਹ ਰਾਹਤ ਅਸਥਾਈ ਹੈ। ਇਸ ਮਹੀਨੇ ਸਾਰੇ ਰਿਕਾਰਡ ਟੁੱਟਣ ਦੇ ਆਸਾਰ ਹਨ।

Also Read: 'ਬੁੱਲ੍ਹਾਂ ਨੂੰ ਚੁੰਮਣਾ, ਪਿਆਰ ਨਾਲ ਛੂਹਣਾ ਗੈਰ-ਕੁਦਰਤੀ ਅਪਰਾਧ ਨਹੀਂ'

ਮੌਸਮ ਵਿਭਾਗ ਵਲੋਂ ਐਤਵਾਰ ਸ਼ਾਮ ਦਰਜ ਕੀਤੇ ਗਏ ਤਾਪਮਾਨ ਦੇ ਮੁਤਾਬਕ ਗਰਮੀ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ 8 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 46.2 ਡਿਗਰੀ, ਅੰਮ੍ਰਿਤਸਰ ਦਾ 46.1 ਡਿਗਰੀ ਤੇ ਲੁਧਿਆਣਾ ਦਾ 45.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਤੋਂ 8 ਡਿਗਰੀ ਵਧੇਰੇ ਸੀ।

ਇਹੀ ਹਾਲਾਤ ਸੂਬੇ ਦੇ ਹੋਰ ਸ਼ਹਿਰਾਂ ਦੇ ਵੀ ਰਹੇ ਹਨ। 2013 ਵਿਚ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਦਰਜ ਕੀਤਾ ਗਿਆ ਸੀ, ਜੋ ਮਈ ਮਹੀਨੇ ਵਿਚ ਅੱਜ ਤੱਕ ਦਾ ਸਭ ਤੋਂ ਵਧੇਰੇ ਤਾਪਮਾਨ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 30 ਮਈ ਤੱਕ ਤਾਪਮਾਨ ਅਜੇ ਵਧੇਗਾ, ਅਜਿਹੇ ਵਿਚ ਬੀਤੇ ਸਾਰੇ ਰਿਕਾਰਡ ਇਸ ਸਾਲ ਟੁੱਟ ਸਕਦੇ ਹਨ।

Also Read: CM ਮਾਨ ਦਾ ਅੱਜ ਚੰਡੀਗੜ੍ਹ 'ਚ 'ਜਨਤਾ ਦਰਬਾਰ', ਪੰਜਾਬ ਭਵਨ 'ਚ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ

ਸੋਮ-ਮੰਗਲਵਾਰ ਨੂੰ ਮੀਂਹ ਦੇ ਆਸਾਰ
ਸੋਮਵਾਰ ਤੇ ਮੰਗਲਵਾਰ ਨੂੰ ਪੰਜਾਬ ਵਿਚ ਮੀਂਹ ਦੇ ਆਸਾਰ ਬਣ ਰਹੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਪੈ ਸਕਦਾ ਹੈ, ਜਿਸ ਦੇ ਬਾਅਦ ਕੁਝ ਦਿਨਾਂ ਦੇ ਲਈ ਗਰਮੀ ਤੋਂ ਰਾਹਤ ਮਿਲੇਗੀ ਪਰ ਇਹ ਅਸਥਾਈ ਹੋਵੇਗੀ। ਇਸ ਤੋਂ ਬਾਅਦ ਫਿਰ ਤੋਂ ਤਾਪਮਾਨ ਵਧੇਗਾ।

ਲੂ ਨਾਲ ਫਿਰ ਵਧੇਗੀ ਗਰਮੀ
ਮੌਸਮ ਵਿਭਾਗ ਦੇ ਮੁਤਾਬਕ ਸੋਮਵਾਰ-ਮੰਗਲਵਾਰ ਦੇ ਬਾਅਦ ਲੂ ਫਿਰ ਤੋਂ ਜ਼ੋਰ ਫੜੇਗੀ। ਲੂ ਦੇ ਥਪੇੜਿਆਂ ਦੇ ਨਾਲ ਚਮਕਦੀ ਧੁੱਪ ਤਾਪਮਾਨ ਵਧਾਏਗੀ। ਅਜਿਹੇ ਵਿਚ ਮੌਸਮ ਵਿਭਾਗ ਨੇ ਦੁਪਹਿਰੇ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। 

In The Market