LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਬੁੱਲ੍ਹਾਂ ਨੂੰ ਚੁੰਮਣਾ, ਪਿਆਰ ਨਾਲ ਛੂਹਣਾ ਗੈਰ-ਕੁਦਰਤੀ ਅਪਰਾਧ ਨਹੀਂ', ਸਰੀਰਕ ਸੋਸ਼ਣ ਦੇ ਮੁਲਜ਼ਮ ਨੂੰ ਬੰਬੇ ਹਾਈਕੋਰਟ ਨੇ ਦਿੱਤੀ ਜ਼ਮਾਨਤ

16may touch

ਮੁੰਬਈ– ਬੰਬਈ ਹਾਈ ਕੋਰਟ ਨੇ ਕਿਹਾ ਹੈ ਕਿ ਬੁੱਲ੍ਹਾਂ ਨੂੰ ਚੁੰਮਣਾ ਅਤੇ ਪਿਆਰ ਨਾਲ ਕਿਸੇ ਨੂੰ ਛੂਹਣਾ ਆਈ.ਪੀ.ਸੀ. ਦੀ ਧਾਰਾ 377 ਅਧੀਨ ਗੈਰ-ਕੁਦਰਤੀ ਅਪਰਾਧ ਨਹੀਂ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਇਕ ਨਾਬਾਲਗ ਮੁੰਡੇ ਨਾਲ ਕਥਿਤ ਸੈਕਸ ਸ਼ੋਸ਼ਣ ਦੇ ਮੁਲਜ਼ਮ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ। ਮਾਣਯੋਗ ਜੱਜ ਅਨੁਜਾ ਨੇ ਉਕਤ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਉਸ ਵਿਅਕਤੀ ਨੂੰ 14 ਸਾਲ ਦੇ ਇਕ ਮੁੰਡੇ ਦੇ ਪਿਤਾ ਦੀ ਸ਼ਿਕਾਇਤ ਪਿੱਛੋਂ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਮੁੰਡੇ ਦੇ ਪਿਤਾ ਨੇ ਦੇਖਿਆ ਕਿ ਉਸ ਦੀ ਅਲਮਾਰੀ ’ਚੋਂ ਪੈਸੇ ਗਾਇਬ ਹਨ। ਮੁੰਡੇ ਨੇ ਦੱਸਿਆ ਕਿ ਉਸ ਨੇ ਇਹ ਪੈਸੇ ਉਕਤ ਵਿਅਕਤੀ ਨੂੰ ਦਿੱਤੇ ਹਨ। ਮੁੰਡੇ ਨੇ ਕਿਹਾ ਕਿ ਉਹ ਆਨਲਾਈਨ ਗੇਮ ‘ਓਲਾ ਪਾਰਟੀ’ ਦਾ ਰੀਚਾਰਜ ਕਰਵਾਉਣ ਲਈ ਮੁੰਬਈ ’ਚ ਉਕਤ ਮੁਲਜ਼ਮ ਦੀ ਦੁਕਾਨ ’ਤੇ ਜਾਂਦਾ ਸੀ।

Also Read: CM ਮਾਨ ਦਾ ਅੱਜ ਚੰਡੀਗੜ੍ਹ 'ਚ 'ਜਨਤਾ ਦਰਬਾਰ', ਪੰਜਾਬ ਭਵਨ 'ਚ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ

ਮੁੰਡੇ ਦਾ ਦੋਸ਼ ਹੈ ਕਿ ਇਕ ਦਿਨ ਜਦੋਂ ਉਹ ਰੀਚਾਰਜ ਕਰਵਾਉਣ ਲਈ ਗਿਆ ਤਾਂ ਮੁਲਜ਼ਮ ਨੇ ਉਸ ਦੇ ਬੁੱਲ੍ਹਾਂ ਨੂੰ ਛੂਹਿਆ ਅਤੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਵੀ ਛੂਹਿਆ। ਇਸ ਪਿੱਛੋਂ ਮੁੰਡੇ ਦੇ ਪਿਤਾ ਨੇ ਪੁਲਿਸ ਕੋਲ ਮੁਲਜ਼ਮ ਵਿਰੁੱਧ ਬਾਲ ਸੈਕਸ ਅਪਰਾਧ ਸੁਰੱਖਿਆ (ਪਾਕਸੋ) ਕਾਨੂੰਨ ਦੀਆਂ ਧਾਰਾਵਾਂ ਅਤੇ ਆਈ.ਪੀ.ਸੀ. ਦੀ ਧਾਰਾ 377 ਅਧੀਨ ਐੱਫ.ਆਈ.ਆਰ. ਦਰਜ ਕਰਵਾਈ।

Also Read: ਬਠਿੰਡਾ ਦੇ ਥਰਮਲ ਪਲਾਂਟ 'ਚ ਜ਼ੋਰਦਾਰ ਧਮਾਕਾ, ESP ਟੁੱਟਣ ਕਾਰਨ 2 ਕਰਮਚਾਰੀ ਜ਼ਖਮੀ

ਮਾਣਯੋਗ ਜੱਜ ਨੇ ਮੁਲਜ਼ਮ ਨੂੰ ਜ਼ਮਾਨਤ ਦਿੱਤੇ ਹੋਏ ਕਿਹਾ ਕਿ ਮੁੰਡੇ ਦੀ ਮੈਡੀਕਲ ਜਾਂਚ ਦੌਰਾਨ ਸੈਕਸ ਸ਼ੋਸ਼ਣ ਦੇ ਉਸ ਦੇ ਦੋਸ਼ ਸਾਬਤ ਨਹੀਂ ਹੋਏ। ਮੁਲਜ਼ਮ ਵਿਰੁੱਧ ਲਾਈਆਂ ਧਾਰਾਵਾਂ ਅਧੀਨ ਵੱਧ ਤੋਂ ਵੱਧ 5 ਸਾਲ ਕੈਦ ਹੋ ਸਕਦੀ ਹੈ ਅਤੇ ਜ਼ਮਾਨਤ ਮਿਲ ਸਕਦੀ ਹੈ। ਮੌਜੂਦਾ ਮਾਮਲੇ ’ਚ ਗੈਰ-ਕੁਦਰਤੀ ਸੈਕਸ ਸੰਬੰਧ ਦੀ ਗੱਲ ਵੀ ਸਾਬਤ ਨਹੀਂ ਹੋਈ। ਮੁਲਜ਼ਮ ਪਹਿਲਾਂ ਹੀ ਇਕ ਸਾਲ ਤਕ ਜੇਲ ’ਚ ਰਹਿ ਚੁੱਕਾ ਹੈ ਅਤੇ ਹੁਣ ਜ਼ਮਾਨਤ ਦਾ ਹੱਕਦਾਰ ਹੈ। ਉਨ੍ਹਾਂ ਉਸ ਨੂੰ 30 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ।

In The Market