LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੰਬਈ ਦੇ ਡਾਂਸ ਬਾਰ 'ਤੇ ਪੁਲਿਸ ਦਾ ਛਾਪਾ, ਤਹਿਖਾਨੇ 'ਚ ਇਤਰਾਜ਼ਯੋਗ ਹਾਲਤ 'ਚ ਮਿਲੀਆਂ 17 ਡਾਂਸਰਾਂ

14d bar

ਮੁੰਬਈ- ਮੁੰਬਈ (Mumbai) ਦੇ ਅੰਧੇਰੀ ਇਲਾਕੇ ’ਚ ਸਥਿਤ ਦੀਪਾ ਬਾਰ ’ਚ ਇਕ ਸੀਕ੍ਰੇਟ ਤਹਿਖਾਨੇ (Secret Basement) ਦਾ ਪਤਾ ਲੱਗਾ ਹੈ। ਇਸ ’ਚ 17 ਡਾਂਸਰਾਂ (Dance Girls) ਨੂੰ ਲੁਕਾਇਆ ਗਿਆ ਸੀ। ਇਨ੍ਹਾਂ ’ਚੋਂ ਕਈਆਂ ਦੀ ਉਮਰ ਬਹੁਤ ਘੱਟ ਹੈ। ਜਿਸ ਤਹਿਖਾਨੇ ਦਾ ਪਤਾ ਪੁਲਿਸ (Police) ਨੂੰ ਲੱਗਾ ਹੈ, ਉਸ ’ਚ ਖੜ੍ਹਾ ਹੋ ਸਕਣਾ ਵੀ ਮੁਸ਼ਕਲ ਸੀ। ਤਕਰੀਬਨ 15 ਘੰਟੇ ਤੋਂ ਜ਼ਿਆਦਾ ਦੀ ਕਾਰਵਾਈ ਤੋਂ ਬਾਅਦ ਮੁੰਬਈ ਪੁਲਿਸ ਦੀ ਸੋਸ਼ਲ ਸਰਵਿਸ ਬ੍ਰਾਂਚ ਦੀ ਟੀਮ ਨੇ ਇਸ ਗੁਪਤ ਤਹਿਖਾਨੇ ਦਾ ਰਾਜ ਖੋਲ੍ਹਿਆ ਹੈ। 

Also Read: ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਦੇ ਫ਼ੈਸਲੇ ਖਿਲਾਫ ਹਾਈ ਕੋਰਟ ਪਹੁੰਚਿਆ ਰਾਮ ਰਹੀਮ

ਖਾਸ ਗੱਲ ਇਹ ਹੈ ਕਿ ਇਸ ਤਹਿਖਾਨੇ ਦੇ ਅੰਦਰ ਜਾਣ ਦਾ ਰਸਤਾ ਮੇਕਅਪ ਰੂਮ ਦੀ ਕੰਧ ’ਚ ਲੱਗੇ ਸ਼ੀਸ਼ੇ ਦੇ ਪਿੱਛਿਓਂ ਜਾਂਦਾ ਸੀ। ਇਸ ’ਚ ਆਟੋਮੈਟਿਕ ਇਲੈਕਟ੍ਰਿਕ ਡੋਰ ਲੱਗੇ ਸਨ। ਤਹਿਖਾਨੇ ਦੇ ਅੰਦਰ ਇਕ ਏ. ਸੀ. ਵੀ ਲੱਗਾ ਸੀ। ਉਸ ਦੇ ਅੰਦਰ ਬਿਸਤਰੇ ਵੀ ਲੱਗੇ ਹੋਏ ਸਨ। ਸੋਸ਼ਲ ਸਰਵਿਸ ਬ੍ਰਾਂਚ ਦੇ ਡੀ. ਸੀ. ਪੀ. ਰਾਜੂ ਭੁਜਬਲ ਨੇ ਦੱਸਿਆ ਕਿ ਮੁੰਬਈ ਦੀ ਐੱਨ. ਜੀ. ਓ. ‘ਕਵਚ’ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ।

Also Read: ਮਹਾਰਾਸ਼ਟਰ ਤੇ ਗੁਜਰਾਤ 'ਚ ਓਮੀਕ੍ਰੋਨ ਦੇ ਆਏ ਨਵੇਂ ਮਾਮਲੇ, ਦੇਸ਼ 'ਚ ਹੁਣ ਤੱਕ ਕੁੱਲ 41 ਕੇਸ

15 ਘੰਟੇ ਦੀ ਕਾਰਵਾਈ ਤੋਂ ਬਾਅਦ 17 ਡਾਂਸਰਾਂ ਨੂੰ ਮੁਕਤ ਕਰਵਾਇਆ ਗਿਆ ਅਤੇ ਬਾਰ ਦੇ ਮੈਨੇਜਰ, ਕੈਸ਼ੀਅਰ ਸਮੇਤ ਸਟਾਫ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ’ਚ ਕੋਵਿਡ-19 ਪ੍ਰੋਟੋਕਾਲ ਦੇ ਤਹਿਤ ਸਾਰੇ ਡਾਂਸ ਬਾਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ ਇਹ ਧੜੱਲੇ ਨਾਲ ਚੱਲ ਰਿਹਾ ਸੀ। ਪੁਲਿਸ ਦੀ ਰੇਡ ਤੋਂ ਬਚਣ ਲਈ ਹੀ ਅਜਿਹੇ ਤਹਿਖਾਨੇ ਦਾ ਨਿਰਮਾਣ ਕੀਤਾ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਇਹ ਬਾਰ ਉਦੋਂ ਵੀ ਚੱਲ ਰਿਹਾ ਸੀ, ਜਦੋਂ ਦੇਸ਼ ’ਚ ਕੋਰੋਨਾ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ।

Also Read: ਸ਼੍ਰੀਨਗਰ ’ਚ ਵੱਡਾ ਅੱਤਵਾਦੀ ਹਮਲਾ, 3 ਪੁਲਿਸ ਮੁਲਾਜ਼ਮ ਸ਼ਹੀਦ ਤੇ 11 ਜ਼ਖਮੀ

In The Market