ਚੰਡੀਗੜ੍ਹ : ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਦੂਜੇ ਦਿਨ ਦੀ ਕਾਰਵਾਈ ਵਿਚ ਕਈ ਮੁੱਦਿਆਂ ਉੱਤੇ ਵਿਚਾਰ ਚਰਚਾਵਾਂ ਹੋਈਆਂ। ਇਸ ਦੌਰਾਨ ਪਿੰਡਾਂ ਵਿਚ ਸ਼ਮਸ਼ਾਨਘਾਟ ਇਕ ਕਰਨ ਦਾ ਮੁੱਦਾ ਵੀ ਚੁੱਕਿਆ ਗਿਆ। ਇਸ ਦੌਰਾਨ ਪੰਚਾਇਤੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ 2 ਤੋਂ ਇਕ ਸ਼ਮਸ਼ਾਨਘਾਟ ਕਰਨ ਵਾਲਿਆਂ ਨੂੰ 5 ਲੱਖ ਦੀ ਗ੍ਰਾਂਟ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ।
Also Read: ਪੰਜਾਬ ਵਿਧਾਨ ਸਭਾ ਇਜਲਾਸ: ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
ਦੂਜੇ ਦਿਨ ਦੀ ਕਾਰਵਾਈ ਦੌਰਾਨ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡਾਂ ’ਚ ਬਣੇ 2 ਜਾਂ 2 ਤੋਂ ਵੱਧ ਸ਼ਮਸ਼ਾਨਘਾਟਾਂ ਸਬੰਧੀ ਸਵਾਲ ਕੀਤਾ। ਗਿਆਸਪੁਰਾ ਨੇ ਕਿਹਾ ਕਿ ਕਈ ਪਿੰਡਾਂ ’ਚ ਜਾਤ-ਪਾਤ ਅਜੇ ਵੀ ਭਾਰੂ ਹੈ ਤੇ 2-3 ਸ਼ਮਸ਼ਾਨਘਾਟ ਬਣਾਏ ਗਏ ਹਨ। ਹਰੇਕ ਪਿੰਡ ’ਚ ਇਕ ਸ਼ਮਸ਼ਾਨਘਾਟ ਦੀ ਵਿਵਸਥਾ ਕਰਨ ਨਾਲ ਲੋਕਾਂ ’ਚ ਆਪਸੀ ਭਾਈਚਾਰਕ ਸਾਂਝ ਵੱਧ ਸਕਦੀ ਹੈ, ਕੀ ਸਰਕਾਰ ਦੀ ਇਸ ਨੂੰ ਲੈ ਕੇ ਕੋਈ ਯੋਜਨਾ ਹੈ। ਮਨਵਿੰਦਰ ਗਿਆਸਪੁਰਾ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਨਿਆ ਕਿ ਬਹੁਤੇ ਪਿੰਡਾਂ ’ਚ ਇੱਕ ਤੋਂ ਵੱਧ ਸ਼ਮਸ਼ਾਨਘਾਟ ਹਨ। ਤਕਰੀਬਨ 80 ਫ਼ੀਸਦੀ ਤੋਂ ਵਧੇਰੇ ਪਿੰਡਾਂ ਵਿੱਚ 2 ਜਾਂ ਇਸ ਤੋਂ ਵਧੇਰੇ ਸ਼ਮਸ਼ਾਨਘਾਟ ਹਨ। ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਪੇਂਡੂ ਵਿਕਾਸ ਯੋਜਨਾ ਅਨੁਸਾਰ ਦੋ ਦੀ ਥਾਂ ਇਕ ਸ਼ਮਸ਼ਾਨਘਾਟ ਬਣਾਉਣ ਵਾਲੇ ਪਿੰਡਾਂ ਨੂੰ 5 ਲੱਖ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਪਿਛਲੀ ਸਰਕਾਰ ਨੇ ਇਸਦਾ ਪ੍ਰਚਾਰ ਨਹੀਂ ਕੀਤਾ, ਜਿਸ ਕਾਰਨ ਲੋਕਾਂ ਨੂੰ ਜਾਣਕਾਰੀ ਨਹੀਂ।
Also Read: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਗੂੰਜਿਆ ਕੈਪਟਨ ਅਮਰਿੰਦਰ ਸਿੰਘ ਦਾ ਨਾਂ
ਇਸ ਦੌਰਾਨ ਪੰਜਾਇਤੀ ਮੰਤਰੀ ਨੇ ਇਹ ਵੀ ਕਿਹਾ ਕਿ ਪਿੰਡਾਂ ’ਚ ਇਕ ਸ਼ਮਸ਼ਾਨਘਾਟ ਬਣਾਉਣ ਦੀ ਯੋਜਨਾ 2016-17 ’ਚ ਬਾਦਲ ਸਰਕਾਰ ਦੇ ਸਮੇਂ ਬਣੀ ਸੀ, ਜਿਸ ਦੇ ਬਾਰੇ ਬਹੁਤੇ ਪਿੰਡਾਂ ਨੂੰ ਇਸਦਾ ਪਤਾ ਨਹੀਂ ਸੀ। ਹੁਣ ਅਸੀਂ ਇਸ ਯੋਜਨਾ ਦਾ ਪ੍ਰਚਾਰ ਕਰ ਰਹੇ ਹਾਂ। ਗ੍ਰਾਮ ਸਭਾਵਾਂ ਤਹਿਤ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਆਪਸੀ ਭਾਈਚਾਰੇ ਨੂੰ ਬੜਾਵਾ ਦਿੰਦਾ ਹੋਏ ਇਸ ਪਾਸੇ ਕਦਮ ਪੁੱਟਣਗੇ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Shakarkand Halwa in Winters: सर्दियों में घर पर बनाएं शकरकंद का हलवा; सेहत को मिलेंगे कई फायदे, जाने रेसिपी
Winter Diet : सर्दियों में शरीर को गर्म रखने के लिए इन सूखे मेवों को डाईट में करें शामिल, मजबूत होगी इम्यूनिटी
Om Birla News: ओम बिरला ने लंदन यात्रा के दौरान 180 से अधिक भारतीय छात्रों से की मुलाकात