LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਰਾਬ ਮਾਫੀਆ ਖਤਮ ਕਰਨ ਲਈ ਸੁਖਬੀਰ ਬਾਦਲ ਦਾ ਵੱਡਾ ਐਲਾਨ

sukh

ਮੋਗਾ : ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਵਿਸ਼ਾਲ ਰੈਲੀ (Huge rally) ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਜਿਹੜੇ ਹਲਕੇ ਵਿਚ ਮੁਸਲਿਮ ਲੋਕ (Muslim people) ਅਤੇ ਜਿਹੜੇ ਹਲਕੇ ਵਿਚ ਕ੍ਰਿਸ਼ਚੀਅਨ ਭਾਈਚਾਰੇ (Christian community) ਦੇ ਲੋਕ ਰਹਿੰਦੇ ਹਨ ਉਨ੍ਹਾਂ ਨੂੰ ਉਥੇ ਗ੍ਰੇਵ ਯਾਰਡ (Grave Yard) ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਖਤਮ ਕਰਨ ਵਾਸਤੇ ਅਸੀਂ ਸਰਕਾਰੀ ਕੋਰਪੋਰੇਸ਼ਨ ਬਣਾਵਾਂਗੇ। Also Read : ਚਾਹ ਵਿਚ ਕੀੜੇ ਮਿਲਣ ਕਾਰਣ ਭੜਕੇ ਵਿਧਾਇਕ, ਵੇਟਰ ਤੇ ਮੈਨੇਜਰ ਹੋਏ ਗ੍ਰਿਫਤਾਰ

ਜਿਸ ਤਹਿਤ ਠੇਕਿਆਂ ਦੀ ਇਕ ਦੁਕਾਨ ਇਕ ਹੀ ਬੰਦੇ ਨੂੰ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਦੀ ਮਨੋਪਲੀ ਹੈ ਉਸ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਕੱਚੇ ਮੁਲਾਜ਼ਮ ਹਨ ਕਾਂਗਰਸ ਸਰਕਾਰ ਉਨ੍ਹਾਂ ਨਾਲ ਗਲਤ ਕਰ ਰਹੀ ਹੈ। ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਵਲੋਂ ਕੈਬਨਿਟ ਦੀ ਮੀਟਿੰਗ ਬੁਲਾ ਕੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਗਿਆ ਸੀ ਪਰ ਕਾਂਗਰਸ ਦੀ ਸਰਕਾਰ ਨੇ ਇਸ ਨੂੰ ਅਮਲ ਵਿਚ ਨਹੀਂ ਲਿਆਂਦਾ ਜਿਸ ਕਾਰਣ ਮੁਲਾਜ਼ਮਾਂ ਦੇ ਨਾਲ ਧੱਕਾ ਹੋ ਰਿਹਾ ਹੈ। ਮੁਲਾਜ਼ਮਾਂ ਨੂੰ ਪੰਜਾਬ ਪੁਲਿਸ ਵਲੋਂ ਢਾਂਗਾ ਮਾਰੀਆਂ ਜਾ ਰਹੀਆਂ ਹਨ। Also Read : ਸਿਰਫ ਇਕ ਮਿਸਡ ਕਾਲ ਤੇ ਮਿਲੇਗਾ LPG ਸਿਲੰਡਰ, ਜਾਣੋ ਕੀ ਹੈ Process

ਉਨ੍ਹਾਂ ਕਿਹਾ ਕਿ ਮੈਂ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਹਾਂ ਕਿ ਕਾਂਗਰਸ ਦੀ ਸਰਕਾਰ ਨਾਲ ਲੜਣ ਦਾ ਕੋਈ ਫਾਇਦਾ ਨਹੀਂ ਹੈ ਇਨ੍ਹਾਂ ਨੇ ਕੁਝ ਨਹੀਂ ਕਰਨਾ। ਤੁਸੀਂ ਸ਼੍ਰੋਮਣੀ ਅਕਾਲੀ ਦਲ-ਬਸਪਾ 'ਤੇ ਹੱਥ ਰੱਖੋ। ਤੁਸੀਂ ਜਾਣਦੇ ਹੋ ਕਿ ਜਦੋਂ-ਜਦੋਂ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਗਿਆ ਹੈ ਉਹ ਅਕਾਲੀ ਦਲ ਦੀ ਸਰਕਾਰ ਵਿਚ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਪੇ ਕਮਿਸ਼ਨ ਪੰਜਾਬ ਵਿਚ ਬਣੇ ਹਨ ਉਹ ਸਾਰੇ ਹੀ ਬਾਦਲ ਸਾਬ੍ਹ ਨੇ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਹੁਣ ਮੌਕਾ ਸੀ ਪੇ-ਕਮਿਸ਼ਨ ਲਾਗੂ ਕਰਨ ਦਾ ਪਰ ਉਨ੍ਹਾਂ ਵਲੋਂ ਲਾਗੂ ਨਹੀਂ ਕੀਤਾ ਗਿਆ ਪਰ ਜਦੋਂ ਅਕਾਲੀ-ਬਸਪਾ ਗਠਜੋੜ ਸਰਕਾਰ ਬਣੇਗੀ ਤਾਂ ਅਸੀਂ ਪੇ-ਕਮਿਸ਼ਨ ਲਾਗੂ ਕਰਾਂਗੇ।

In The Market