LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀ.ਐੱਮ. ਮੋਦੀ ਦੀ ਰੈਲੀ ਰੱਦ ਹੋਣ ਪਿੱਛੇ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਅਸਲ ਕਾਰਣ

6jan1

ਲੰਬੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ (Former Punjab Chief Minister Parkash Singh Badal) ਅੱਜ ਫਿਰ ਆਪਣੇ ਹਲਕਾ ਲੰਬੀ (Slightly long) ਦੇ ਪਿੰਡਾਂ ਦੇ ਦੌਰੇ 'ਤੇ ਹਨ ਉਹ ਵੱਖ-ਵੱਖ ਪਿੰਡਾਂ ਦੇ ਜਲਸਿਆਂ ਨੂੰ ਸਬੋਧਨ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਬਾਦਲ (Former Chief Minister Badal) ਨੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਰੱਦ ਹੋਈ ਰੈਲੀ ਤੇ ਕਿਹਾ ਕਿ ਜੇਕਰ ਜਿਸ ਵੀ ਸਟੇਟ ਵਿਚ ਪ੍ਰਧਾਨ ਮੰਤਰੀ ਆਉਂਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਸਟੇਟ (Security State) ਦੀ ਹੁੰਦੀ ਹੈ ਪਰ ਇਸ ਰੈਲੀ ਵਿਚ ਇੱਕਠ ਵੀ ਨਹੀਂ ਸੀ ਕਿਉਂਕਿ ਕਿਸਾਨ ਵੀ ਆਪਣੇ ਥਾਂ ਸਹੀ ਹਨ।ਕਾਂਗਰਸ (Congress) ਵਾਲੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕ ਰਹੇ ਹਨ।Also Read : ਭਾਜਪਾ ਵਫਦ ਦੀ ਰਾਜਪਾਲ ਨਾਲ ਹੋਈ ਮੀਟਿੰਗ, ਕੀਤੀ ਇਹ ਮੰਗ 


ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਦੇ ਚਲਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡਾਂ ਵਿਚ ਅੱਜ ਲਗਾਤਰ ਹੋ ਰਹੀ ਬੂੰਦਾਂ-ਬਾਂਦੀ ਦੇ ਬਾਵਜੂਦ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਕਾਗਰਸ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਇਹ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਹਨ ਅਤੇ ਜੇ ਪੰਜਾਬ ਦੇ ਹਿਤਾਂ ਦੀ ਕੋਈ ਪਾਰਟੀ ਗੱਲ ਕਰ ਸਕਦੀ ਹੈ ਤਾਂ ਉਹ ਹੈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ਅਤੇ ਇਸ ਦੌਰਾਨ ਉਹ ਹਲਕੇ ਦੇ ਪਿੰਡ ਖੇਮਾ ਖੇੜਾ, ਸ਼ੇਰਾ ਵਾਲੀ, ਪੰਜਾਵਾ, ਰੋੜਾ ਵਾਲੀ, ਕੱਖਾਂ ਵਾਲੀ ਆਦਿ ਅੱਧੀ ਦਰਜਨ ਦੇ ਕਰੀਬ ਪਿੰਡਾਂ ਵਿਚ ਬੋਲ ਰਹੇ ਸਨ। Also Read :  PM ਮੋਦੀ ਸੁਰੱਖਿਆ ਮਾਮਲਾ: ਪੰਜਾਬ ਸਰਕਾਰ ਨੇ ਗਠਿਤ ਕੀਤੀ ਹਾਈਲੈਵਲ ਕਮੇਟੀ


ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼  ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੱਦ ਹੋਈ ਰੈਲੀ ਕਾਰਣ ਪੰਜਾਬ ਦੀ ਛਵੀ ਖਰਾਬ ਹੋਈ ਹੈ। ਜੇਕਰ ਕਿਸੇ ਸੂਬੇ ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਆਉਂਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਸੂਬੇ ਦਾ ਹੁੰਦਾ ਹੈ। ਪਰ ਇਸ ਰੈਲੀ ਵਿਚ ਇੱਕਠ ਵੀ ਨਹੀਂ ਸੀ ਕਿਉਂਕਿ ਕਿਸਾਨ ਵੀ ਆਪਣੇ ਥਾਈਂ ਸਹੀ ਹਨ। ਕਾਂਗਰਸ ਵਾਲੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕ ਰਹੇ ਹਨ।

In The Market