LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਪਣੀਆ ਮੰਗਾਂ ਨੂੰ ਲੈਕੇ 108 ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬ ਭਰ 'ਚ ਕੀਤੀ ਹੜਤਾਲ

7j ambulance

ਗੁਰਦਾਸਪੁਰ : ਆਪਣੀਆ ਮੰਗਾਂ (Your demands) ਨੂੰ ਲੈਕੇ ਅਤੇ ਸਰਕਾਰ ਵਲੋਂ ਪੱਕੇ ਨਾ ਕਰਣ ਕਰਕੇ ਅਤੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਅਤੇ ਆਪਣੀਆਂ ਹੋਰਨਾ ਮੰਗਾਂ ਨੂੰ ਲੈਕੇ 108 ਐਂਬੂਲੈਂਸ (108 Ambulance) ਦੇ ਮੁਲਾਜ਼ਮਾਂ ਨੇ ਪੂਰੇ ਪੰਜਾਬ 'ਚ ਅੱਜ ਐਂਬੂਲੈਂਸ ਸੇਵਾ (Ambulance service) ਬੰਦ ਕਰ ਪੰਜਾਬ ਸਰਕਾਰ (Government of Punjab) ਦੇ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਅੱਜ ਪੰਜਾਬ ਭਰ ਦੇ 1500 ਕਰਮਚਾਰੀ ਹੜਤਾਲ (1500 workers strike) 'ਤੇ ਚਲੇ ਗਏ ਹਨ। ਗੁਰਦਾਸਪੁਰ ਵਿੱਚ ਵੀ 108 ਐਂਬੂਲੈਂਸ (108 Ambulance) ਦੇ ਕਰਮਚਾਰੀਆਂ ਨੇ ਗੁਰਦਾਸਪੁਰ (Gurdaspur) ਅਤੇ ਪਠਾਨਕੋਟ (Pathankot) ਵਿੱਚ 25 ਐਂਬੂਲੈਂਸਾਂ (25 ambulances) ਬੰਦ ਕਰਕੇ ਪੰਜਾਬ ਸਰਕਾਰ (Government of Punjab) ਖਿਲਾਫ ਰੋਸ ਪ੍ਰਦਰਸ਼ਨ (Protest) ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ (Government of Punjab) ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਨੈਸ਼ਨਲ ਹਾਈਵੇਅ (National Highway) ਜਾਮ ਕਰਨ ਲਈ ਮਜਬੂਰ ਹੋਣਗੇ। Also Read : ਬੱਚਿਆਂ ਨਾਲ ਬਦਫੈਲੀ ਕਰਨ ਵਾਲਿਆਂ ਨੂੰ ਇਸ ਦੇਸ਼ ਵਿਚ ਮਿਲੇਗੀ ਸਭ ਤੋਂ ਸਖ਼ਤ ਸਜ਼ਾ, ਬਣਾਇਆ ਨਵਾਂ ਨਿਯਮ

ਧਰਨਾ ਪ੍ਰਦਰਸ਼ਨ ਕਰ ਰਹੇ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਪਿਛਲੇ 11 ਸਾਲਾਂ ਤੋਂ ਵਿਭਾਗ ਵਿੱਚ ਕੰਮ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਇੰਕਰੀਮੈਂਟ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀਆਂ ਹਫ਼ਤਾਵਰੀ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਹਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀ, ਜਿਸ ਕਰਕੇ ਸਮੁੱਚੇ ਐਂਬੂਲੈਂਸ ਮੁਲਾਜ਼ਮਾਂ ਵਿਚ ਰੋਸ ਦੀ ਲਹਿਰ ਹੈ। Also Read : ਏਅਰਪੋਰਟ 'ਤੇ ਕੋਰੋਨਾ ਪਾਜ਼ੇਟਿਵ ਆਏ 125 ਮਰੀਜ਼ਾਂ 'ਚੋਂ 12 ਫਰਾਰ, ਪੁਲਿਸ ਕਰੇਗੀ ਮਾਮਲਾ ਦਰਜ

ਇਸ ਲਈ ਅੱਜ ਉਨ੍ਹਾਂ ਨੇ ਪੂਰੇ ਪੰਜਾਬ ਭਰ 'ਚ 230 ਦੇ ਕਰੀਬ ਐਂਬੂਲੈਂਸਾਂ ਬੰਦ ਕਰ ਕੇ 1500 ਦੇ ਕਰੀਬ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹੜਤਾਲ ਦੌਰਾਨ ਜੇਕਰ ਕਿਸੇ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ। ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਛੇਤੀ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਉਹ ਨੈਸ਼ਨਲ ਹਾਈਵੇ ਜਾਮ ਕਰਨ ਦੇ ਲਈ ਮਜਬੂਰ ਹੋਣਗੇ।

 

In The Market