LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸੁਖਬੀਰ ਬਾਦਲ ਵੱਲੋਂ ਮੋਗਾ ’ਚ ਸ਼ਕਤੀ ਪ੍ਰਦਸ਼ਨ

14 dec sukhbir badal

ਮੋਗਾ : ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ 14 ਦਸੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਰੈਲੀ ਅਕਾਲੀ-ਬਸਪਾ (Akali-BSP) ਗਠਜੋੜ ਲਈ ਸਰਕਾਰ ਬਣਾਉਣ ਦਾ ਰਸਤਾ ਸਾਫ਼ ਕਰੇਗੀ।ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਕਹੀ ਹੈ।ਦੱਸ ਦਈਏ ਕਿ ਸੁਖਬੀਰ ਬਾਦਲ ਕਿੱਲੀ ਚਾਹਲਾਂ (ਮੋਗਾ) ਰੈਲੀ ਵਿਚ ਪਹੁੰਚ ਚੁੱਕੇ ਹਨ। ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਦੂਰ-ਦੂਰ ਤੋਂ ਅਕਾਲੀ ਦਲ ਦੇ ਵਰਕਰ ਪਹੁੰਚ ਚੁੱਕੇ ਹਨ। ਸੁਖਬੀਰ ਬਾਦਲ ਨੇ ਦੱਸਿਆ ਕਿ ਇਸ ਰੈਲੀ ਲਈ 40 ਏਕੜ ਰਕਬੇ ਵਿੱਚ ਪੰਡਾਲ ਬਣਾਇਆ ਗਿਆ ਹੈ। 50 ਏਕੜ ਰਕਬੇ ਵਿੱਚ ਪਾਰਕਿੰਗ ਬਣਾਈ ਗਈ ਹੈ।

Also Read : ਮੁੰਬਈ ਦੇ ਡਾਂਸ ਬਾਰ 'ਤੇ ਪੁਲਿਸ ਦਾ ਛਾਪਾ, ਤਹਿਖਾਨੇ 'ਚ ਇਤਰਾਜ਼ਯੋਗ ਹਾਲਤ 'ਚ ਮਿਲੀਆਂ 17 ਡਾਂਸਰਾਂ

ਸੁਖਬੀਰ ਬਾਦਲ (Sukhbir Badal) ਨੇ ਕਿਹਾ ਕਿ ਹਲਕਾ ਪੱਧਰੀ ਰੈਲੀਆਂ ਨੂੰ ਲੋਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਰੈਲੀ ਵਿੱਚ 2 ਲੱਖ ਤੋਂ ਵੱਧ ਪਾਰਟੀ ਵਰਕਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸੱਤਾ ਪਰਿਵਰਤਨ ਦੀ ਹਵਾ ਚੱਲ ਰਹੀ ਹੈ, ਜੋ ਰੈਲੀ ਤੋਂ ਬਾਅਦ ਤੂਫ਼ਾਨ ਦਾ ਰੂਪ ਧਾਰਨ ਕਰੇਗੀ, ਜਿਸ ਦੇ ਅੱਗੇ ਨਾ ਤਾਂ ਕਾਂਗਰਸ ਪਾਰਟੀ, ਨਾ ਹੀ ਕੇਜਰੀਵਾਲ ਦੀ ਪਾਰਟੀ ਅਤੇ ਨਾ ਹੀ ਭਾਜਪਾ-ਕੈਪਟਨ ਗਠਜੋੜ ਬਚ ਸਕੇਗਾ।

Also Read : ਕੀ ਰੋਡਵੇਜ਼ ਮੁਲਾਜ਼ਮਾਂ ਦੇ ਹੋਣਗੇ ਮਸਲੇ ਹੱਲ? ਕੈਬਨਿਟ ਮੀਟਿੰਗ ਅੱਜ

ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਉਪ ਪ੍ਰਧਾਨ ਸਤੀਸ਼ ਮਿਸ਼ਰਾ ਸੰਬੋਧਨ ਕਰਨਗੇ। ਬੰਟੀ ਰੋਮਾਣਾ ਨੇ ਦੱਸਿਆ ਕਿ ਯੂਥ ਅਕਾਲੀ (Youth Akali Dal) ਦੇ 10 ਹਜ਼ਾਰ ਤੋਂ ਵੱਧ ਵਰਕਰ ਪੰਡਾਲ ਵਿੱਚ ਪੁੱਜੇ ਅਤੇ ਇਨ੍ਹਾਂ ਵਰਕਰਾਂ ਦੀ ਰੈਲੀ ਨੂੰ ਸਫ਼ਲ ਬਣਾਉਣ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਊਟੀਆਂ ਲਾਈਆਂ ਗਈਆਂ ਹਨ।

In The Market