ਚੰਡੀਗੜ੍ਹ : ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਨਾ ਲਵਾਈ ਤਾਂ ਸ਼ਹਿਰ ਵਾਸੀ ਨਾ ਫ਼ਿਲਮ ਵੇਖ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਕਲੱਬ ਵਿਚ ਐਂਟਰੀ ਮਿਲੇਗੀ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਨਿਯਮਾਂ ਦਾ ਪਾਲਣ ਕਰਵਾਉਣਾ ਕਲੱਬ ਅਤੇ ਥੀਏਟਰ ਮਾਲਕਾਂ ਦੀ ਵੀ ਜ਼ਿੰਮੇਵਾਰੀ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ’ਤੇ ਵੀ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
Also Read: PGI 'ਚ 15-18 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਲਈ ਸਰਕੁਲਰ ਜਾਰੀ, 3 ਜਨਵਰੀ ਤੋਂ ਲੱਗੇਗਾ ਟੀਕਾ
ਜਾਰੀ ਹੁਕਮ ਅਨੁਸਾਰ ਸ਼ਹਿਰ ਦੇ ਸਾਰੇ ਵਿੱਦਿਅਕ ਅਦਾਰਿਆਂ (ਕੋਚਿੰਗ ਅਦਾਰੇ ਅਤੇ ਟਿਊਸ਼ਨ) ਵਿਚ ਵੀ ਸਿਰਫ ਉਨ੍ਹਾਂ ਨੂੰ ਐਂਟਰੀ ਦਿੱਤੀ ਜਾਵੇ, ਜਿਨ੍ਹਾਂ ਨੇ ਕੋਰੋਨਾ ਦੀ ਦੂਜੀ ਡੋਜ਼ ਲਵਾ ਲਈ ਹੋਵੇ। ਇਹ ਨਿਯਮ ਮੁੱਖ ਤੌਰ ’ਤੇ ਅਦਾਰਿਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਹੋਰਾਂ ਲਈ ਹਨ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਛੋਟ ਮਿਲੇਗੀ, ਜਿਨ੍ਹਾਂ ਨੂੰ ਸਿਹਤ ਕਾਰਨਾਂ ਕਰ ਕੇ ਵੈਕਸੀਨ ਨਾ ਲਾਈ ਹੋਵੇ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਮਿਊਜ਼ੀਅਮ, ਥੀਏਟਰ ਅਤੇ ਕਲੱਬ ਵਿਚ ਵੀ ਉਨ੍ਹਾਂ ਨੂੰ ਐਂਟਰ ਹੋਣ ਦੇਣ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹੋਣ।
Also Read: ਕੀ ਨਵੇਂ ਸਾਲ 'ਤੇ ਪੰਜਾਬ 'ਚ ਵੀ ਲੱਗੇਗਾ ਨਾਈਟ ਕਰਫਿਊ? ਓਪੀ ਸੋਨੀ ਨੇ ਆਖੀ ਇਹ ਗੱਲ
ਹੁਕਮ ਅਨੁਸਾਰ ਲੋਕ ਜੇਕਰ ਸਮਾਰਟ ਫੋਨ ਨਾ ਹੋਣ ’ਤੇ ਟੀਕਾਕਰਨ ਦਾ ਸਰਟੀਫਿਕੇਟ ਡਾਊਨਲੋਡ ਕਰਨ ਵਿਚ ਅਸਮਰੱਥ ਹਨ ਤਾਂ ਕੋਵਿਨ ਪੋਰਟਲ ਤੋਂ ਆਇਆ ਟੀਕਾਕਰਨਾਂ ਦਾ ਮੈਸੇਜ ਦਿਖਾਉਣਾ ਪਵੇਗਾ, ਜਿਸ ਦੇ ਆਧਾਰ ’ਤੇ ਅਰੋਗਿਆ ਸੇਤੂ ਤੋਂ ਉਸਦੀ ਭਰੋਸੇ ਯੋਗਤਾ ਜਾਂਚੀ ਜਾਵੇਗੀ। ਕੋਵੀਸ਼ੀਲਡ ਜਾਂ ਕੋਵੈਕਸੀਨ ਦੋਵੇਂ ਪ੍ਰਮਾਣਿਤ ਕੋਰੋਨਾ ਟੀਕਾਕਰਨ ਸਬੰਧੀ ਇਸ ਹੁਕਮ ਵਿਚ ਇੱਥੋਂ ਤਕ ਰਿਆਇਤ ਦਿੱਤੀ ਗਈ ਹੈ ਕਿ ਕੋਵੀਸ਼ੀਲਡ ਜਾਂ ਕੋਵੈਕਸੀਨ ਵਿਚੋਂ ਕੋਈ ਵੀ ਦੋਵੇਂ ਖ਼ੁਰਾਕਾਂ ਲਵਾ ਸਕਦਾ ਹੈ।
Also Read: ਪੰਜਾਬ ਐਂਡ ਸਿੰਧ ਬੈਂਕ 'ਚ ਹਥਿਆਰਾਂ ਦੀ ਨੋਕ 'ਤੇ ਲੱਖਾਂ ਦੀ ਲੁੱਟ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर