LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਾਂਦੀ ਦੇ ਕੜਿਆਂ ਲਈ ਪੋਤੇ ਨੇ ਮਾਰੀ ਦਾਦੀ, ਵੱਢੇ ਪੈਰ

17f dadi

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਪੁਲਿਸ ਨੇ 75 ਸਾਲਾ ਔਰਤ ਦੇ ਬੇਰਹਿਮੀ ਨਾਲ ਹੋਏ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਨੇ ਔਰਤ ਦੇ ਪੋਤੇ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀ ਨੇ ਚਾਂਦੀ ਦੇ 500 ਗ੍ਰਾਮ ਭਾਰੀ ਕੜਿਆਂ ਲਈ ਬਜ਼ੁਰਗ (ਦਾਦੀ) ਨੂੰ ਜਾਨੋਂ ਮਾਰ ਦਿੱਤਾ ਅਤੇ ਉਸ ਦੇ ਦੋਵੇਂ ਪੈਰ ਵੱਢ ਕੇ ਇਹ ਗਹਿਣੇ ਕੱਢ ਲਏ। ਪੁਲਿਸ ਸੁਪਰਡੈਂਟ ਭਗਵੰਤ ਸਿੰਘ ਵਿਰਦੇ ਨੇ ਵੀਰਵਾਰ ਨੂੰ ਦੱਸਿਆ ਕਿ ਇੰਦੌਰ ਤੋਂ ਕਰੀਬ 35 ਕਿਲੋਮੀਟਰ ਦੂਰ ਖੁੜੈਲ ਪਿੰਡ 'ਚ ਰਾਜੇਸ਼ ਬਾਗਰੀ (24) ਨੇ ਇਕ ਰਿਸ਼ਤੇਦਾਰ ਦੇ ਪੁੱਤਰ ਦੇ ਵਿਆਹ 'ਚ ਆਰਥਿਕ ਮਦਦ ਲਈ ਆਪਣੀ ਦਾਦੀ ਜਮੁਨਾ (75) ਤੋਂ ਚਾਂਦੀ ਦੇ ਕੜੇ ਮੰਗੇ। ਉਨ੍ਹਾਂ ਦੱਸਿਆ ਕਿ ਇਹ ਕੜੇ ਬਜ਼ੁਰਗ ਨੇ ਆਪਣੇ ਦੋਹਾਂ ਪੈਰਾਂ 'ਚ ਪਹਿਨ ਰੱਖੇ ਸਨ।

Also Read: ਇਨ੍ਹਾਂ 4 ਰਾਸ਼ੀਆਂ ਦੇ ਲੋਕ ਮੰਨੇ ਜਾਂਦੇ ਹਨ ਸ਼ਰਮੀਲੇ, ਜਾਣੋ ਆਪਣੀ ਰਾਸ਼ੀ ਬਾਰੇ

ਪੁਲਿਸ ਸੁਪਰਡੈਂਟ ਨੇ ਦੱਸਿਆ,''ਜਦੋਂ ਜੁਮਨਾ ਨੇ ਇਹ ਕੜੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਸ ਦੇ ਪੋਤੇ ਨੇ ਆਪਣੇ ਦੋਸਤ ਵਿਜੇ ਢੋਲੀ (19) ਨਾਲ ਮਿਲ ਕੇ ਦਾਦੀ ਦੇ ਕਤਲ ਦੀ ਸਾਜਿਸ਼ ਰਚੀ। ਸਾਜਿਸ਼ ਦੇ ਅਧੀਨ ਬਜ਼ੁਰਗ ਦੇ ਖਾਣੇ 'ਚ 11 ਫਰਵਰੀ ਜ਼ਹਿਰੀਲਾ ਪਦਾਰਥ ਮਿਲਾਇਆ ਗਿਆ।'' ਵਿਰਦੇ ਨੇ ਦੱਸਿਆ ਕਿ ਭੋਜਨ ਕਰਨ ਤੋਂ ਬਾਅਦ ਜਮੁਨਾ ਦੇ ਬੇਹੋਸ਼ ਹੁੰਦੇ ਹੀ ਦੋਸ਼ੀਆਂ ਨੇ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਕੁਹਾੜੀ ਨਾਲ ਉਸ ਦੇ ਦੋਵੇਂ ਪੈਰ ਵੱਢ ਕੇ ਚਾਂਦੀ ਦੇ ਕੜੇ ਕੱਢ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਬਜ਼ੁਰਗ ਦੇ ਵੱਢੇ ਪੈਰ ਅਤੇ ਲਾਸ਼ ਨੂੰ ਉਸ ਦੇ ਘਰ ਕੋਲ ਇਕ ਗੋਬਰ ਗੈਸ ਪਲਾਂਟ 'ਚ ਲੁਕਾ ਦਿੱਤਾ ਸੀ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਬਜ਼ੁਰਗ ਦੇ ਪੋਤੇ ਬਾਗਰੀ ਨੇ ਉਸ ਦੇ ਚਾਂਦੀ ਦੇ ਦੋਵੇਂ ਕੜੇ ਇਕ ਰਿਸ਼ਤੇਦਾਰ ਡਰਾਈਵਰ ਕੋਲ ਗਿਰਵੀ ਰੱਖ ਕੇ ਬਦਲੇ 'ਚ ਉਸ ਤੋਂ 6 ਹਜ਼ਾਰ ਰੁਪਏ ਲੈ ਲਏ ਸਨ। ਉਨ੍ਹਾਂ ਦੱਸਿਆ ਕਿ ਬਾਗਰੀ ਅਤੇ ਉਸ ਦੇ ਦੋਸਤ ਢੋਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Also Read: ਸਕੂਲ ਬੱਸ ਪਲਟਣ ਨਾਲ 2 ਬੱਚਿਆਂ ਦੀ ਮੌਤ, 22 ਜ਼ਖਮੀ

In The Market