LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਧਾਨ ਸਭਾ ਇਜਲਾਸ: ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ

25june vidhan1

ਚੰਡੀਗੜ੍ਹਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜੇ ਹੋਏ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਸ਼ੋਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਤੈਅ ਸਮਾਂ ਦਿੱਤਾ ਜਾ ਚੁੱਕਿਆ ਹੈ।

Also Read: 30 ਜੂਨ ਤੱਕ ਨਿਪਟਾ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਜਾਓਗੇ ਖੱਜਲ-ਖੁਆਰ

ਇਹ ਸੁਣ ਕੇ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਦਿੱਤਾ। ਬਾਹਰ ਆ ਕੇ ਵਿਰੋਧੀ ਦਲ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁੱਲੂ ਮਨਾਲੀ ਜਾਣਾ ਸੀ। ਇਸ ਲਈ ਸਦਨ ਦੀ ਕਾਰਵਾਈ ਜਲਦੀ ਖਤਮ ਕਰ ਦਿੱਤੀ। ਵਿਧਾਨ ਸਭਾ ਦਾ 2 ਵਜੇ ਤੱਕ ਬਿਜ਼ਨੈੱਸ ਹੋਣਾ ਤੈਅ ਸੀ। ਸਾਨੂੰ ਕੱਲ ਸਪੀਕਰ ਨੇ ਭਰੋਸਾ ਵੀ ਦਿਵਾਇਆ ਸੀ। ਇਸ ਦੇ ਬਾਵਜੂਦ ਅੱਜ ਸਾਨੂੰ ਬੋਲਣ ਨਹੀਂ ਦਿੱਤਾ ਗਿਆ।

ਕਾਂਗਰਸ ਦੇ ਵਾਕਆਊਟ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੰਜ ਕੱਸਿਆ ਕਿ ਕਾਂਗਰਸ ਵਿਚ ਸੁਣਨ ਦੀ ਸਮਰਥਾ ਨਹੀਂ ਹੈ। ਇਸ ਦੇ ਬਾਅਦ ਮੁੱਖ ਮੰਤਰੀ ਮਾਨ ਦਾ ਸੰਬੋਧਨ ਹੋਇਆ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

Also Read: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਗੂੰਜਿਆ ਕੈਪਟਨ ਅਮਰਿੰਦਰ ਸਿੰਘ ਦਾ ਨਾਂ

27 ਨੂੰ ਪੇਸ਼ ਹੋਵੇਗਾ ਬਜਟ
ਪੰਜਾਬ ਵਿਧਾਨ ਸਬਾ ਦਾ ਬਜਟ ਸੈਸ਼ਨ 20 ਜੂਨ ਤੱਕ ਚੱਲੇਗਾ। 27 ਜੂਨ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਹਰਪਾਲ ਚੀਮਾ ਪੈਪਰਲੈੱਸ ਬਜਟ ਪੇਸ਼ ਕਰਨਗੇ। ਸਰਕਾਰ ਦਾ ਦਾਅਵਾ ਹੈ ਕਿ ਇਸ ਵਾਰ ਲੋਕਾਂ ਦੀ ਸਲਾਹ ਨਾਲ ਪੰਜਾਬ ਦਾ ਬਜਟ ਤਿਆਰ ਕੀਤਾ ਗਿਆ ਹੈ।

ਆਰਥਿਕ ਹਾਲਾਤ ਉੱਤੇ ਵ੍ਹਾਈਟ ਪੇਪਰ
ਆਮ ਆਦਮੀ ਪਾਰਟੀ ਦੀ ਸਰਕਾਰ ਵਿਧਾਨ ਸਭਾ ਵਿਚ ਪੰਜਾਬ ਦੀ ਆਰਥਿਕ ਹਾਲਤ ਉੱਤੇ ਵ੍ਹਾਈਟ ਪੇਪਰ ਵੀ ਲੈ ਕੇ ਆਈ ਹੈ। ਜਿਸ ਦੇ ਰਾਹੀਂ ਵਿਰੋਧੀਆਂ ਨੂੰ ਘੇਰਿਆ ਗਿਆ ਹੈ। CM ਮਾਨ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਨੂੰ ਕਿਸ ਨੇ ਲੁੱਟਿਆ, ਉਹ ਇਸ ਦਾ ਖੁਲਾਸਾ ਕਰਨਗੇ। ਪੰਜਾਬੀਆਂ ਦੇ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ।

Also Read: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ: CM ਮਾਨ ਦੇ ਰਹੇ ਵਿਰੋਧੀਆਂ ਨੂੰ ਜਵਾਬ

ਇਹ ਮਹੱਤਵਪੂਰਨ ਪ੍ਰਸਤਾਵ ਵੀ ਲਿਆਂਦੇ ਜਾਣਗੇ
ਪੰਜਾਬ ਵਿਧਾਨ ਸਭਾ ਵਿਚ ਵਨ ਐੱਮਐੱਲਏ-ਵਨ ਪੈਨਸ਼ਨ ਦਾ ਪ੍ਰਸਤਾਵ ਵੀ ਲਿਆਂਦਾ ਜਾਵੇਗਾ। ਮਾਨ ਸਰਕਾਰ ਨੇ ਪਹਿਲਾਂ ਇਸ ਨੂੰ ਕੈਬਨਿਟ ਵਿਚ ਪਾਸ ਕੀਤਾ ਸੀ। ਹਾਲਾਂਕਿ ਗਵਰਨਰ ਨੇ ਇਸ ਆਰਡੀਨੈੱਸ ਨੂੰ ਵਾਪਸ ਕਰ ਦਿੱਤਾ ਸੀ। ਇਸ ਤੋਂ ਇਲਾਵਾ 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਪ੍ਰਸਤਾਵ ਲਿਆਂਦਾ ਜਾਵੇਗਾ।

In The Market