LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਜਪਾ ਵਫਦ ਦੀ ਰਾਜਪਾਲ ਨਾਲ ਹੋਈ ਮੀਟਿੰਗ, ਕੀਤੀ ਇਹ ਮੰਗ 

punjab bjp

ਚੰਡੀਗੜ੍ਹ : ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (President Ashwani Sharma) ਦੀ ਅਗਵਾਈ ਵਿਚ ਭਾਜਪਾ ਨੇਤਾਵਾਂ (BJP leaders) ਦਾ ਇਕ ਵਫਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Delegation Governor Banwari Lal Purohit) ਨੂੰ ਮਿਲਣ ਰਾਜਭਵਨ ਪਹੁੰਚ ਗਿਆ ਹੈ। ਇਸ ਤੋਂ ਬਾਅਦ ਸ਼ਰਮਾ ਨੇ ਕਿਹਾ ਕਿ ਪੀ.ਐੱਮ. ਨਰਿੰਦਰ ਮੋਦੀ (PM Narendra Modi) ਦੀ ਸੁਰੱਖਿਆ ਵਿਚ ਕੋਤਾਹੀ (Security lapses) ਵਰਤਣਾ ਇਕ ਸਾਜ਼ਿਸ਼ ਸੀ। ਉਨ੍ਹਾਂ ਨੇ ਗਵਰਨਰ ਨਾਲ ਮਿਲ ਕੇ ਗ੍ਰਹਿ ਮੰਤਰੀ ਅਤੇ ਡੀ.ਜੀ.ਪੀ. (Home Minister and DGP) ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਭਾਜਪਾ ਵਫਦ (Punjab BJP delegation) ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿਚ ਭਾਜਪਾ ਪ੍ਰਧਾਨ (Punjab BJP delegation) ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਜਾਣਬੁੱਝ ਕੇ ਸੁਰੱਖਿਆ ਵਿਚ ਕੋਤਾਹੀ ਵਰਤੀ ਗਈ ਹੈ। Also Read :  PM ਮੋਦੀ ਸੁਰੱਖਿਆ ਮਾਮਲਾ: ਪੰਜਾਬ ਸਰਕਾਰ ਨੇ ਗਠਿਤ ਕੀਤੀ ਹਾਈਲੈਵਲ ਕਮੇਟੀ


ਉਨ੍ਹਾਂ ਕਿਹਾ ਕਿ ਡੀਜੀਪੀ ਨੇ ਸੜਕ ਤੋਂ ਜਾਣ ਦੀ ਕਲੀਅਰੈਂਸ ਦਿੱਤੀ ਸੀ, ਜਿਸ ਤੋਂ ਬਾਅਦ ਹੀ ਪੀ.ਐੱਮ. ਨਰਿੰਦਰ ਮੋਦੀ ਦਾ ਕਾਫਲਾ ਸੜਕੀ ਰਸਤੇ ਜਾ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਡੀਜੀਪੀ, ਮੁੱਖ ਸਕੱਤਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀਐਮ ਦਾ ਕਾਫਲਾ ਤਕਰੀਬਨ 20 ਮਿੰਟ ਤੱਕ ਉਥੇ ਹੀ ਰੁਕਿਆ ਰਿਹਾ। ਉਨ੍ਹਾਂ ਕਿਹਾ ਕਿ ਪੀ.ਐਮ. ਦੀ ਰੈਲੀ 'ਤੇ ਕਾਂਗਰਸ ਦੀ ਬੌਖਲਾਹਟ ਸਾਫ ਹੋ ਗਈ ਹੈ ਇਸੇ ਕਾਰਣ ਹੀ ਪੰਜਾਬ ਸਰਕਾਰ ਵਲੋਂ ਪੀਐਮ ਦੀ ਸੁਰੱਖਿਆ 'ਤੇ ਲਾਪਰਵਾਹੀ ਵਰਤੀ ਗਈ ਹੈ। 
ਉਨ੍ਹਾਂ ਕਿਹਾ ਕਿ ਇਹ ਕੋਈ ਪ੍ਰਦਰਸ਼ਨਕਾਰੀ ਨਹੀਂ ਸੀ ਸਗੋਂ ਇਹ ਤਾਂ ਕਾਂਗਰਸ ਦੇ ਸਪਾਂਸਰਡ ਗੁੰਡੇ ਸਨ। ਉਨ੍ਹਾਂ ਕਿਹਾ ਕਿ ਸੀ.ਐੱਮ. ਸਰਗਨਾ ਹੈ ਤਾਂ ਕਮੇਟੀ ਕੀ ਜਾਂਚ ਕਰੇਗੀ। ਮੁੱਖ ਮੰਤਰੀ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਨਕਾਰ ਚੁੱਕੀ ਹੈ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਨਤਾ ਪੰਜਾਬ ਸਰਕਾਰ ਨੂੰ ਬਰਖਾਸਤ ਕਰ ਦੇਵੇਗੀ।

In The Market