LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕਾਂਗਰਸ ਦਾ NRI ਕਾਰਡ, ਵਿਦੇਸ਼ਾਂ ਵਾਂਗ ਵਨ ਵਿੰਡੋ ਸਿਸਟਮ ਹੋਵੇਗਾ ਤਿਆਰ

pargat

ਚੰਡੀਗੜ੍ਹ: ਪੰਜਾਬ ਵਿਚ ਵਿਧਾਨ ਚੋਣਾਂ (Legislative elections in Punjab) ਨੂੰ ਲੈ ਕੇ ਕਾਂਗਰਸ ਸਰਕਾਰ (Congress Government) ਨੇ ਐੱਨ.ਆਰ.ਆਈ. (NRI) ਲਈ ਵਨ ਵਿੰਡੋ ਸਿਸਟਮ (One window system) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਐੱਨ.ਆਰ.ਆਈ. ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਦੇਸ਼ ਜਾਣ ਵਾਲਿਆਂ ਅਤੇ ਉਥੋਂ ਆਉਣ ਵਾਲਿਆਂ ਲਈ ਪੰਜਾਬ ਸਰਕਾਰ ਵਨ ਵਿੰਡੋ ਸਿਸਟਮ ਤਿਆਰ ਕਰ ਰਹੀ ਹੈ। ਆਨਲਾਈਨ ਪੋਰਟਲ ਅਤੇ ਵਨ ਵਿੰਡੋ ਸਿਸਟਮ ਵਿਚ ਐੱਨ.ਆਰ.ਆਈ. ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇਗਾ। Also Read : ਇਨ੍ਹਾਂ ਵਾਟਰ ਹੀਟਰ ਨਾਲ ਮਿੰਟਾਂ ਵਿਚ ਕਰੋ ਪਾਣੀ ਗਰਮ, ਬਿਜਲੀ ਦੀ ਹੋਵੇਗੀ ਭਾਰੀ ਬਚਤ

ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਆਉਣ 'ਤੇ ਉਨ੍ਹਾਂ ਨੂੰ ਮੈਡੀਕਲ ਟੂਰਿਜ਼ਮ, ਐਜੂਕੇਸ਼ਨ ਅਤੇ ਜਨਰਲ ਟੂਰਿਜ਼ਮ ਦੀ ਜਾਣਕਾਰੀ ਮਿਲੇਗੀ। ਪਰਗਟ ਸਿੰਘ ਨੇ ਦੱਸਿਆ ਕਿ ਐੱਨ.ਆਰ.ਆਈ. ਬੱਚਿਆਂ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਸਰਕਾਰ ਕੁਝ 3 ਤੋਂ 6 ਮਹੀਨਿਆਂ ਦੇ ਟਰਮ ਕੋਰਸ ਤਿਆਰ ਕੀਤੇ ਜਾਣਗੇ, ਜੋ ਕਿ ਉਨ੍ਹਾਂ ਦੀ ਦਿਲਚਸਪੀ ਅਨੁਸਾਰ ਹੋਣਗੇ। ਇਨ੍ਹਾਂ ਕੋਰਸਿਜ਼ ਲਈ ਸਕੂਲ ਐਜੂਕੇਸ਼ਨ ਅਤੇ ਹਾਇਰ ਐਜੂਕੇਸ਼ਨ ਵਿਭਾਗ ਸਣੇ ਯੂਨੀਵਰਸਿਟੀਆਂ ਲਈ ਗੱਲਬਾਤ ਚੱਲ ਰਹੀ ਹੈ। Also Read : ਸ਼ਰਾਬ ਮਾਫੀਆ ਖਤਮ ਕਰਨ ਲਈ ਸੁਖਬੀਰ ਬਾਦਲ ਦਾ ਵੱਡਾ ਐਲਾਨ

ਐੱਨ.ਆਰ.ਆਈ. ਦੇ ਪੰਜਾਬ ਵਿਚ ਆਉਣ 'ਤੇ ਉਨ੍ਹਾਂ ਨੂੰ ਹਰ ਜ਼ਿਲੇ ਦੀ ਬਿਹਤਰ ਮੈਡੀਕਲ ਸਹੂਲਤ ਦੀ ਜਾਣਕਾਰੀ ਦੀ ਐਪ ਵਿਚ ਅਨਰੋਲ ਕੀਤਾ ਜਾਵੇਗਾ। ਤਾਂ ਜੋ ਉਨ੍ਹਾਂ ਨੂੰ ਕੋਈ ਸਮੱਸਿਆਵਾਂ ਨਾ ਆਉਣ। ਉਨ੍ਹਾਂ ਦੇ ਪ੍ਰਾਪਰਟੀ, ਵਿਰਾਸਟ ਕੇਸ ਕਾਫੀ ਉਲਝੇ ਹੁੰਦੇ ਹਨ। ਐੱਨ.ਆਰ.ਆਈ. ਕਮਿਸ਼ਨ ਦੀ ਫਾਈਨਾਂਸ਼ੀਅਲ ਅਤੇ ਕਮਰਸ਼ੀਅਲ ਵਿੰਗ ਨੂੰ ਵੀ ਵਨ ਵਿੰਡੋ ਨਾਲ ਜੋੜ ਰਹੇ ਹਨ। ਪਰਗਟ ਸਿੰਘ ਨੇ ਕਿਹਾ ਕਿ ਐੱਨ.ਆਰ.ਆੀ. ਨੂੰ ਆਪਣੀ ਪ੍ਰਾਪਰਟੀ ਵੇਚਣ 'ਤੇ ਰਜਿਸਟਰੀ ਟੈਕਸ ਤੋਂ ਇਲਾਵਾ 22.8 ਫੀਸਦੀ ਟੈਕਸ ਵੱਖਰਾ ਦੇਣਾ ਪੈਂਦਾ ਹੈ। ਉਸ ਦੇ ਕੋਲ ਸਮਾਂ ਘੱਟ ਹੁੰਦਾ ਹੈ, ਅਜਿਹੇ ਵਿਚ ਨਾ ਚਾਹੁੰਦੇ ਹੋਏ ਵੀ ਪੈਸੇ ਦੇਣੇ ਪੈਂਦੇ ਹਨ। ਉਨ੍ਹਾਂ ਨੇ ਮੰਨਿਆ ਕਿ ਪੰਜਾਬ ਵਿਚ ਕਰੱਪਸ਼ਨ ਹੈ। ਐੱਨ.ਆਰ.ਆਈ. ਬੱਚਿਆਂ ਦੇ ਨਾਲ ਐਜੂਕੇਸ਼ਨ ਐਕਸਚੇਂਜ ਪ੍ਰੋਗਰਾਮ ਤਿਆਰ ਕੀਤੇ ਜਾਣਗੇ। Also Read : ਚਾਹ ਵਿਚ ਕੀੜੇ ਮਿਲਣ ਕਾਰਣ ਭੜਕੇ ਵਿਧਾਇਕ, ਵੇਟਰ ਤੇ ਮੈਨੇਜਰ ਹੋਏ ਗ੍ਰਿਫਤਾਰ

In The Market