LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਅਰਪੋਰਟ 'ਤੇ ਕੋਰੋਨਾ ਪਾਜ਼ੇਟਿਵ ਆਏ 125 ਮਰੀਜ਼ਾਂ 'ਚੋਂ 12 ਫਰਾਰ, ਪੁਲਿਸ ਕਰੇਗੀ ਮਾਮਲਾ ਦਰਜ

7jan j1

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ (Amritsar International Airport) ਵਿਚ ਲੈਂਡ ਹੋਈ ਰੋਮ ਦੀ ਕੋਰੋਨਾ ਫਲਾਈਟ (Corona flight) ਵਿਚੋਂ ਉਤਰੇ 12 ਮਰੀਜ਼ਾਂ ਨੂੰ ਜ਼ਿਲਾ ਪ੍ਰਸ਼ਾਸਨ ਨੇ ਆਖਰੀ ਚਿਤਾਵਨੀ (Last Warning) ਦਿੱਤੀ ਸੀ। ਪਰ ਪ੍ਰਸ਼ਾਸਨ ਨੇ ਸਵੇਰ ਤੱਕ ਉਡੀਕ ਕਰਨ ਤੋਂ ਬਾਅਦ ਇਸ ਦੀ ਸੂਚੀ ਪੁਲਿਸ (Police) ਨੂੰ ਦੇ ਦਿੱਤੀ ਹੈ ਅਤੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਲਈ ਕਹਿ ਦਿੱਤਾ ਹੈ। ਉਥੇ ਹੀ ਅੱਜ ਰੋਮ ਤੋਂ ਦੋ ਹੋਰ ਫਲਾਈਟ ਅੰਮ੍ਰਿਤਸਰ (Two more flights from Rome to Amritsar) ਵਿਚ ਲੈਂਡ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰੋਮ ਤੋਂ ਅੰਮ੍ਰਿਤਸਰ (Rome to Amritsar) ਵਿਚ ਲੈਂਡ ਹੋਈ ਫਲਾਈਟ ਵਿਚ 125 ਕੋਰੋਨਾ ਪਾਜ਼ੇਟਿਵ ਮਰੀਜ਼ (125 corona positive patients) ਸਨ। ਜਿਨ੍ਹਾਂ ਵਿਚੋਂ 112 ਨੂੰ ਤਾਂ ਉਨ੍ਹਾਂ ਨੇ ਸਬੰਧਿਤ ਜ਼ਿਲਿਆਂ ਵਿਚ ਭੇਜ ਦਿੱਤਾ ਸੀ। ਅੰਮ੍ਰਿਤਸਰ ਦੇ 13 ਮਰੀਜ਼ ਸਨ ਪਰ ਸੂਚੀ ਵਿਚ ਇਕ ਬੱਚੇ ਦਾ ਨਾਂ ਦੋ ਵਾਰ ਦਰਜ ਹੋ ਜਾਣ ਦੀ ਗੱਲ ਸਾਫ ਹੋਣ ਤੋਂ ਬਾਅਦ ਹੁਣ ਮਰੀਜ਼ਾਂ ਦੀ ਗਿਣਤੀ 12 ਹੈ। Also Read : PM ਮੋਦੀ ਦੀ ਸੁਰੱਖਿਆ 'ਚ ਕੁਤਾਹੀ 'ਤੇ ਸੁਪਰੀਮ ਕੋਰਟ ਸਖਤ, ਕਿਹਾ-'ਸੂਬਾ ਸਰਕਾਰ ਨਹੀਂ ਕਰ ਸਕਦੀ ਜਾਂਚ'

With first Omicron case, Punjab reports 100 Covid cases in a day | Cities  News,The Indian Express

ਇਸ ਤੋਂ ਬਾਅਦ ਸਪੱਸ਼ਟ ਹੋਇਆ ਕਿ 8 ਮਰੀਜ਼ਾਂ ਨੇ ਏਅਰਪੋਰਟ ਅਥਾਰਟੀ ਅਤੇ ਸਿਹਤ ਵਿਭਾਗ ਨੂੰ ਚਕਮਾ ਦਿੱਤਾ ਅਤੇ ਏਅਰਪੋਰਟ ਤੋਂ ਹੀ ਫਰਾਰ ਹੋ ਗਏ। ਜਦੋਂ ਕਿ 4 ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਮਰੀਜ਼ਾਂ ਨੇ ਵੀ ਸਿਹਤ ਵਿਭਾਗ ਨੂੰ ਚਕਮਾ ਦਿੱਤਾ ਅਤੇ ਹਸਪਤਾਲ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਡੀ.ਸੀ. ਗੁਰਪ੍ਰੀਤ ਸਿੰਘ ਖੈਹਰਾ ਨੇ ਉਨ੍ਹਾਂ ਨੂੰ ਅੱਜ ਸਵੇਰ ਤੱਕ ਦਾ ਸਮਾਂ ਹਸਪਤਾਲ ਵਿਚ ਵਾਪਸ ਪਰਤਣ ਤੱਕ ਦਾ ਦਿੱਤਾ ਸੀ ਪਰ ਅਜੇ ਤੱਕ ਕੋਈ ਵੀ ਮਰੀਜ਼ ਜੀ.ਐੱਨ.ਡੀ.ਐੱਚ. ਵਿਚ ਰਿਪੋਰਟ ਨਹੀਂ ਹੋਇਆ। ਡੀ.ਸੀ. ਖਹਿਰਾ ਨੇ ਇਨ੍ਹਾਂ ਸਾਰੇ 12 ਮਰੀਜ਼ਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਉਥੇ ਹੀ ਉਨ੍ਹਾਂ ਨੂੰ ਆਖਰੀ ਚਿਤਾਵਨੀ ਦੇ ਦਿੱਤੀ ਗਈ ਹੈ। ਮਰੀਜ਼ਾਂ ਨੂੰ ਆਖਰੀ ਵਾਰ ਰਿਪੋਰਟ ਹੋਣ ਲਈ ਕਿਹਾ ਹੈ, ਨਹੀਂ ਤਾਂ ਮਰੀਜ਼ਾਂ ਦੀਆਂ ਤਸਵੀਰਾਂ ਨੂੰ ਵਾਇਰਲ ਕਰ ਦਿੱਤਾ ਜਾਵੇਗਾ। ਇਹ ਗੱਲ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਪੱਸ਼ਟ ਕਰ ਦਿੱਤੀ ਗਈ ਹੈ। Also Read: PM ਮੋਦੀ ਸੁਰੱਖਿਆ ਮਾਮਲਾ: ਪੰਜਾਬ ਪਹੁੰਚੀ ਕੇਂਦਰ ਦੀ 3 ਮੈਂਬਰੀ ਕਮੇਟੀ, ਘਟਨਾ ਦਾ ਲਿਆ ਜਾਇਜ਼ਾ (ਵੀਡੀਓ)

Renowned Lucknow Cardiologist Dr Fazal Karim Who Saved Thousands of Lives  Dies of Coronavirus

ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਹੁਣ ਸਾਵਧਾਨ ਹੋ ਗਿਆ ਹੈ। ਅੱਜ ਵੀ ਦੋ ਫਲਾਈਟਸ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਣ ਜਾ ਰਹੀ ਹੈ। ਜਿਨ੍ਹਾਂ ਤੋਂ ਬਾਅਦ ਇਨ੍ਹਾਂ ਫਲਾਈਟਸ ਵਿਚ ਆਉਣ ਵਾਲੇ ਹਰ ਮਰੀਜ਼ ਦੀ ਬਾਰੀਕੀ ਨਾਲ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਅੰਮ੍ਰਿਤਸਰ ਏਅਰਪੋਰਟ 'ਤੇ ਹੋਏ ਕੋਰੋਨਾ ਬਲਾਸਟ ਤੋਂ ਬਾਅਦ ਏਅਰਪੋਰਟ ਅਥਾਰਟੀ ਵੀ ਸਾਵਧਾਨ ਹੋ ਗਈ ਹੈ। ਸੂਚਨਾ ਹੈ ਕਿ ਅੰਮ੍ਰਿਤਸਰ ਵਿਚ ਹੋਈ ਘਟਨਾ ਤੋਂ ਬਾਅਦ ਨੈਸ਼ਨਲ ਲੈਵਲ ਦੀ ਮੀਟਿੰਗ ਨੂੰ ਬੁਲਾਇਆ ਗਿਆ ਸੀ, ਜਿਸ ਵਿਚ ਸਾਰੇ ਸੀਨੀਅਰ ਅਧਿਕਾਰੀਆਂ ਨੇ ਪੁਆਇੰਟਸ ਨੋਟ ਕਰ ਲਏ ਹਨ। ਅੱਜ ਇਸ ਮੀਟਿੰਗ ਵਿਚ ਨੋਟ ਕੀਤੇ ਗਏ ਪੁਆਇੰਟਸ 'ਤੇ ਫੈਸਲਾ ਲਿਆ ਜਾ ਸਕਦਾ ਹੈ। ਉਥੇਹੀ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮੀਟਿੰਗ ਦੇ ਆਧਾਰ 'ਤੇ ਭਾਰਤ ਹਵਾਈ ਰਸਤੇ ਰਾਹੀਂ ਹੋਰ ਦੇਸ਼ਾਂ ਨਾਲ ਸੰਪਰਕ ਤੋੜ ਸਕਦਾ ਹੈ।

In The Market