LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਵਾਦਿਤ ਬਿਆਨ 'ਤੇ ਘਿਰੇ ਪੰਜਾਬ ਦੇ ਮੁੱਖ ਮੰਤਰੀ ਚੰਨੀ, ਆਖੀ ਇਹ ਗੱਲ

17f channi

ਚੰਡੀਗੜ੍ਹ- 'ਇਹ ਯੂਪੀ, ਬਿਹਾਰ ਤੇ ਦਿੱਲੀ ਵਾਲੇ ਬਈਏ ਆਏ ਹਨ, ਇਨ੍ਹਾਂ ਨੂੰ ਵੜਨ ਨਾ ਦਿਓ।' ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ 'ਤੇ ਸਿਆਸਤ ਗਰਮਾਈ ਹੋਈ ਹੈ। ਜਦਕਿ ਵਿਰੋਧੀ ਪਾਰਟੀ ਦੇ ਆਗੂ ਚੰਨੀ 'ਤੇ ਤਿੱਖਾ ਨਿਸ਼ਾਨਾ ਸਾਧ ਰਹੇ ਹਨ। ਇਸ ਦੇ ਨਾਲ ਹੀ ਇਸ ਬਿਆਨ 'ਤੇ ਚੰਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ।

Also Read: ਚਾਂਦੀ ਦੇ ਕੜਿਆਂ ਲਈ ਪੋਤੇ ਨੇ ਮਾਰੀ ਦਾਦੀ, ਵੱਢੇ ਪੈਰ

ਚੰਨੀ ਨੇ ਕਿਹਾ ਕਿ ਕੱਲ੍ਹ ਤੋਂ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪਰਵਾਸੀ ਪੰਜਾਬ ਆਏ ਹਨ, ਉਨ੍ਹਾਂ ਨੇ ਆਪਣਾ ਖੂਨ ਪਸੀਨਾ ਵਹਾ ਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੋਰਿਆ ਹੈ। ਸਾਡਾ ਉਨ੍ਹਾਂ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਮੈਂ 'ਆਪ' ਆਗੂਆਂ ਦੇ ਸੰਦਰਭ 'ਚ ਗੱਲ ਕੀਤੀ ਹੈ, ਨਾ ਕਿ ਪੰਜਾਬ 'ਚ ਕੰਮ ਕਰਨ ਵਾਲੇ ਪਰਵਾਸੀ ਲੋਕਾਂ ਬਾਰੇ, ਜੋ ਕਿ ਇੱਥੇ ਕੰਮ ਕਰਨ ਆਉਂਦੇ ਹਨ।

Also Read: ਇਨ੍ਹਾਂ 4 ਰਾਸ਼ੀਆਂ ਦੇ ਲੋਕ ਮੰਨੇ ਜਾਂਦੇ ਹਨ ਸ਼ਰਮੀਲੇ, ਜਾਣੋ ਆਪਣੀ ਰਾਸ਼ੀ ਬਾਰੇ

ਕੇਜਰੀਵਾਲ ਨੇ ਕਿਹਾ- ਸਖ਼ਤ ਨਿੰਦਾ ਕਰਦੇ ਹਾਂ
ਸੀਐਮ ਚੰਨੀ ਦੇ ਇਸ ਬਿਆਨ ਨੂੰ ਲੈ ਕੇ ਸਿਆਸਤ ਵਿੱਚ ਕਾਫੀ ਹਲਚਲ ਮਚ ਗਈ ਹੈ। ਇਸ ਬਿਆਨ 'ਤੇ ਭਾਜਪਾ ਨੇ ਵੀ ਹੰਗਾਮਾ ਕੀਤਾ ਹੈ, ਉਥੇ ਹੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਸੀਐਮ ਚੰਨੀ ਨੂੰ ਘੇਰਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸ਼ਰਮਨਾਕ ਹੈ। ਅਸੀਂ ਕਿਸੇ ਵੀ ਵਿਅਕਤੀ ਜਾਂ ਸਮਾਜ ਬਾਰੇ ਅਜਿਹੇ ਬਿਆਨਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਿਅੰਕਾ ਗਾਂਧੀ ਖੁਦ ਯੂਪੀ ਤੋਂ ਆਉਂਦੀ ਹੈ, ਇਸ ਲਈ ਉਹ ਵੀ ਇਹੀ ਬਣ ਹੋਈ।

Also Read: ਸਕੂਲ ਬੱਸ ਪਲਟਣ ਨਾਲ 2 ਬੱਚਿਆਂ ਦੀ ਮੌਤ, 22 ਜ਼ਖਮੀ

ਅਨੁਰਾਗ ਠਾਕੁਰ ਨੇ ਵੀ ਨਿਸ਼ਾਨਾ ਸਾਧਿਆ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਪ੍ਰਿਅੰਕਾ ਗਾਂਧੀ 'ਤੇ ਹਮਲਾ ਬੋਲਿਆ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਕਿਸ ਮੂੰਹ ਨਾਲ ਉੱਤਰ ਪ੍ਰਦੇਸ਼ ਦੇ ਲੋਕਾਂ ਤੋਂ ਅਸ਼ੀਰਵਾਦ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਚੰਨੀ ਜੀ ਯੂਪੀ ਬਿਹਾਰ ਦੇ ਲੋਕਾਂ 'ਤੇ ਅਪਮਾਨਜਨਕ ਟਿੱਪਣੀਆਂ ਕਰ ਰਹੇ ਹਨ ਅਤੇ ਪ੍ਰਿਅੰਕਾ ਜੀ ਤਾੜੀਆਂ ਵਜਾ ਰਹੇ ਹਨ, ਜਸ਼ਨ ਮਨਾ ਰਹੇ ਹਨ। ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਭਾਰਤ ਦੀ ਅਖੰਡਤਾ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ।

In The Market