LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦਾ ਜਿਸ ਥਾਂ 'ਤੇ ਕਾਫਲਾ ਰੁਕਿਆ ਸੀ, ਉਥੋਂ 50 ਕਿਲੋਮੀਟਰ ਦੂਰੀ 'ਤੇ ਮਿਲੀ ਪਾਕਿਸਤਾਨੀ ਕਿਸ਼ਤੀ 

7janaury02

ਫਿਰੋਜ਼ਪੁਰ : ਜ਼ਿਲ੍ਹੇ ਵਿਚ ਸਰਹੱਦੀ ਸੁਰੱਖਿਆ ਫੋਰਸ (Border Security Force) (ਬੀ.ਐੱਸ.ਐਫ.) ਨੇ ਸਤਲੁਜ ਨਦੀ (Sutlej river) ਤੋਂ ਇਕ ਪਾਕਿਸਤਾਨੀ ਕਿਸ਼ਤੀ (Pakistani boat) ਬਰਾਮਦ ਕੀਤੀ ਹੈ। ਬਰਾਮਦਗੀ ਦੇ ਸਮੇਂ ਇਹ ਕਿਸ਼ਤੀ ਖਾਲੀ (The boat is empty) ਸੀ। ਸੁਰੱਖਿਆ ਏਜੰਸੀਆਂ (Security agencies) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਇਥੇ ਕਦੋਂ ਆਈ, ਇਸ ਵਿਚ ਕੌਣ ਸਵਾਰ ਸਨ ਅਤੇ ਇਸ ਨੂੰ ਇਥੇ ਲਿਆਉਣ ਦਾ ਮਕਸਦ ਕੀ ਸੀ। ਇਸ ਪਾਕਿਸਤਾਨੀ ਕਿਸ਼ਤੀ ਦੀ ਬਰਾਮਦਗੀ ਇਸ ਲਈ ਅਹਿਮ ਹੈ, ਕਿਉਂਕਿ ਦੋ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਕਾਫਲਾ ਇਥੇ ਫਸਿਆ ਸੀ। ਉਨ੍ਹਾਂ ਦੀ ਸੁਰੱਖਿਆ ਵਿਚ ਕੋਤਾਹੀ ਦਾ ਮੁੱਦਾ ਰਾਸ਼ਟਰੀ ਬਹਿਸ (National Debate) ਦਾ ਵਿਸ਼ਾ ਬਣ ਚੁੱਕਾ ਹੈ। Also Read : 'ਕਿਸਾਨ ਬੰਦੇ' ਗੀਤ ਨਾਲ ਚਰਚਾ 'ਚ ਆਇਆ ਗਾਇਕ ਰੱਬੀ ਪੰਨੂ ਸੋਸ਼ਲ ਮੀਡੀਆ 'ਤੇ ਪਾ ਰਿਹੈ ਧਮਾਲਾਂ 

PM Modi's Ferozepur rally cancelled, home ministry blames 'major lapse in  security' - Hindustan Times

ਸਤਲੁਜ ਨਦੀ ਵਿਚ ਪਾਕਿਸਤਾਨੀ ਬੋਟ ਮਿਲਣ ਤੋਂ ਬਾਅਦ ਬੀ.ਐੱਸ.ਐਫ. ਨੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਬੀ.ਐੱਸ.ਐੱਫ. ਦੀ ਟੀਮ ਆਸ-ਪਾਸ ਦੇ ਇਲਾਕਿਆਂ ਨੂੰ ਖੰਗਾਲਣ ਵਿਚ ਜੁੱਟ ਗਈ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਕੁਝ ਲੋਕ ਕਿਸ਼ਤੀ ਵਿਚ ਸਵਾਰ ਹੋ ਕੇ ਭਾਰਤੀ ਸਰਹੱਦ ਵਿਚ ਤਾਂ ਨਹੀਂ ਆਏ। ਹਾਲਾਂਕਿ ਅਜੇ ਕੁਝ ਹੱਥ ਨਹੀਂ ਲੱਗਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਨੂੰ ਪਾਕਿਸਤਾਨ ਰਾਹੀਂ ਨਸ਼ਾ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਹੁਣ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ 'ਤੇ ਹਨ। ਖਾਸ ਕਰਕੇ ਪੰਜਾਬ ਵਿਚ ਬੀ.ਐੱਸ.ਐ4ਫ. ਦਾ ਦਾਇਰਾ ਵੀ 50 ਕਿਮੀ ਤੱਕ ਵਧਾ ਦਿੱਤਾ ਗਿਆ ਹੈ। ਅਜਿਹੇ ਵਿਚ ਡਰੋਨ ਤੋਂ ਇਲਾਵਾ ਕਿਤੇ ਕਿਸ਼ਤਾ ਤੋਂ ਕੁਝ ਇਤਰਾਜ਼ਯੋਗ ਨਹੀਂ ਭੇਜਿਆ ਗਿਆ। ਇਸ ਐਂਗਲ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ। ਬੀ.ਐੱਸ.ਐੱਫ. ਟੀਮ ਆਸ-ਪਾਸ ਦੇ ਇਲਾਕਿਆਂ ਵਿਚ ਦੇਖ ਰਹੀ ਹੈ ਕਿ ਕਿਸੇ ਦੇ ਪੈਰਾਂ ਦੇ ਨਿਸ਼ਾਨ ਤਾਂ ਨਹੀਂ ਹਨ। ਇਸ ਤੋਂ ਪਹਿਲਾਂ 2018 ਵਿਚ ਵੀ ਇਸ ਤਰ੍ਹਾਂ ਦੀ ਕਿਸ਼ਤੀ ਮਿਲ ਚੁੱਕੀ ਹੈ। Also Read : PM ਮੋਦੀ ਦੀ ਰੈਲੀ ਦਾ ਰਾਹ ਰੋਕਣ ਦੇ ਮਾਮਲੇ 'ਚ PP ਦਾ ਵੱਡਾ ਐਕਸ਼ਨ, 150 ਵਿਰੁੱਧ FIR ਦਰਜ

