ਬਟਾਲਾ: ਅੱਜ ਦੁਪਹਿਰ ਸਮੇਂ ਬਟਾਲਾ ਨੇੜੇ ਹਥਿਆਰਬੰਦਾਂ ਲੁਟੇਰਿਆਂ ਵਲੋਂ ਪੰਜਾਬ ਐਂਡ ਸਿੰਧ ਬੈਂਕ ਤੋਂ ਸਾਢੇ 3 ਲੱਖ ਰੁਪਏ ਲੁੱਟਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਐਂਡ ਸਿੰਧ ਬੈਂਕ ਬ੍ਰਾਂਚ ਬਹਾਦਰ ਹੁਸੈਨ ਦੇ ਬ੍ਰਾਂਚ ਮੈਨੇਜਰ ਵਿਕਾਸ ਰਾਜ ਨੇ ਦੱਸਿਆ ਕਿ ਕਰੀਬ ਡੇਢ ਵਜੇ ਆਈ ਟਵੰਟੀ ਕਾਰ ’ਤੇ ਸਵਾਰ ਹੋ ਕੇ ਚਾਰ ਨੌਜਵਾਨ ਹਥਿਆਰਾਂ ਸਮੇਤ ਬੈਂਕ ਅੰਦਰ ਦਾਖਲ ਹੋ ਗਏ, ਜਿੰਨ੍ਹਾਂ ਨੇ ਸਕਿਓਰਿਟੀ ਗਾਰਡ ਨੂੰ ਬੰਦੀ ਬਣਾਉਂਦੇ ਹੋਏ ਉਸਦੀ ਰਾਈਫਲ ਸਮੇਤ 12 ਰੌਂਦ ਖੋਹ ਲਏ ਅਤੇ ਉਪਰੰਤ ਬੈਂਕ ਅੰਦਰ ਕੰਮ ਕਰਦੇ ਸਟਾਫ ਨੂੰ ਖੜ੍ਹਾ ਕਰਕੇ ਹੱਥ ਉੱਪਰ ਕਰਵਾ ਲਏ।
Also Read: ਇਹ ਹੈ ਘਰ 'ਚ GOLD ਰੱਖਣ ਦੀ ਲਿਮਟ! ਵਰਤੀ ਅਣਗਹਿਲੀ ਤਾਂ ਹੋਵੇਗੀ ਜੇਲ
ਮੈਨੇਜਰ ਨੇ ਦੱਸਿਆ ਕਿ ਇਸ ਤੋਂ ਬਾਅਦ ਚਾਰਾਂ ਨੌਜਵਾਨਾਂ ਨੇ ਆਪਣੀਆਂ ਰਿਵਾਲਵਰਾਂ ਦੀ ਨੋਕ ’ਤੇ ਕਰੀਬ ਸਾਢੇ ਤਿੰਨ ਲੱਖ ਰੁਪਏ ਲੁੱਟ ਲਏ ਅਤੇ ਆਪਣੀ ਗੱਡੀ ਵਿਚ ਸਵਾਰ ਹੋ ਕੇ ਸੇਖਵਾਂ ਵੱਲ ਨੂੰ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਸ.ਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਸਮੇਤ ਐੱਸ.ਐੱਚ.ਓ ਸੇਖਵਾਂ ਕਿਰਨਦੀਪ ਸਿੰਘ, ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ ਤੇਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਵੱਖ-ਵੱਖ ਪੁਲਸ ਟੀਮਾਂ ਹਥਿਆਰਬੰਦਾਂ ਦੀ ਤਲਾਸ਼ ਵਿਚ ਭੇਜ ਦਿੱਤੀਆਂ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਉਕਤ ਸਾਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ।
Also Read: ਮੁੱਖ ਮੰਤਰੀ ਚਿਹਰੇ 'ਤੇ ਚੰਨੀ ਦਾ ਵੱਡਾ ਬਿਆਨ, ਕਿਹਾ-'ਮੈਨੂੰ ਇਕ ਹੋਰ ਮੌਕਾ ਦੇ ਕੇ ਦੇਖੋ'
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट