LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ 

pspcl bill

ਚੰਡੀਗੜ੍ਹ (ਇੰਟ.)- ਪੰਜਾਬ ਵਿਚ ਗਹਿਰਾਏ ਬਿਜਲੀ ਸੰਕਟ ਵਿਚਕਾਰ ਪੀ.ਐਸ.ਪੀ.ਸੀ.ਐਲ. ਵਲੋਂ ਨਵਾਂ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ ਤਹਿਤ 11 ਜੁਲਾਈ ਤੋਂ 15 ਜੁਲਾਈ ਤੱਕ ਪੰਜਾਬ ਵਿਚ ਇੰਡਸਟਰੀ ਬੰਦ ਰਹੇਗੀ।ਸੰਕਟ ਇਹ ਹੈ ਕਿ ਪੀ.ਐੱਸ.ਪੀ.ਸੀ.ਐੱਲ. ਵਲੋਂ ਨਵਾਂ ਸਰਕੂਲਰ ਜਾਰੀ ਕੀਤਾ ਗਿਆ ਹੈ ਇਸ ਸਰਕੂਲਰ ਵਿਚ ਕੈਟੇਗਰੀ ਵਾਈਸ ਉਦਯੋਗਾਂ ਨੂੰ ਬਿਜਲੀ ਸਪਲਾਈ ਵਿਚ ਬੰਪਰ ਕਟੌਤੀ ਕਰਨ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ। ਇਸ ਕਟੌਤੀ ਦਾ ਅਸਰ ਇਹ ਹੋਵੇਗਾ ਕਿ ਫੈਕਟਰੀਆਂ ਆਪਣੀ ਔਸਤਨ ਉਤਪਾਦਨ ਨਹੀਂ ਕਰ ਪਾਉਣਗੀਆਂ ਅਤੇ ਇਕ ਤਰ੍ਹਾਂ ਨਾਲ ਇੰਡਸਟਰੀ ਬੰਦ ਰਹੇਗੀ। ਇਹ ਸਰਕੂਲਰ 11 ਤੋਂ ਲੈ ਕੇ 15 ਜੁਲਾਈ ਤੱਕ ਪ੍ਰਭਾਵੀ ਰਹੇਗੀ। ਕੈਟੇਗਰੀ 1, ਕੈਟੇਗਰੀ 2 ਅਤੇ ਕੈਟੇਗਰੀ 3 ਫੀਡਰਸ (ਸਾਰੇ ਜ਼ੋਨਸ) ਤੋਂ ਜਿਨ੍ਹਾਂ ਉਦਯੋਗਾਂ ਨੂੰ 1000 ਕੇ.ਵੀ.ਏ. ਦੇ ਤਹਿਤ ਬਿਜਲੀ ਆਉਂਦੀ ਸੀ ਉਨ੍ਹਾਂ ਨੂੰ ਉਨ੍ਹਾਂ ਦੀ ਸਪਲਾਈ ਤੋਂ 10 ਫੀਸਦੀ ਤੱਕ ਜਾਂ 50 ਕੇ.ਵੀ.ਏ. ਵਿਚੋਂ ਜੋ ਵੀ ਘੱਟ ਹੋਵੇਗਾ ਦੀ ਸਪਲਾਈ ਕੀਤੀ ਜਾਵੇਗੀ।

Power and gas shortage: 'Govt doesn't want to resolve energy crisis'

Read this-  ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਤਾਜਪੋਸ਼ੀ 'ਚ ਸ਼ਮੂਲੀਅਤ ਲਈ ਭਾਰਤ ਨੂੰ ਭੇਜਿਆ ਸੱਦਾ
ਇਹ ਸਪਲਾਈ 11 ਤੋਂ 15 ਜੁਲਾਈ ਤੱਕ ਰੋਜ਼ਾਨਾ 8 ਘੰਟੇ ਕੀਤੀ ਜਾਵੇਗੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਰੋਜ਼ਾਨਾ 1000 ਕੇ.ਵੀ.ਏ. ਨਾਲ ਉਤਪਾਦਨ ਕਰਨ ਵਾਲੀਆਂ ਕੰਪਨੀਆਂ 50 ਕੇ.ਵੀ.ਏ. ਤੋਂ ਕਿਵੇਂ ਉਤਪਾਦਨ ਪੂਰਾ ਕਰ ਸਕਣਗੀਆਂ ਅਜਿਹੇ ਵਿਚ ਉਨ੍ਹਾਂ 'ਤੇ ਸੰਕਟ ਪੈਦਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਥਰਮਲ ਪਲਾਂਟਾਂ ਦੀ ਯੂਨਿਟਸ ਦੀ ਸਮੱਸਿਆ ਕਾਰਣ ਪੂਰੇ ਸੂਬੇ ਵਿਚ ਬਿਜਲੀ ਕੱਟ ਲੱਗ ਰਹੇ ਹਨ ਅਤੇ ਸੂਬਾ ਸਰਕਾਰ ਨੇ ਸਰਕਾਰੀ ਦਫਤਰਾਂ ਦੀ ਟਾਈਮਿੰਗ ਤੱਕ ਬਦਲੀ ਹੈ ਤਾਂ ਜੋ ਖੇਤੀ ਅਤੇ ਉਦਯੋਗਾਂ ਨੂੰ ਬਿਜਲੀ ਸਪਲਾਈ ਹੋ ਸਕੇ। 

In The Market