Security breach: PM Modi's Ferozepur rally postponed | The Times of India

ਪਾਕਿਸਤਾਨੀ ਕਿਸ਼ਤੀ ਅਜਿਹੇ ਮੌਕੇ 'ਤੇ ਬਰਾਮਦ ਹੋਈ ਹੈ, ਜਦੋਂ ਕੇਂਦਰ ਸਰਕਾਰ ਦੀ ਹਾਈ ਲੈਵਲ ਕਮੇਟੀ ਪੀ.ਐੱਮ. ਦੀ ਸੁਰੱਖਿਆ ਵਿਚ ਕੋਤਾਹੀ ਦੀ ਜਾਂਚ ਲਈ ਫਿਰੋਜ਼ਪੁਰ ਪਹੁੰਚੀ ਹੈ। ਇਸ ਵਿਚ ਗ੍ਰਹਿ ਮੰਤਰਾਲਾ ਦੇ ਸੁਰੱਖਿਆ ਸਕੱਤਰ ਸੁਧੀਰ ਕੁਮਾਰ, ਆਈ.ਬੀ. ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ ਅਤੇ ਐੱਸ.ਪੀ.ਜੀ. ਦੇ ਆਈ.ਜੀ. ਐੱਸ. ਸੁਰੇਸ਼ ਸ਼ਾਮਲ ਹਨ। ਫਿਰੋਜ਼ਪੁਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੋਣ ਕਾਰਣ ਬਹੁਤ ਹੀ ਸੰਵੇਦਨਸ਼ੀਲ ਜ਼ਿਲਾ ਹੈ। ਜਿੱਥੇ ਪੀ.ਐੱਮ. ਦਾ ਕਾਫਲਾ ਰੁਕਿਆ ਸੀ। ਉਹ ਥਾਂ ਵੀ ਪਾਕਿਸਤਾਨ ਸਰਹੱਦ ਤੋਂ ਸਿਰਫ 50 ਕਿਲੋਮੀਟਰ ਦੂਰੀ 'ਤੇ ਹੈ। ਇਸ ਖੇਤਰ ਵਿਚ ਕਈ ਵਾਰ ਟਿਫਨ ਬੰਬ ਅਤੇ ਧਮਾਕਾਖੇਜ਼ ਸਮੱਗਰੀ ਮਿਲ ਚੁੱਕੀ ਹੈ। ਨਵੰਬਰ ਵਿਚ ਦੀਵਾਲੀ ਤੋਂ ਪਹਿਲਾਂ ਵੀ ਭਾਰਤ-ਪਾਕਿ ਸਰਹੱਦ ਦੇ ਪਿੰਡ ਤੋਂ ਪੁਲਿਸ ਨੇ ਟਿਫਨ ਬੰਬ ਬਰਾਮਦ ਕੀਤਾ ਸੀ। ਇਥੋਂ ਹੈੰਡ ਗ੍ਰਨੇਡ ਵੀ ਬਰਾਮਦ ਕੀਤੇ ਜਾ ਚੁੱਕੇ ਹਨ।

In The Market