LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਡੂਰ ਸਾਹਿਬ ਤੋਂ ਕਾਂਗਰਸੀ ਆਗੂ ਰਮਨਜੀਤ ਸਿੱਕੀ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ

31j khandur

ਖਡੂਰ ਸਾਹਿਬ - ਪੰਜਾਬ ’ਚ 20 ਫਰਵਰੀ, 2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ’ਤੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਐੱਸ.ਡੀ.ਐੱਮ ਦਫ਼ਤਰ ਵਿਖੇ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾਖ਼ਲ ਕਰਨ ਵੇਲੇ ਸਿੱਕੀ ਨੇ ਆਪਣੀ ਪਤਨੀ ਤਲਵੀਨ ਸਹੋਤਾ ਨੂੰ ਕਵਰਿੰਗ ਉਮੀਦਵਾਰ ਬਣਾਇਆ ਹੈ।

Also Read: ਦੇਸ਼ 'ਚ ਦਿਨੋਂ-ਦਿਨ ਵਧ ਰਿਹਾ ਮੌਤ ਦਾ ਅੰਕੜਾ, ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 959 ਲੋਕਾਂ ਦੀ ਹੋਈ ਮੌਤ

ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਰਮਨਜੀਤ ਸਿੰਘ ਸਿੱਕੀ ਨੇ ਕਾਂਗਰਸ ਉਮੀਦਵਾਰ ਵਜੋਂ ਵੀ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੋਇਆ ਹੈ। ਰਮਨਜੀਤ ਸਿੰਘ ਸਿੱਕੀ ਨੂੰ ਡਰ ਹੈ ਕਿ ਕਿਤੇ ਕਾਂਗਰਸ ਹਾਈ ਕਮਾਨ ਉਨ੍ਹਾਂ ਦੀ ਟਿਕਟ ਨਾ ਕੱਟ ਦੇਵੇ। ਇਸੇ ਕਾਰਨ ਸਿੱਕੀ ਵਲੋਂ ਦੋ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਹਨ।

ਦੱਸ ਦੇਈਏ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ, ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ, ਉਨ੍ਹਾਂ ਨੂੰ ਬੈਂਕ ਆਫ ਇੰਡੀਆ ਨੇ ਡਿਫਾਲਟਰ ਕਰਾਰ ਦਿੱਤਾ ਹੈ। ਉਕਤ ਉਮੀਦਵਾਰ ਨੂੰ 6 ਕਰੋੜ 35 ਲੱਖ ਰੁਪਏ ਦਾ ਡਿਫਾਲਟਰ ਕਰਾਰ ਦਿੱਤਾ ਗਿਆ ਹੈ।

In The Market