LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਾਹ ਵਿਚ ਕੀੜੇ ਮਿਲਣ ਕਾਰਣ ਭੜਕੇ ਵਿਧਾਇਕ, ਵੇਟਰ ਤੇ ਮੈਨੇਜਰ ਹੋਏ ਗ੍ਰਿਫਤਾਰ

14mla

ਹਾਜ਼ੀਪੁਰ : ਬਿਹਾਰ ਦੇ ਹਾਜ਼ੀਪੁਰ (Hazipur) ਵਿਚ ਇਕ ਕੱਪ ਚਾਹ (cup of tea) ਕਾਰਣ ਅਜਿਹਾ ਹੰਗਾਮਾ ਹੋਇਆ ਕਿ ਵਿਧਾਇਕ ਨੇ ਅਸਮਾਨ ਸਿਰ 'ਤੇ ਚੁੱਕ ਲਿਆ। ਹੰਗਾਮੇ ਵਿਚਾਲੇ ਪੁਲਿਸ (Police) ਨੂੰ ਆਉਣਾ ਪਿਆ। ਇਸ ਤੋਂ ਬਾਅਦ ਚਾਹ ਪਰੋਸਣ ਵਾਲੇ ਵੇਟਰ ਅਤੇ ਮੈਨੇਜਰ (Waiter and manager) ਨੂੰ ਪੁਲਿਸ  (Police) ਨੇ ਗ੍ਰਿਫਤਾਰ (Arrest) ਕਰ ਲਿਆ ਹੈ। ਇਹ ਹਾਈਵੋਲਟੇਜ ਡਰਾਮਾ ਹਾਜ਼ੀਪੁਰ ਦੇ ਵੀ.ਵੀ.ਆਈ.ਪੀ. ਗੈਸਟ ਹਾਊਸ ਦਾ ਹੈ। Also Read : ਸਿਰਫ ਇਕ ਮਿਸਡ ਕਾਲ ਤੇ ਮਿਲੇਗਾ LPG ਸਿਲੰਡਰ, ਜਾਣੋ ਕੀ ਹੈ Process


ਦਰਅਸਲ ਮਹੁਆ ਤੋਂ ਆਰ.ਜੇ.ਡੀ. ਵਿਧਾਇਕ ਮੁਕੇਸ਼ ਰੌਸ਼ਨ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਹਾਜੀਪੁਰ ਪਹੁੰਚੇ ਸਨ। ਚਾਹ ਦੀ ਤਲਬ ਲੱਗੀ ਤਾਂ ਵਿਧਾਇਕ ਸਿੱਧੇ ਸਰਕਾਰੀ ਸਰਕਟ ਹਾਊਸ ਪਹੁੰਚ ਗਏ। ਚਾਹ ਦਾ ਆਰਡਰ ਹੋਇਆ। ਪਿਆਲੀ ਭਰ ਚਾਹ ਵੀ ਮਿਲੀ। ਪਰ ਵਿਧਾਇਕ ਮੁਕੇਸ਼ ਰੌਸ਼ਨ ਨੇ ਚਾਹ ਦੇ ਕੱਪ ਵਿਚੋਂ 2-4 ਘੁੱਟ ਹੀ ਪੀਤੇ ਸਨ ਕਿ ਨਜ਼ਰ ਚਾਹ ਦੇ ਕੱਪ 'ਚ ਤੈਰਦੇ ਹੋਏ ਕੀੜੇ 'ਤੇ ਪਈ। Also Read : ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸੁਖਬੀਰ ਬਾਦਲ ਵੱਲੋਂ ਮੋਗਾ ’ਚ ਸ਼ਕਤੀ ਪ੍ਰਦਸ਼ਨ


ਚਾਹ ਦੇ ਕੱਪ ਵਿਚ ਤੈਰਦੇ ਕੀੜਿਆਂ ਨੂੰ ਦੇਖ ਵਿਧਾਇਕ ਮੁਕੇਸ਼ ਰੌਸ਼ਨ ਨੇ ਅਸਮਾਨ ਸਿਰ 'ਤੇ ਚੁੱਕ ਲਿਆ। ਚੀਕਦੇ-ਚੀਕਦੇ ਵਿਧਾਇਕ ਨੂੰ ਦੇਖ ਸਰਕਾਰੀ ਮਹਿਮਾਨ ਗ੍ਰਹਿ ਦੇ ਵੇਟਰ-ਮੈਨੇਜਰ ਭੱਜਦੇ-ਭੱਜਦੇ ਪਹੁੰਚੇ। ਭੜਕੇ ਵਿਧਾਇਕ ਦੇ ਸਾਹਮਣੇ ਪਿਆਲੇ ਵਿਚ ਕੀੜਿਆਂ ਨੂੰ ਦੇਖ ਮੈਨੇਜਰ ਅਤੇ ਵੇਟਰ ਖਿਮਾ ਯਾਚਨਾ ਮੰਗਣ ਲੱਗੇ। ਉਹ ਵਿਧਾਇਕ ਮੁਕੇਸ਼ ਰੌਸ਼ਨ ਤੋਂ ਮੁਆਫੀ ਦੀ ਮੰਗ ਕਰਨ ਲੱਗੇ। Also Read : ਕੀ ਰੋਡਵੇਜ਼ ਮੁਲਾਜ਼ਮਾਂ ਦੇ ਹੋਣਗੇ ਮਸਲੇ ਹੱਲ? ਕੈਬਨਿਟ ਮੀਟਿੰਗ ਅੱਜ


ਕੀੜਿਆਂ ਵਾਲੀ ਇਸ ਵੀਵੀਆਈਪੀ ਚਾਹ ਨੇ ਵਿਧਾਇਕ ਦਾ ਜ਼ਾਇਕਾ ਇਸ ਤਰ੍ਹਾਂ ਵਿਗਾੜ ਦਿੱਤਾ ਸੀ ਕਿ ਵਿਧਾਇਕ ਆਪੇ ਤੋਂ ਬਾਹਰ ਹੋ ਗਏ ਅਤੇ ਸਰਕਟ ਹਾਊਸ ਵਿਚ ਪੁਲਿਸ ਬੁਲਾ ਲਈ। ਪੁਲਿਸ ਨੇ ਵਿਧਾਇਕ ਦੇ ਹੱਥਾਂ ਵਿਚ ਚਾਹ ਦਾ ਕੱਪ ਦੀ ਜਾਂਚ ਕੀਤੀ। ਕੱਪ ਵਿਚ ਕੀੜਿਆਂ ਦੀ ਤਸਦੀਕ ਹੋਈ ਤਾਂ ਜਾਂਚ ਰਸੋਈ ਤੱਕ ਪਹੁੰਚ ਗਈ। ਫਿਰ ਵੇਟਰ ਅਤੇ ਮੈਨੇਜਰ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। Also Read : ਸੁਖਪਾਲ ਖਹਿਰਾ ਨੇ ਰੈਗੂਲਰ ਜ਼ਮਾਨਤ ਲਈ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ

In The Market