LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦੀ ਰੈਲੀ ਦਾ ਰਾਹ ਰੋਕਣ ਦੇ ਮਾਮਲੇ 'ਚ PP ਦਾ ਵੱਡਾ ਐਕਸ਼ਨ, 150 ਵਿਰੁੱਧ FIR ਦਰਜ

7j pp

ਫਿਰੋਜ਼ਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਕਾਫਲਾ ਰੋਕੇ ਜਾਣ ਦੇ ਮਾਮਲੇ 'ਚ ਪੁਲਸ ਵਲੋਂ ਵੱਡਾ ਐਕਸ਼ਨ (Big action) ਲਿਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ 150 ਅਣਪਛਾਤੇ ਲੋਕਾਂ (150 unknown people) ਵਿਰੁੱਧ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ। ਇਹ ਮਾਮਲਾ ਫਿਰੋਜ਼ਪੁਰ (Case Ferozepur) ਦੇ ਪੁਲਿਸ ਸਟੇਸ਼ਨ ਕੁਲਗੜ੍ਹੀ (Police station Kulgarhi) ਵਿਖੇ ਦਰਜ ਕੀਤਾ ਗਿਆ ਹੈ, ਜਿਸ ਤਹਿਤ 150 ਅਣਪਛਾਤੇ ਵਿਅਕਤੀਆਂ ਵਿਰੁੱਧ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਭਾਵੇਂ ਹੁਣ ਤਕ ਇਹ ਮਾਮਲਾ ਅਣਪਛਾਤੇ ਲੋਕਾਂ ਖ਼ਿਲਾਫ਼ ਦਰਜ (Filed against unknown people) ਕੀਤਾ ਗਿਆ ਹੈ ਪਰ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ (Protests by the police) ਦੀ ਸ਼ਨਾਖਤ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਸੰਭਵ ਹੈ ਕਿ ਜਾਂਚ ਤੋਂ ਬਾਅਦ ਗ੍ਰਿਫ਼ਤਾਰੀਆਂ ਦਾ ਦੌਰ ਵੀ ਸ਼ੁਰੂ ਹੋ ਸਕਦਾ ਹੈ। Also Read : ਆਪਣੀਆ ਮੰਗਾਂ ਨੂੰ ਲੈਕੇ 108 ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬ ਭਰ 'ਚ ਕੀਤੀ ਹੜਤਾਲ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੋਤਾਹੀ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਇਸ ਮਾਮਲੇ ਸਬੰਧੀ ਤਿੰਨ ਮੈਂਬਰੀ ਟੀਮ ਪੰਜਾਬ ਪਹੁੰਚ ਗਈ ਹੈ। ਟੀਮ ਸਭ ਤੋਂ ਪਹਿਲਾਂ ਉਸ ਥਾਂ 'ਤੇ ਪਹੁੰਚੇਗੀ ਜਿਸ ਥਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਤਕਰੀਬਨ 15 ਤੋਂ 20 ਮਿੰਟ ਤੱਕ ਰੁਕਿਆ ਰਿਹਾ। ਇਥੋਂ ਪੰਜਾਬ ਪੁਲਸ ਦੇ ਅਫਸਰ ਵੀ ਮੌਜੂਦ ਸਨ। ਦਿੱਲੀ ਤੋਂ ਆਈ ਟੀਮ ਵਿਚ ਇੰਟੈਲੀਜੈਂਸ ਬਿਊਰੋ (ਆਈ. ਬੀ.) ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ, ਸਕਿਓਰਿਟੀ ਸਕੱਤਰ ਸੁਧੀਰ ਕੁਮਾਰ ਸਕਸੈਨਾ ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ. ਪੀ. ਜੀ.) ਦੇ ਆਈ. ਜੀ. ਐੱਸ. ਸੁਰੇਸ਼ ਸ਼ਾਮਲ ਹਨ। ਟੀਮ ਹੁਣ ਬੀ. ਐੱਸ. ਐੱਫ. ਦੇ ਫਿਰੋਜ਼ਪੁਰ ਸਥਿਤ ਕੈਂਪ ਵਿਚ ਗਈ ਹੈ। ਇਥੇ ਪਹੁੰਚ ਕੇ ਟੀਮ ਨੇ ਦੇਖਿਆ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਜਿੱਥੇ ਰੁਕਿਆ ਸੀ, ਉਸ ਦੇ ਚਾਰੇ ਪਾਸੇ ਕੀ ਸੀ? ਪ੍ਰਧਾਨ ਮੰਤਰੀ ਦੀ ਕਾਰ ਤੋਂ ਪ੍ਰਦਰਸ਼ਨਕਾਰੀ ਕਿੰਨੀ ਦੂਰੀ ’ਤੇ ਸਨ। ਇਸ ਦੌਰਾਨ ਉਹ ਉਥੇ ਕਿੰਨੀ ਪੁਲਸ ਤਾਇਨਾਤ ਸੀ। ਉਸ ਥਾਂ ਦੇ ਨਜ਼ਦੀਕ ਕਿਹੜੇ ਕਿਹੜੇ ਪਿੰਡ ਹਨ ਅਤੇ ਇਥੋਂ ਸਰਹੱਦ ਕਿੰਨੀ ਕੂ ਦੂਰੀ ’ਤੇ ਹੈ।

In The Market