LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ਨੇ CM ਚਿਹਰੇ 'ਤੇ ਸ਼ਕਤੀ ਐਪ ਰਾਹੀਂ ਮੰਗਿਆ ਫੀਡਬੈਕ, ਦੌੜ 'ਚ ਸਿੱਧੂ ਤੋਂ ਅੱਗੇ ਨਿਕਲੇ ਚੰਨੀ

31j cm face

ਚੰਡੀਗੜ੍ਹ- ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ। ਜਿਸ ਵਿਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਚੋਣ ਲੜਨ ਨੂੰ ਰਾਜ਼ੀ ਕਰਨ ਬਾਰੇ ਚਰਚਾ ਹੋਈ ਹੈ। ਮੁੱਖ ਮੰਤਰੀ ਫੇਸ ਦੇ ਲਈ ਕਾਂਗਰਸ ਦੇ ਅੰਦਰੂਨੀ ਸ਼ਕਤੀ ਐਪ ਉੱਤੇ ਵਰਕਰਾਂ ਤੋਂ ਫੀਡਬੈਕ ਮੰਗਿਆ ਗਿਆ ਹੈ।

Also Read: ਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਰਮਨਜੀਤ ਸਿੱਕੀ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ

ਸੂਤਰਾਂ ਦੀ ਮੰਨੀਏ ਤਾਂ ਸ਼ੁਰੂਆਤੀ ਸਰਵੇ ਵਿਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿੱਧੂ ਤੋਂ ਅੱਗੇ ਨਿਕਲ ਗਏ ਹਨ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਵਿਚ ਦੌੜ ਵਿਚ ਪਿੱਛੜ ਗਏ ਹਨ। ਸਿੱਧੂ-ਚੰਨੀ ਤੋਂ ਇਲਾਵਾ ਸੁਨੀਲ ਜਾਖੜ ਤੇ ਪ੍ਰਤਾਪ ਬਾਜਵਾ ਦਾ ਨਾਂ ਵੀ ਇਸ ਦੌਰਾਨ ਸਾਹਮਣੇ ਆਇਆ। ਮੰਨਿਆ ਜਾ ਰਿਹਾ ਹੈ ਕਿ ਅਗਲੇ 10 ਦਿਨਾਂ ਵਿਚ ਇਸ ਦਾ ਐਲਾਨ ਹੋ ਸਕਦਾ ਹੈ। ਪੰਜਾਬ ਵਿਚ 20 ਫਰਵਰੀ ਨੂੰ ਵੋਟਾਂ ਹੋਣੀਆਂ ਹਨ।

ਕਾਂਗਰਸ ਦੇ ਸੰਕੇਤ ਚੰਨੀ ਦੇ ਪੱਖ 'ਚ
ਕਾਂਗਰਸ ਚਾਹੇ ਅਜੇ ਸਰਵੇ ਕਰਵਾ ਰਿਹਾ ਹੋਵੇ ਪਰ ਚਰਨਜੀਤ ਚੰਨੀ ਹੀ ਮੁੱਖ ਮੰਤਰੀ ਚਿਹਰਾ ਹੋਣਗੇ, ਇਸ ਦੇ ਬਾਰ-ਬਾਰ ਸੰਕੇਤ ਦਿੱਤੇ ਜਾ ਰਹੇ ਹਨ। ਐਤਵਾਰ ਨੂੰ ਚੰਨੀ ਨੂੰ ਚਮਕੌਰ ਸਾਹਿਬ ਤੋਂ ਇਲਾਕਾ ਭਦੌੜ ਸੀਟ ਉੱਤੇ ਟਿਕਟ ਦੇ ਕੇ ਕਾਂਗਰਸ ਨੇ ਇਸ ਵੱਲ ਇਸ਼ਾਰਾ ਕੀਤਾ ਹੈ। ਭਦੌੜ ਆਮ ਆਦਮੀ ਪਾਰਟੀ ਦਾ ਗੜ੍ਹ ਹੈ। ਉਥੇ ਹੀ ਚੰਨੀ ਨੂੰ ਵੱਡੀ ਜੰਗ ਵਿਚ ਉਤਾਰਕੇ ਕਾਂਗਰਸ ਨੇ ਮਾਲਵਾ ਵਿਚ ਆਪ ਤੇ ਅਕਾਲੀ ਦਲ ਦੇ ਦਬਦਬੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਨੇ ਇਸ ਦੇ ਲਈ ਵਨ ਫੈਮਿਲੀ-ਵਨ ਟਿਕਟ ਦੀ ਪਾਲਿਸੀ ਵੀ ਤੋੜ ਦਿੱਤੀ ਹੈ। ਜਿਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਚੰਨੀ ਉੱਤੇ ਹੀ ਦਾਅ ਖੇਡ ਰਹੀ ਹੈ। ਇਸ ਦੇ ਉਲਟ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ।

Also Read: ਦੇਸ਼ 'ਚ ਦਿਨੋਂ-ਦਿਨ ਵਧ ਰਿਹਾ ਮੌਤ ਦਾ ਅੰਕੜਾ, ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 959 ਲੋਕਾਂ ਦੀ ਹੋਈ ਮੌਤ

ਚੰਨੀ ਨੂੰ ਹੁਣ ਨਜ਼ਰਅੰਦਾਜ਼ ਕਰਨਾ ਮੁਸ਼ਕਲ
ਕਾਂਗਰਸ ਮੁੱਖ ਮੰਤਰੀ ਚਿਹਰਾ ਐਲਾਨ ਨਾ ਹੋਣ ਦੀ ਗੱਲ ਕਰਦੀ ਤਾਂ ਬਾਅਦ ਵਿਚ ਕਿਸੇ ਦੂਜੇ ਨੂੰ ਕੁਰਸੀ ਮਿਲ ਸਕਦੀ ਸੀ ਪਰ ਹੁਣ ਚੰਨੀ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ। ਕਾਂਗਰਸ ਨੇ ਜਿਸ ਤਰ੍ਹਾਂ ਪੰਜਾਬ ਵਿਚ ਇਕ ਦਲਿਤ ਮੁੱਖ ਮੰਤਰੀ ਬਣਾਇਆ। ਹੁਣ ਜੇਕਰ ਕੋਈ ਦੂਜਾ ਚਿਹਰਾ ਹੋਇਆ ਤਾਂ ਪੰਜਾਬ ਵਿਚ ਸਿੱਧੇ ਤੌਰ ਉੱਤੇ ਦਲਿਤਾਂ ਵਿਚ ਗਲਤ ਸੰਦੇਸ਼ ਜਾਵੇਗਾ। ਉੱਥੇ ਹੀ 32 ਫੀਸਦੀ ਦਲਿਤ ਵੋਟ ਬੈਂਕ ਵੀ ਕਾਂਗਰਸ ਤੋਂ ਕਾਫੀ ਹੱਦ ਤੱਕ ਖੋਹਿਆ ਜਾਵੇਗਾ। ਉੱਥੇ ਹੀ ਕਾਂਗਰਸ ਚੰਨੀ ਨੂੰ ਦੇਸ਼ ਦਾ ਵੱਡਾ ਦਲਿਤ ਚਿਹਰਾ ਬਣਾਉਣ ਵਿਚ ਲੱਗੀ ਹੋਈ ਹੈ ਤਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਇਸ ਨੂੰ ਵੱਡਾ ਮੁੱਦਾ ਬਣਾ ਕੇ ਉਭਾਰਿਆ ਜਾ ਸਕੇ।

In The Market