LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਠਿੰਡਾ ਦੇ ਥਰਮਲ ਪਲਾਂਟ 'ਚ ਜ਼ੋਰਦਾਰ ਧਮਾਕਾ, ESP ਟੁੱਟਣ ਕਾਰਨ 2 ਕਰਮਚਾਰੀ ਜ਼ਖਮੀ

14may plant

ਬਠਿੰਡਾ- ਪੰਜਾਬ ਦੇ ਬਠਿੰਡਾ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰ ਮੋਹੱਬਤ ਦੀ ਯੂਨਿਟ ਨੰਬਰ 2 ਦਾ ਈਐੱਸਪੀ ਬੀਤੀ ਰਾਤ ਟੁੱਟ ਗਿਆ। ਇਸ ਤੋਂ ਬਾਅਦ 420 ਮੈਗਾਵਾਟ ਬਿਜਲੀ ਉਤਪਾਦਨ ਬੰਦ ਹੋ ਗਿਆ ਹੈ। ਨਾਲ ਹੀ ਈਐੱਸਪੀ ਦੇ ਟੁੱਟਣ ਕਾਰਨ ਕਰੋੜਾਂ ਦੇ ਨੁਕਸਾਨ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।

Also Read: BJP ਪ੍ਰਧਾਨ ਜੇ. ਪੀ. ਨੱਢਾ ਪੁੱਜੇ ਲੁਧਿਆਣਾ, ਆਗੂਆਂ ਤੇ ਕਾਰੋਬਾਰੀਆਂ ਨਾਲ ਕਰਨਗੇ ਮੀਟਿੰਗ

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਲਹਿਰ ਮੁਹੱਬਤ ਦੇ ਥਰਮਲ ਪਲਾਂਟ ਵਿਚ ਜ਼ੋਰਦਾਰ ਥਮਾਕਾ ਹੋਇਆ। ਇਸ ਤੋਂ ਬਾਅਦ ਰਾਖ ਨਾਲ ਭਰੇ ਈਐੱਸਪੀ ਦੇ ਖੰਬੇ ਹੇਠਾਂ ਬੈਠ ਗਏ। ਰਾਖ ਦੀ ਗਰਮੀ ਨਾਲ ਦੋ ਕਰਮਚਾਰੀਆਂ ਦੇ ਪੈਰ ਸੜ ਗਏ। ਈਐੱਸਪੀ ਰਾਖ ਨਾਲ ਭਰ ਗਿਆ ਤੇ ਉਸ ਦੀ ਨਿਕਾਸੀ ਰੋਕ ਦਿੱਤੀ ਗਈ। ਹਾਦਸਾ ਰਾਤ ਨੂੰ ਅਚਾਨਕ ਹੋਇਆ ਤੇ ਪੂਰੇ ਪਲਾਂਟ ਵਿਚ ਹਫੜਾ-ਦਫੜੀ ਮਚ ਗਈ। ਇਸ ਵਿਚਾਲੇ ਪਲਾਂਟ ਦੇ ਦੋ ਕਰਮਚਾਰੀ ਈਐੱਸਪੀ ਦੇ ਕੋਲ ਆਏ ਤਾਂ ਗਰਮ ਰਾਖ ਨਾਲ ਉਨ੍ਹਾਂ ਦੇ ਪੈਰ ਝੁਲਸ ਗਏ। ਉਨ੍ਹਾਂ ਹਸਪਤਾਲ ਲਿਜਾਣਾ ਪਿਆ।

ਥਰਮਲ ਪਲਾਂਟ ਦੇ ਸੂਤਰਾਂ ਮੁਤਾਬਕ ਯੂਨਿਟ ਨੰਬਰ 2 ਦਾ ਈਐੱਸਪੀ ਢਹਿ ਗਿਆ ਹੈ। ਜਿਸ ਨਾਲ ਵੱਡਾ ਧਮਾਕਾ ਹੋਇਆ। ਇਸ ਤੋਂ ਬਾਅਦ ਥਰਮਲ ਪਲਾਂਟ ਦੇ ਸਾਰੇ ਅਧਿਕਾਰੀ ਮੌਕੇ ਉੱਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਈਐੱਸਪੀ ਦੇ ਡਿੱਗਣ ਨਾਲ ਕਿਹਾ ਜਾ ਰਿਹਾ ਹੈ ਕਿ ਯੂਨਿਟ ਨੰਬਰ 2 ਅਗਲੇ 2 ਮਹੀਨਿਆਂ ਤੱਕ ਸ਼ੁਰੂ ਨਹੀਂ ਹੋ ਸਕੇਗਾ। 

Also Read: ਸੁਨੀਲ ਜਾਖੜ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਸੋਸ਼ਲ ਮੀਡੀਆ ਪੇਜਾਂ ਤੋਂ ਹਟਾਇਆ ਪੰਜਾ

ਵਧੇਗਾ ਬਿਜਲੀ ਸੰਕਟ
ਜ਼ਿਕਰਯੋਗ ਹੈ ਕਿ ਸੂਬਾ ਪਹਿਲਾਂ ਹੀ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਜੂਨ ਵਿਚ ਝੋਨੇ ਦੀ ਬਿਜਾਈ ਕਾਰਨ ਬਿਜਲੀ ਦੀ ਮੰਗ ਹੋ ਵਧ ਜਾਵੇਗੀ। ਹੁਣ ਲਹਿਰ ਮੁਹੱਬਤ ਥਰਮਲ ਪਲਾਂਟ ਦੀਆਂ ਦੋ ਇਕਾਈਆਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ। ਇਸ ਨਾਲ ਪ੍ਰਦੇਸ਼ ਵਿਚ ਬਿਜਲੀ ਉੱਤੇ ਬੁਰਾ ਅਸਰ ਪੈਣ ਵਾਲਾ ਹੈ।

In The Market